ਘਰਵਾਲੀ ਨੂੰ ਮਾਰ ਕੇ ਘਰ ਦੇ ਵਿਹੜੇ ਵਿੱਚ ਹੀ ਸਾੜਨ ਦੀ ਕੋਸ਼ਿਸ ਕਰਨ ਵਾਲੇ ਨੂੰ ਅਦਾਲਤ ਨੇ ਉਮਰ ਕੈਦ ਤੇ 1 ਲੱਖ ਜੁਰਮਾਨੇ ਦੀ ਸਜ਼ਾ
ਰੋਹਿਤ ਗੁਪਤਾ
ਗੁਰਦਾਸਪੁਰ 29 ਅਕਤੂਬਰ
ਝਗੜੇ ਤੋਂ ਬਾਅਦ ਆਪਣੀ ਪਤਨੀ ਨੂੰ ਮਾਰ ਕੇ ਆਪਣੇ ਘਰ ਦੇ ਵਿਹੜੇ ਵਿੱਚ ਹੀ ਸਾੜਨ ਦੀ ਕੋਸ਼ਿਸ਼ ਕਰਨ ਵਾਲੇ ਘਰ ਵਾਲੇ ਨੂੰ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਅੰਤਿਮ ਸਾਹ ਤੱਕ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਹੈ।
ਮਾਮਲਾ 2023 ਵਿੱਚ ਦੀਨਾ ਨਗਰ ਥਾਣੇ ਵਿੱਚ ਦਰਜ ਹੋਇਆ ਸੀ। 16 ਫਰਵਰੀ 202 ਨੂੰ ਮ੍ਰਿਤਕਾ ਦੇ ਭਰਾ ਪ੍ਰੀਤਮ ਚੰਦ ਪੁੱਤਰ ਸੌਦਾਗਰ ਰਾਮ ਵਾਸੀ ਪਿੰਡ ਗੰਜਾ ਥਾਣਾ ਦੌਰਾਗਲਾ ਮੇਰੀਆਂ ਦੋ ਭੈਣਾਂ ਵਿੱਚੋਂ ਇੱਕ ਵੱਡੀ ਭੈਣ ਮਹਿੰਦਰ ਉਰਫ ਗੁੱਡੋ ਪਿੰਡ ਪਨਿਆੜ ਸੰਸਾਰ ਚੰਦ ਪੁੱਤਰ ਫੱਗੂ ਰਾਮ ਨਾਲ ਕਰੀਬ 35 ਸਾਲ ਪਹਿਲਾਂ ਵਿਆਹੀ ਸੀ। ਮੇਰਾ ਜੀਜਾ ਸੰਸਾਰ ਚੰਦ ਅਕਸਰ ਹੀ ਮੇਰੀ ਭੈਣ ਮਹਿੰਦਰ ਨਾਲ ਕੁੱਟ ਮਾਰ ਕਰਦਾ ਰਹਿੰਦਾ ਸੀ ਤੇ ਜੇ ਸਾਡੇ ਪਾਸ ਪਿੰਡ ਗੰਜਾ ਆ ਜਾਂਦੀ ਸੀ ਤੇ ਅਸੀ ਫਿਰ ਆਪਣੇ ਜੀਜੇ ਸੰਸਾਰ ਚੰਦ ਨੂੰ ਸਮਝਾ ਕੇ ਪਿੰਡ ਪਨਿਆੜ ਛੱਡ ਆਉਂਦੇ ਸੀ ਤੇ ਹੁਣ ਵੀ ਪਿਛਲੇ ਕੁਝ ਦਿਨਾਂ ਤੋਂ ਇਹਨਾ ਦੀ ਆਪਸ ਵਿੱਚ ਲੜਾਈ ਝਗੜਾ ਚੱਲ ਰਿਹਾ ਸੀ ਜਿਸ ਬਾਰੇ ਮੈਨੂੰ ਪਤਾ ਲੱਗਾ ਸੀ ਪਰ ਮੈਂ ਰੋਜ ਦਾ ਕੰਮ ਹੋਣ ਕਰਕੇ ਤੇ ਆਪਣੇ ਰੁਝੇਵੇਂ ਹੋਣ ਕਰਕੇ ਪਿੰਡ ਪਨਿਆੜ ਨਹੀਂ ਜਾ ਸਕਿਆ। ਅੱਜ ਮੈਂ ਆਪਣੇ ਘਰ ਮੋਜੂਦ ਸੀ ਕਿ ਵਕਤ ਕਰੀਬ 9 ਵਜੇ ਸਵੇਰੇ ਮੇਰੇ ਪਾਸ ਸਾਡਾ ਗੁਆਡੀ ਜਸਵਿੰਦਰ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਗੰਜਾ ਜੋ ਮੇਰਾ ਭਤੀਜਾ ਲੱਗਦਾ ਹੈ ਨੇ ਆ ਕੇ ਦੱਸਿਆ ਕਿ ਮੈਨੂੰ ਪਿੰਡ ਪਨਿਆੜ ਤੋਂ ਕਿਸੇ ਦਾ ਫੋਨ ਆਇਆ ਹੈ ਕਿ ਰਾਤ ਦੀ ਤੁਹਾਡੀ ਭੈਣ ਮਹਿੰਦਰੋ ਉਰਫ ਗੁੱਡੇ ਨੂੰ ਉਸ ਦੇ ਪਤੀ ਸੰਸਾਰ ਚੰਦ ਨੇ ਮਾਰ ਕੇ ਘਰ ਵਿੱਚ ਹੀ ਅੱਗ ਲਗਾ ਦਿੱਤੀ ਹੈ ਜੋ ਥਾਣਾ ਦੀਨਾਨਗਰ ਦੇ ਪੁਲਿਸ ਮੁਲਾਜਮ ਤੇ ਪਿੰਡ ਦੇ ਲੋਕਾਂ ਨੇ ਅੱਗ ਬੁਝਾ ਕੇ ਮਹਿੰਦਰੋ ਉਰਫ ਗੁੱਡੇ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਜਮਾ ਕਰਵਾ ਦਿੱਤਾ ਹੈ । ਮੈਂ ਇਹ ਸੁਣ ਕੇ ਆਪਣੇ ਪਰਿਵਾਰ ਨੂੰ ਦੱਸ ਕੇ ਤੇ ਜਸਵਿੰਦਰ ਸਿੰਘ ਉਕਤ ਹਮਰਾਹ ਲੈ ਕੇ ਸਿਵਲ ਹਸਪਤਾਲ ਗੁਰਦਾਸਪੁਰ ਪੁੱਜ ਕੇ ਆਪਣੀ ਭੈਣ ਦੀ ਲਾਸ਼ ਮੋਰਚਰੀ ਵਿੱਚ ਦੇਖੀ ।
ਉਸਨੇ ਦੱਸਿਆ ਸੀ ਕਿ ਪਤਾ ਕਰਨ ਤੇ ਪਤਾ ਲੱਗਿਆ ਕਿ ਫਿਰ ਰਾਤ ਨੂੰ ਸੰਸਾਰ ਚੰਦ ਦੀ ਆਪਣੀ ਪਤਨੀ ਮਹਿੰਦਰ ਨਾਲ ਲੜਾਈ ਹੋਈ ਸੀ ਤੇ ਸੰਸਾਰ ਚੰਦ ਨੇ ਉਸ ਨੂੰ ਮਾਰ ਕੇ ਵਿਹੜੇ ਵਿੱਚ ਹੀ ਲੱਕੜੀਆਂ ਬਾਲ ਕੇ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ । ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਅਧਜਲੀ ਲਾਸ਼ ਨੂੰ ਬਾਹਰ ਕੱਢਿਆ ਗਿਆ ।
ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਸਰਕਾਰੀ ਵਕੀਲ ਹਰਦੀਪ ਕੁਮਾਰ ਬਮੋਤਰਾ ਵੱਲੋਂ ਪੇਸ਼ ਕੀਤੇ ਗਏ ਤੱਥਾਂ ਦੇ ਅਧਾਰ ਤੇ ਮਾਨਯੋਗ ਅਦਾਲਤ ਨੇ ਸੰਸਾਰ ਚੰਦ ਨੂੰ ਉਮਰ ਕੈਦ (ਅੰਤਿਮ ਸਾਹ ਤੱਕ ਕੈਦ)ਤੇ ਇਕ ਲੱਖ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
- Download Babushahi App
-
-