ਕੁਸ਼ਟ ਆਸ਼ਰਮ ਵਿਖੇ ਕੁਸ਼ਟ ਰੋਗੀਆਂ ਨੂੰ ਲੋੜੀਂਦਾ ਘਰੇਲੂ ਸਮਾਨ ਵੰਡਿਆ
ਫਤਿਹਗੜ੍ਹ ਸਾਹਿਬ 3 ਅਕਤੂਬਰ
(ਗੁਰਪ੍ਰੀਤ ਸਿੰਘ ਜਖਵਾਲੀ) ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਅਰਵਿੰਦ ਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਜਸਪ੍ਰੀਤ ਸਿੰਘ ਬੇਦੀ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਲੈਪਰੋਸੀ ਅਫਸਰ -ਕਮ ਚਮੜੀ ਰੋਗਾਂ ਦੇ ਮਾਹਿਰ ਡਾ.ਹਰਪ੍ਰੀਤ ਕੌਰ ਦੀ ਅਗਵਾਈ ਵਿੱਚ "ਨੈਸ਼ਨਲ ਲੈਪਰੋਸੀ ਅਰੈਡੀਕੇਸ਼ਨ ਪ੍ਰੋਗਰਾਮ" ਤਹਿਤ ਕੁਸ਼ਟ ਆਸ਼ਰਮ, ਸੇਖੂਪੁਰਾ , ਸਰਹਿੰਦ ਵਿਖੇ ਰਹਿ ਰਹੇ ਕੁਸ਼ਟ ਰੋਗੀਆਂ ਨੂੰ ਘਰੇਲੂ ਵਰਤੋਂ ਵਿੱਚ ਆਉਣ ਵਾਲੇ ਸਮਾਨ , ਚਮੜੀ ਦੀ ਦੇਖਭਾਲ ਲਈ ਵੈਸ਼ਲੀਨ, ਪੱਟੀਆਂ ,ਕਾਟਨ ਬੰਡਲ, ਬੂਟ,ਸ਼ੀਸ਼ਾ, ਤੋਲੀਏ ਅਤੇ ਟਬ ਆਦਿ ਦੀ ਵੰਡ ਕੀਤੀ। ਇਸ ਮੌਕੇ ਡਾ ਹਰਪ੍ਰੀਤ ਕੌਰ ਨੇ ਉਨ੍ਹਾਂ ਨੂੰ ਸਿਹਤ ਸੰਭਾਲ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਚਮੜੀ ਤੇ ਤਾਂਬੇ ਰੰਗੇ ਸੁੰਨ ਨਿਸ਼ਾਨ, ਗਰਮ ਜਾਂ ਠੰਡੇ ਦਾ ਪਤਾ ਨਾ ਲੱਗਣਾ, ਸੂਈ ਜਾ ਪਿੰਨ ਚੋਬਣ ਤੇ ਦਰਦ ਮਹਿਸੂਸ ਨਾ ਹੋਣਾ ਆਦਿ ਕੁਸ਼ਤ ਰੋਗ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ ਤੇ ਸਰਕਾਰੀ ਹਸਪਤਾਲਾਂ ਵਿੱਚ ਇਸ ਦਾ 6 ਜਾਂ 12 ਮਹੀਨੇ ਲਈ ਮੁਫਤ ਇਲਾਜ ਕੀਤਾ ਜਾਂਦਾ ਹੈ ਜਿਸ ਨਾਲ ਮਰੀਜ਼ ਬਿਲਕੁਲ ਠੀਕ ਹੋ ਜਾਂਦਾ ਹੈ। ਕੋਸ਼ਟ ਰੋਗ ਕੋਈ ਕੁਦਰਤੀ ਕਰੋਪੀ ਜਾਂ ਸ਼ਰਾਪ ਨਹੀਂ ਹੈ , ਨਾ ਹੀ ਇਹ ਕੋਈ ਖਾਨਦਾਨੀ ਬਿਮਾਰੀ ਹੈ ਜੋ ਪੀੜੀ ਦਰ ਪੀੜੀ ਚਲਦੀ ਹੋਵੇ। ਇਹ ਸਿਰਫ ਇੱਕ ਜਵਾਨੂੰ ਕਾਰਨ ਹੁੰਦੀ ਹੈ। ਜਿਲਾ ਐਪੀਡਮੋਲੋਜਿਸਟ ਡਾ. ਸੰਪਨ ਅਤੇ ਡਾ.ਸ਼ੋਭਮ ਸੂਰੀ ਨੇ ਉਨ੍ਹਾਂ ਨੂੰ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਸਰਕਾਰ ਵੱਲੋਂ 24 ਘੰਟੇ ਸਿਹਤ ਸੇਵਾਵਾਂ ਮੁਫ਼ਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ , ਲੋੜ ਪੈਣ ਤੇ ਕਿਸੇ ਸਮੇਂ ਵੀ ਉਹ ਇਹਨਾਂ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ। ਇਸ ਮੌਕੇ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਗੁਰਦੀਪ ਸਿੰਘ, ਅਮਨਪ੍ਰੀਤ ਸਿੰਘ ਅਤੇ ਨਾਨ ਮੈਡੀਕਲ ਸੁਪਰਵਾਈਜ਼ਰ ਜਸਵਿੰਦਰ ਕੌਰ , ਹਰਪ੍ਰੀਤ ਸਿੰਘ ਹਾਜ਼ਰ ਸਨ।
- Download Babushahi App
-
-