ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੂੰ ਸਦਮਾ, ਮਾਤਾ ਸੁਰਜੀਤ ਕੌਰ ਸੰਸਾਰਕ ਯਾਤਰਾ ਪੂਰੀ ਕਰ ਗਏ
ਲੁਧਿਆਣਾ 1 ਅਕਤੂਬਰ 2026- ਪੀ.ਏ.ਯੂ. ਅਤੇ ਖੇਤੀ ਕਿਸਾਨੀ ਨਾਲ ਸੰਬੰਧਿਤ ਖੇਤਰਾਂ ਵਿਚ ਇਹ ਖਬਰ ਬੇਹੱਦ ਦੁੱਖ ਅਤੇ ਸ਼ੋਕ ਨਾਲ ਪੜੀ ਅਤੇ ਸੁਣੀ ਜਾਵੇਗੀ ਕਿ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਦੇ ਸਤਿਕਾਰਤ ਮਾਤਾ ਸਰਦਾਰਨੀ ਸੁਰਜੀਤ ਕੌਰ ਸੁਪਤਨੀ ਸ. ਜੋਗਿੰਦਰ ਸਿੰਘ ਰਿਆੜ, ਨੰਬਰਦਾਰ ਬੀਤੇ ਦਿਨੀਂ ਇਸ ਸੰਸਾਰ ਨੂੰ ਵਿਦਾ ਆਖ ਗਏ| ਸਰਦਾਰਨੀ ਸੁਰਜੀਤ ਕੌਰ ਬੇਹੱਦ ਨਿਮਰ ਸੁਭਾਅ ਵਾਲੇ, ਮਿਲਾਪੜੇ ਅਤੇ ਪ੍ਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਵਿਚ ਰਹਿਣ ਵਾਲੇ ਜੀਅ ਸਨ| ਉਹਨਾਂ ਨੇ ਸਮੁੱਚੇ ਰਿਆੜ ਪਰਿਵਾਰ ਨੂੰ ਨਾ ਸਿਰਫ ਇਕਜੁੱਟ ਰੱਖਿਆ ਬਲਕਿ ਚੰਗੇ ਸੰਸਕਾਰ ਅਤੇ ਕਦਰਾਂ-ਕੀਮਤਾਂ ਵੀ ਦਿੱਤੀਆਂ| ਉਹਨਾਂ ਦੀ ਆਤਮਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 6 ਅਕਤੂਬਰ 2026 ਦਿਨ ਮੰਗਲਵਾਰ ਨੂੰ ਗੁਰਦੁਆਰਾ ਬਾਬਾ ਰਾਜਾ ਰਾਮ ਜੀ, ਗੁਰਦਾਸਪੁਰ ਰੋਡ, ਹਰਚੋਵਾਲ ਵਿਖੇ ਹੋਵੇਗੀ| ਪੀ.ਏ.ਯੂ. ਦੇ ਸਮੂਹ ਉੱਚ ਅਧਿਕਾਰੀ, ਡੀਨ ਡਾਇਰੈਕਟਰ, ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ ਅਤੇ ਕਰਮਚਾਰੀ ਅਤੇ ਵਿਦਿਆਰਥੀਆਂ ਨੇ ਡਾ. ਰਿਆੜ ਦੇ ਦੁੱਖ ਵਿਚ ਸਾਂਝੀਦਾਰ ਹੁੰਦਿਆਂ ਗਹਿਰੇ ਸ਼ੋਕ ਦਾ ਪ੍ਰਗਟਾਵਾ ਕੀਤਾ|
- Download Babushahi App
-
-