ਸਿਹਤ ਜਾਗਰੁਕਤਾ ਦੇ ਪਸਾਰ ਲਈ ਯਤਨਾਂ ਵਿੱਚ ਲਿਆਂਦੀ ਜਾਵੇ ਤੇਜੀ-ਡਾ. ਤੇਜਿੰਦਰ ਕੌਰ
18008899389 ਟੋਲ ਫ੍ਰੀ ਨੰਬਰ ਤੋਂ ਲਵੋ ਸਿਹਤ ਜਾਣਕਾਰੀ
ਰੋਹਿਤ ਗੁਪਤਾ
ਗੁਰਦਾਸਪੁਰ 30 ਸਤੰਬਰ ਪੰਜਾਬ ਸਰਕਾਰ ਵੱਲੋ ਉਲੀਕੇ ਗਏ ਪ੍ਰੋਗਰਾਮ ਅਧੀਨ ਸਿਹਤ ਮੰਤਰੀ ਪੰਜਾਬ ਦੀਆਂ ਹਿਦਾਇਤਾਂ ਅਨੁਸਾਰ ਸਿਵਲ ਸਰਜਨ ਗੁਰਦਾਸਪੁਰ ਡਾ. ਮਹੇਸ਼ ਕੁਮਾਰ ਪ੍ਰਭਾਕਰ ਦੀ ਅਗੁਵਾਈ ਹੇਠ ਕੇਅਰ ਕੰਪੇਨੀਅਨ ਪ੍ਰੋਗਰਾਮ ਸਬੰਧੀ ਵਿਸ਼ੇਸ਼ ਮੀਟਿੰਗ ਪੀਪੀਈ ਯੂਨਿਟ ਗੁਰਦਾਸਪੁਰ ਅਤੇ ਅਰਬਨ ਕਮਿਊਨਟੀ ਹੈਲਥ ਸੈਂਟਰ ਗੁਰਦਾਸਪੁਰ ਵਿਖੇ ਕਰਵਾਈ ਗਈ । ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਤੇਜਿੰਦਰ ਕੌਰ ਜੀ ਵੱਲੋ ਸੀਸੀਪੀ ਸ਼ੈਸ਼ਨ ਦਾ ਨਿਰੀਖਣ ਕੀਤਾ ਗਿਆ ਅਤੇ ਮੋਜੂਦ ਸਟਾਫ਼ ਮੈਂਬਰਾਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਡਾਕਟਰ ਤੇਜਿੰਦਰ ਕੌਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਆਈਈਸੀ ਗਤੀਵਿਧੀਆਂ ਵਿੱਚ ਤੇਜੀ ਲਿਆਂਦੀ ਜਾਵੇ। ਚੰਗੀ ਸਿਹਤ ਦੇ ਨੁਕਤੇ ਲੋਕਾਂ ਨਾਲ ਸਾਂਝਾ ਕੀਤੇ ਜਾਣ। ਫੀਲਡ ਸਟਾਫ ਵੱਲ਼ੋ ਸਮੂਹ ਨੈਸ਼ਨਲ ਪ੍ਰੋਗਰਾਮਾਂ ਲਈ ਬਣਦਾ ਸਹਿਯੋਗ ਕੀਤਾ ਜਾਵੇ । ਪ੍ਰੋਗਰਾਮ ਤਹਿਤ 18008899389 ਨੰਬਰ ਰਾਹੀ ਸਿਹਤ ਸਬੰਧੀ ਮੁਫ਼ਤ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਡਾਕਟਰ ਦੀ ਸਲਾਹ ਨਾਲ ਹੀ ਦਵਾਈ ਖਾਦੀ ਜਾਵੇ। ਚੰਗਾ ਖਾਣ ਪਾਨ ਸਾਨੂੰ ਸਿਹਤਮੰਦ ਬਣਾ ਸਕਦਾ ਹੈ। ਪਾਣੀ ਉਬਾਲ ਕੇ ਠੰਡਾ ਕਰਕੇ ਜਾ ਕਲੋਰੀਨੇਸ਼ਨ ਕੀਤਾ ਪਾਣੀ ਹੀ ਪੀਤਾ ਜਾਵੇ ।
ਪ੍ਰੋਗਰਾਮ ਕੋਆਰਡੀਨੇਟਰ ਡਾਕਟਰ ਸਪਨਾ ਅਤੇ ਫਸਿਲਟੀ ਮੈਨੇਜਰ ਰਾਜਿੰਦਰ ਨੇ ਕਿਹਾ ਕਿ ਵਿਭਾਗ ਵੱਲੋਂ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਡਾਕਟਰ ਯੋਗਿਤਾ , ਅਰਬਨ ਕਮਿਊਨਟੀ ਹੈਲਥ ਸੈਂਟਰ ਅਤੇ ਪੀਪੀਈ ਯੂਨਿਟ ਦਾ ਪੂਰਾ ਸਟਾਫ਼ ਮੌਜ਼ੂਦ ਸੀ।
- Download Babushahi App
-
-