SIR-2026 ਤਹਿਤ ਸੌ ਫੀਸਦੀ ਘਰ-ਘਰ ਸਰਵੇ ਮੁਕੰਮਲ ਕਰਨ ਵਾਲੇ 30 ਬੀ.ਐੱਲ.ਓ. ਸਨਮਾਨਿਤ
ਫ਼ਤਹਿਗੜ੍ਹ ਸਾਹਿਬ 26 ਅਗਸਤ (ਗੁਰਪ੍ਰੀਤ ਸਿੰਘ ਜਖਵਾਲੀ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਸੋਨਾ ਥਿੰਦ ਵੱਲੋਂ ਅੱਜ ਵੋਟਰ ਸੂਚੀਆਂ ਦੀ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ.)-2026 ਤਹਿਤ ਘਰ-ਘਰ ਸਰਵੇ ਦਾ 100 ਫੀਸਦੀ ਕੰਮ ਮੁਕੰਮਲ ਕਰਨ ਵਾਲੇ 30 ਬੂਥ ਲੈਵਲ ਅਫ਼ਸਰਾਂ (ਬੀ.ਐੱਲ.ਓਜ਼) ਨੂੰ ਸਨਮਾਨਿਤ ਕੀਤਾ ਗਿਆ।
ਸਨਮਾਨਿਤ ਬੀ.ਐੱਲ.ਓਜ਼ ਵਿੱਚ ਵਿਧਾਨ ਸਭਾ ਹਲਕਾ ਬਸੀ ਪਠਾਣਾ ਤੋਂ ਹਰਪ੍ਰੀਤ ਸਿੰਘ (ਬੂਥ ਨੰਬਰ 32), ਗੁਰਦੀਪ ਸਿੰਘ (39), ਲਖਬੀਰ ਸਿੰਘ (40), ਸੋਹਣ ਸਿੰਘ (70), ਮਨਦੀਪ ਕੌਰ (71), ਕੁਲਦੀਪ ਕੌਰ (94), ਸ਼ਿਆਮ ਕੁਮਾਰੀ (119), ਕੁਲਦੀਪ ਕੌਰ (123), ਬਲਕਰਨ ਸਿੰਘ (128), ਨਰਿੰਦਰ ਸਿੰਘ (133), ਯਾਦਵਿੰਦਰ ਸਿੰਘ (144), ਪੁਨੀਤ ਅਪੂਰ (168) ਅਤੇ ਮਨਿੰਦਰ ਕੌਰ (172) ਸ਼ਾਮਲ ਹਨ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਗੁਰਜੀਤ ਸਿੰਘ (ਬੂਥ ਨੰਬਰ 149), ਜਸਮੇਰ ਸਿੰਘ (160), ਨਰਿੰਦਰ ਕੁਮਾਰ (164), ਰਾਜ ਕੁਮਾਰ ਸਿੰਘ (165), ਜਸਵੀਰ ਸਿੰਘ (166), ਅਮਨਦੀਪ ਸਿੰਘ (168), ਕੋਮਲ ਅਸ਼ਟਾ (192) ਅਤੇ ਮਾਨ ਸਿੰਘ (198) ਨੂੰ ਸਨਮਾਨਿਤ ਕੀਤਾ ਗਿਆ।
ਵਿਧਾਨ ਸਭਾ ਹਲਕਾ ਅਮਲੋਹ ਤੋਂ ਅਮਿਤ ਵਰਮਾ (ਬੂਥ ਨੰਬਰ 41), ਗਗਨਦੀਪ ਕੌਰ (73), ਰਵਿੰਦਰ ਕੌਰ (74), ਅਮਰੀਕ ਸਿੰਘ (116), ਰੇਸ਼ਮ ਕੌਰ (140), ਸੋਨੀ ਸਿੰਘ (145), ਹਰਦੀਪ ਕੌਰ (146), ਰਾਣੀ (152) ਅਤੇ ਬਲਵਿੰਦਰ ਕੌਰ (164) ਨੂੰ ਵੀ ਸਨਮਾਨਿਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਬੀ.ਐੱਲ.ਓਜ਼ ਵੱਲੋਂ ਐਸ.ਆਈ.ਆਰ.-2026 ਦੇ ਕੰਮ ਨੂੰ ਸਮੇਂ ਸਿਰ ਅਤੇ ਸੁਚੱਜੇ ਢੰਗ ਨਾਲ ਮੁਕੰਮਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਬਾਕੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਇਸੇ ਤਰ੍ਹਾਂ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
- Download Babushahi App
-
-