ਭਾਜਪਾ ਨੂੰ ਵੱਡਾ ਝਟਕਾ! ਸੀਨੀਅਰ ਆਗੂ ਕੰਚਨ ਚੌਹਾਨ ਆਪਣੇ ਪਰਿਵਾਰ ਤੇ ਪੂਰੀ ਟੀਮ ਨਾਲ AAP 'ਚ ਸ਼ਾਮਲ
ਬਟਾਲਾ ਸ਼ਹਿਰ ਅੰਦਰ ਵਿਕਾਸ ਕੰਮਾਂ ਅਤੇ ਲੋਕਪੱਖੀ ਫੈਸਲਿਆਂ 'ਤੇ ਸ਼ਹਿਰ ਵਾਸੀ ਦੇ ਰਹੇ ਨੇ ਭਰਵਾਂ ਸਾਥ- ਵਿਧਾਇਕ ਸ਼ੈਰੀ ਕਲਸੀ
ਰੋਹਿਤ ਗੁਪਤਾ
ਬਟਾਲਾ, 1 ਅਗਸਤ 2026- ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਬਟਾਲਾ ਸ਼ਹਿਰ ਅੰਦਰ ਦਿਨੋ ਦਿਨ ਆਪ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਹੋ ਰਿਹਾ ਹੈ ਅਤੇ ਅੱਜ 20 ਸਾਲਾਂ ਤੋਂ ਭਾਜਪਾ ਨਾਲ ਸਬੰਧਤ ਸ੍ਰੀਮਤੀ ਕੰਚਨ ਚੌਹਾਨ ਆਪਣੇ ਪਰਿਵਾਰ ਅਤੇ ਆਪਣੀ ਟੀਮ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਵਿਧਾਇਕ ਸ਼ੈਰੀ ਕਲਸੀ ਨੇ ਆਪ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਸ੍ਰੀਮਤੀ ਕੰਚਨ ਚੌਹਾਨ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਉਨਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿ ਮਾਨ ਸਰਕਾਰ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਰਵਾਇਤੀ ਪਾਰਟੀਆਂ ਦੇ ਆਗੂ/ਵਰਕਰ, ਦਿਨੋ-ਦਿਨ ਆਪ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਤੇ ਆਪ ਪਾਰਟੀ ਦਾ ਕਾਫਲਾ ਲਗਾਤਾਰ ਅੱਗੇ ਵੱਧ ਰਿਹਾ ਹੈ। ਉਨਾਂ ਅੱਗੇ ਕਿਹਾ ਕਿ AAP ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ, ਮੁੱਖ ਮੰਤਰੀ ਦੀ ਅਗਵਾਈ ਹੇਠ ਕ੍ਰਮਵਾਰ ਦਿੱਲੀ ਤੇ ਪੰਜਾਬ ਸਰਕਾਰ ਵਲੋਂ ਲੋਕਹਿੱਤ ਵਿੱਚ ਵੱਡੇ ਇਤਿਹਾਸਕ ਫੈਸਲਿਆਂ ਕਾਰਨ ਪੂਰੇ ਦੇਸ਼ ਵਿੱਚ 'ਆਪ' ਦਾ ਲੋਕ ਆਧਾਰ ਵਧਿਆ ਹੈ।
ਪੰਜਾਬ ਸਰਕਾਰ ਦੇ ਵਿਕਾਸ ਕੰਮਾਂ ਦੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਮਹਿਜ 4 ਸਾਲ ਦੇ ਕਾਰਜਕਾਲ ਦੌਰਾਨ ਹਰੇਕ ਵਰਗ ਦੀ ਭਲਾਈ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ, ਜੋ ਪਹਿਲੀਆਂ ਸਰਕਾਰਾਂ ਕਰਨ ਵਿੱਚ ਅਸਫਲ ਰਹੀਆਂ ਹਨ। ਸਿੱਖਿਆ, ਸਿਹਤ, ਬਿਜਲੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਲੋਕ ਹਿੱਤ ਲਈ ਵੱਡੇ ਕਾਰਜ ਕੀਤੇ ਹਨ ਅਤੇ ਲੋਕਹਿੱਤ ਲਈ ਕਾਰਜ ਹੋਰ ਤੇਜ਼ੀ ਨਾਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਮਾਵਾਂ ਧੀਆਂ ਯੋਜਨਾ ਲਾਗੂ ਕੀਤੀ ਗਈ ਹੈ ਅਤੇ ਅੱਜ ਪਠਾਨਕੋਟ ਵਿਖੇ ਕਰਵਾਏ ਸਮਾਗਮ ਦੌਰਾਨ 35.5 ਲੱਖ ਹੋਰ ਮਹਿਲਾਵਾਂ ਦੇ ਖਾਤਿਆਂ 'ਚ ਪੈਸੇ ਭੇਜ ਦਿੱਤੇ ਗਏ ਹਨ ਅਤੇ ਇਸ ਤੋਂ ਪਹਿਲਾਂ 1 ਜੁਲਾਈ ਨੂੰ 33 ਲੱਖ ਔਰਤਾਂ ਨੂੰ ਸਨਮਾਨ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਈ ਗਈ ਸੀ।
ਬਟਾਲਾ ਹਲਕੇ ਦੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਨੋਜਵਾਨ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਹਲਕੇ ਨੂੰ ਵਿਕਾਸ ਪੱਖੋ ਨਮੂਨੇ ਦਾ ਹਲਕਾ ਬਣਾਇਆ ਜਾ ਰਿਹਾ ਹੈ ਅਤੇ ਵਿਕਾਸ ਕਾਰਜਾਂ ਵਿੱਚ ਕਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਵੱਖ ਵੱਖ ਵਿਭਾਗਾਂ ਤੇ ਕਾਰਪੋਰੇਸ਼ਨ ਬਟਾਲਾ ਵਲੋਂ ਸ਼ਹਿਰ ਵਿੱਚ ਵਿਕਾਸ ਕੰਮ ਚੱਲ ਰਹੇ ਹਨ ਅਤੇ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਦੇ ਸੁੰਦਰੀਕਰਨ ਲਈ ਵਿਸ਼ੇਸ ਰਣਨੀਤੀ ਉਲੀਕੀ ਗਈ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ’ਤੇ ਸ੍ਰੀਮਤੀ ਕੰਚਨ ਚੌਹਾਨ ਨੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਅੰਦਰ ਪਾਰਦਰਸ਼ੀ ਢੰਗ ਨਾਲ ਵਿਕਾਸ ਕੰਮ ਕੀਤੇ ਜਾ ਰਹੇ ਹਨ, ਜੋ ਪਹਿਲਾਂ ਵੇਖਣ ਨੂੰ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਦੀ ਕਾਰਜਸ਼ੈਲੀ ਅਤੇ ਲੋਕਪੱਖੀ ਕੰਮਾਂ ਨੂੰ ਵੇਖਦਿਆਂ ਆਪ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਬਟਾਲਾ ਦੇ ਸਰਬਪੱਖੀ ਵਿਕਾਸ ਲਈ ਵਿਧਾਇਕ ਸ਼ੈਰੀ ਕਲਸੀ ਦੇ ਨਾਲ ਹਨ।
ਇਸ ਮੌਕੇ ਚੇਅਰਮੈਨ ਯਸ਼ਪਾਲ ਚੌਹਾਨ, ਚੇਅਰਮੈਨ ਮਾਨਿਕ ਮਹਿਤਾ, ਮੇਅਰ ਭੁਪਿੰਦਰ ਸਿੰਘ ਬਾਜਵਾ ਸਮੇਤ ਆਪ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਮਨਜਿੰਦਰ ਸਿੰਘ (ਖਿਡੌਣਿਆਂ ਵਾਲੀ ਗਲੀ, ਵਾਰਡ ਨੰਬਰ 32), ਆਰੀਆ (ਖਿਡੌਣਿਆਂ ਵਾਲੀ ਗਲੀ, ਵਾਰਡ ਨੰਬਰ 32), ਅਸ਼ਵਨੀ ਯਾਦਵ (ਪਹਾੜੀ ਗੇਟ ਦੇ ਅੰਦਰ, ਵਾਰਡ ਨੰਬਰ), ਅਮੀਤਾ (ਪਹਾੜੀ ਗੇਟ ਦੇ ਅੰਦਰ, ਵਾਰਡ ਨੰਬਰ), ਪ੍ਰਿਆ ਚੌਹਾਨ (ਖਿਡੌਣਿਆਂ ਵਾਲੀ ਗਲੀ, ਵਾਰਡ ਨੰਬਰ 32), ਰਮਾ ਰਾਣੀ ਖੁੱਲਰ (ਓਹਰੀ ਚੌਂਕ, ਬਟਾਲਾ), ਪ੍ਰਿੰਸ ਖੁੱਲਰ (ਓਹਰੀ ਚੌਂਕ, ਬਟਾਲਾ), ਕੁਬੇਰ ਖੁੱਲਰ (ਓਹਰੀ ਚੌਂਕ, ਬਟਾਲਾ), ਖੁਸ਼ਬੂ ਖੁੱਲਰ (ਓਹਰੀ ਚੌਂਕ, ਬਟਾਲਾ), ਅਨਮੋਲ ਖੁੱਲਰ (ਓਹਰੀ ਚੌਂਕ, ਬਟਾਲਾ), ਭਾਵਨਾ ਵਰਮਾ (ਓਹਰੀ ਚੌਂਕ, ਬਟਾਲਾ), ਲਕਸ਼ੇ ਖੁੱਲਰ (ਓਹਰੀ ਚੌਂਕ, ਬਟਾਲਾ), ਕਿਰਨ ਮਲਹੋਤਰਾ (ਬੈਂਕ ਕਾਲੋਨੀ),ਪਿੰਕੀ (ਅਚਲੀ ਗੇਟ ਦੇ ਬਾਹਰ), ਸ਼ੀਲ ਮੱਟੂ (ਨੇਹਰੂ ਗੇਟ), ਬਾਲਾ ਮੱਟੂ (ਨੇਹਰੂ ਗੇਟ), ਪ੍ਰਿਆ ਭਾਟੀਆ (ਅਚਲੀ ਗੇਟ) ਰਾਧਿਕਾ ਭਾਟੀਆ (ਅਚਲੀ ਗੇਟ), ਪੂਨਮ ਕਲਿਆਣ (ਬੈਂਕ ਕਾਲੋਨੀ), ਰਜਨੀ (ਕਪੂਰੀ ਗੇਟ, ਬਟਾਲਾ), ਮਨਜਿੰਦਰ ਕੌਰ (ਡਾ. ਕਲਸੀ ਵਾਲੀ ਗਲੀ, ਗੁਰੂ ਨਾਨਕ ਨਗਰ), ਤਜਿੰਦਰ ਸਿੰਘ (ਡਾ. ਕਲਸੀ ਵਾਲੀ ਗਲੀ, ਗੁਰੂ ਨਾਨਕ ਨਗਰ), ਲਕਸ਼ਯਦੀਪ ਸਿੰਘ (ਡਾ. ਕਲਸੀ ਵਾਲੀ ਗਲੀ, ਗੁਰੂ ਨਾਨਕ ਨਗਰ), ਕਵਲਜੀਤ ਕੌਰ ਸਟਾਫ ਰੋਡ, ਵਿਸ਼ਾਲ ਚੌਹਾਨ ਨੇੜੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਸਮੇਤ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਸਨ।
- Download Babushahi App
-
-