ਸ਼੍ਰੀ ਸਨਾਤਨ ਚੇਤਨਾ ਮੰਚ ਸਤੰਬਰ ਨੂੰ ਜਨਮ ਅਸ਼ਟਮੀ ਤੇ ਕਰਾਏਗਾ ਵਿਸ਼ੇਸ਼ ਸਮਾਗਮ
ਸਮਾਗਮ ਵਿੱਚ ਕਰਵਾਏ ਜਾਣਗੇ ਬੱਚਿਆਂ ਦੇ ਵੱਖ-ਵੱਖ ਧਾਰਮਿਕ ਮੁਕਾਬਲੇ
ਰੋਹਿਤ ਗੁਪਤਾ
ਗੁਰਦਾਸਪੁਰ 1 ਅਗਸਤ
ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਇਸ ਵਾਰ ਵੀ ਜਨਮ ਅਸ਼ਟਮੀ ਦਾ ਤਿਉਹਾਰ ਬੇਹਦ ਧੂਮਧਾਮ ਨਾਲ ਮਨਾਇਆ ਜਾਏਗਾ । ਸਨਾਤਨ ਚੇਤਨਾ ਮੰਚ ਦੀ ਇੱਕ ਬੈਠਕ ਵਿੱਚ ਤੇ ਫੈਸਲਾ ਲਿਆ ਗਿਆ ਹੈ ਕਿ ਚਾਰ ਸਤੰਬਰ ਨੂੰ ਮਨਾਏ ਜਾਣ ਵਾਲੇ ਜਨਮ ਅਸ਼ਟਮੀ ਦੇ ਤਿਉਹਾਰ ਵਿੱਚ ਇਸ ਵਾਰ ਵੀ ਪੁਰਾਤਨ ਵਿਰਸੇ ਦੀ ਝਲਕ ਦੇਖਣ ਨੂੰ ਮਿਲੇਗੀ ।
ਚੇਤਨਾ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਸਮਾਗਮ ਕੱਦਾਂ ਵਾਲੀ ਮੰਡੀ ਵਿੱਚ ਹੋਵੇਗਾ ਜਿਸ ਦੇ ਸਮੇਂ ਅਤੇ ਰੂਪਰੇਖਾ ਬਾਰੇ ਅਗਲੀਆਂ ਬੈਠਕਾਂ ਵਿੱਚ ਫੈਸਲਾ ਲਿਆ ਜਾਏਗਾ । ਦੱਸ ਦਈਏ ਕਿ ਹਰ ਵਾਰ ਜਨਮ ਅੱਸਟਮੀ ਦੇ ਮੌਕੇ ਤੇ ਸ਼ਾਮ ਨੂੰ ਪੂਰੀ ਤਰ੍ਹਾਂ ਨਾਲ ਧਾਰਮਿਕ ਸੱਭਿਆਚਾਰ ਨਾਲ ਜੁੜਿਆ ਸਮਾਗਮ ਪਿਛਲੇ ਕਈ ਸਾਲਾਂ ਤੋਂ ਕਰਵਾਉਂਦਾ ਆ ਰਿਹਾ ਹੈ ਜਿਸ ਵਿੱਚ ਰਾਧਾ ਕ੍ਰਿਸ਼ਨ ਦੀਆਂ ਲੀਲਾਵਾਂ ਨਾਲ ਸੰਬੰਧਿਤ ਨਾਚ ਮੁਕਾਬਲੇ, ਧਾਰਮਿਕ ਗੀਤ ਅਤੇ ਕਵਿਜ ਕੰਪੀਟੀਸ਼ਨ ਅਤੇ ਹੋਰ ਕਈ ਧਾਰਮਿਕ ਮੁਕਾਬਲੇ ਕਰਵਾਏ ਜਾਂਦੇ ਹਨ।
ਬੈਠਕ ਵਿੱਚ ਸੁਭਾਸ਼ ਭੰਡਾਰੀ, ਸੁਰਿੰਦਰ ਮਹਾਜਨ, ਜੁਗਲ ਕਿਸ਼ੋਰ, ਅਸ਼ਵਨੀ ਮਹਾਜਨ, ਵਿਕਾਸ ਮਹਾਜਨ, ਰਿੰਕੀ ਮਹਾਜਨ, ਵਿਸ਼ਾਲ ਸ਼ਰਮਾ, ਅਮ੍ਰਿਤੇਸ਼ ਕੁਮਾਰ, ਭਰਤ ਗਾਬਾ, ਵਰੁਣ ਗੋਸਾਈ, ਰਾਕੇਜ ਕੁਮਾਰ, ਅਮਿਤ ਭੰਡਾਰੀ, ਰਾਜੇਸ਼ ਸਲਹੋਤਰਾ, ਮਮਤਾ ਗੋਇਲ, ਤ੍ਰਿਭੂਵਨ ਮਾਹਾਜਨ , ਅੰਕੁਸ਼ ਅਗਰਵਾਲ, ਹੀਰੋ ਮਹਾਜਨ, ਨਿੱਖਿਲ ਮਹਾਜਨ ਆਦਿ ਹਾਜਰ ਸਨ ।
- Download Babushahi App
-
-