SIR ਸਬੰਧੀ ਵਿਜੇ ਕੁਮਾਰ ਬੀ.ਐਲ.ਓ ਨੂੰ ਮੁੱਖ ਚੋਣ ਅਫਸ਼ਰ ਵਲੋਂ ਪ੍ਰਸੰਸਾ ਪੱਤਰ ਭੇਜਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 17 ਜੁਲਾਈ, 2026
ਭਾਰਤ ਚੋਣ ਕਮਿਸ਼ਨ ਵਲੋਂ ਪੰਜਾਬ ਵਿੱਚ ਕਰਵਾਈ ਜਾ ਰਹੀ ਵਿਸ਼ੇਸ ਗਹਿਰੀ ਸੁਧਾਈ(ਐਸ.ਆਈ.ਆਰ) ਸਬੰਧੀ 100 ਫੀਸਦੀ ਟੀਚਾ ਪ੍ਰਾਪਤ ਕਰਨ ਤੇ ਤਹਿਸੀਲ ਬਲਾਚੌਰ ਵਿਚੋਂ ਪਹਿਲ਼ਾਂ ਤੇ ਜਿਲ੍ਹੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਨ ਤੇ ਵਿਜੇ ਕੁਮਾਰ ਬੂਥ ਲੈਵਲ ਅਫਸਰ ਕੁੱਲਪੁਰ ਨੂੰ ਪੰਜਾਬ ਮੁੱਖ ਚੋਣ ਅਫਸਰ ਅਨਦਿੱਤਾ ਮਿੱਤਰ ਵਲੋਂ ਸਨਮਾਨ ਪੱਤਰ ਭੇਜ ਕੇ ਸਨਮਾਨਿਤ ਕੀਤਾ।ਮੁੱਖ ਵੋਣ ਅਫਸਰ ਪੰਜਾਬ ਵਲੋਂ ਭੇਜਿਆ ਪ੍ਰਸੰਸਾ ਪੱਤਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਦਿੱਤਾ ਗਿਆ।ਇਸ ਮੌਕੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਮਾਸਟਰ ਵਿਜੇ ਕੁਮਾਰ ਨੂੰ ਮਬਾਰਕਵਾਦ ਦਿੰਦੇ ਹੋਏ ਕਿਹਾ ਕਿ ਇਹ ਸਨਮਾਨ ਉਹਨਾਂ ਦੀ ਮਿਹਨਤ ਕਰਕੇ ਮਿਲਿਆ ਹੈ ਉਹਨਾਂ ਬਾਕੀ ਬੀ.ਐਲ.ਓ ਨੂੰ ਅਪੀਲ ਕੀਤੀ ਕਿ ਉਹ ਵੀ ਜਲਦੀ ਆਪਣਾ ਟੀਚਾ ਪੂਰਾ ਕਰਕੇ ਜਿਲ੍ਹਾ ਦਾ ਨਾਂ ਰੌਸ਼ਨ ਕਰਨ।ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਸ) ਸੰਜੀੜ ਸ਼ਰਮਾ ਤੇ ਹੋਰ ਅਧਿਕਾਰੀ ਵੀ ਹਾਜਰ ਸਨ।
- Download Babushahi App
-
-