ਬਾਹਰਲੇ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ, ਲੈਂਡ ਪੂਲਿੰਗ, MSP ਗਰੰਟੀ ਕਾਨੂੰਨ, ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਫਸਲਾਂ ਦੇ ਭਾਅ ਤੇ ਤਮਾਮ ਮੰਗਾਂ ਨੂੰ ਲੈ ਕੇ ਕੀਤੀ ਚਰਚਾ
ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਖਾਈਆਂ ਜਾਣਗੀਆਂ ਕਾਲੀਆਂ ਝੰਡੀਆਂ ( ਭੰਗੂ ਕਕਰਾਲੀ )
ਮਨਪ੍ਰੀਤ ਸਿੰਘ
ਰੂਪਨਗਰ 16 ਜੁਲਾਈ 2026- ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਬਾਬਾ ਸਤਨਾਮ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਰੋਪੜ ਵਿਖੇ ਮਲਕੀਤ ਸਿੰਘ ਸੇਖੋ ਅਤੇ ਸੋਹਣ ਸਿੰਘ ਮਗਰੋੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਵਿੱਚ ਬਾਹਰਲੇ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ , ਪੰਜਾਬ ਸਰਕਾਰ ਵੱਲੋਂ ਲਿਪਾ ਪੋਚੀ ਕਰਕੇ ਫਿਰ ਤੋ ਲਿਆਂਦੀ ਲੈਂਡ ਪੂਲਿੰਗ ਪੋਲਸੀ ਦਾ ਸਖਤ ਵਿਰੋਧ ਕੀਤਾ ਗਿਆ ,ਜਮੀਨ ਕਿਸਾਨ ਦੀ ਮਾਲਕ ਕਿਸਾਨ , ਸਰਕਾਰ ਜਮੀਨਾਂ ਦੀ ਕੀ ਲੱਗਦੀ ਸਰਕਾਰ ਦੀ ਧੱਕੇ ਸ਼ਾਹੀ ਦਾ ਸਖਤ ਵਿਰੋਧ ਕੀਤਾ ਜਾਵੇਗਾ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਜਿਵੇਂ ਕਿ ਪਹਿਲਾਂ ਤੋਂ ਹੀ ਇਹਨਾਂ ਪੋਲਸੀਆਂ ਦਾ ਵਿਰੋਧ ਕਰ ਰਹੀ ਹੈ ਉਸੇ ਕੜੀ ਤਹਿਤ ਜੋ ਵੀ ਸੰਘਰਸ਼ ਵਿਡਿਆ ਜਾਵੇਗਾ ਉਸ ਵਿੱਚ ਵੱਡਾ ਯੋਗਦਾਨ ਪਾਇਆ ਜਾਵੇਗਾ ਇਹ ਸਮਝੌਤੇ ਖੇਤੀਬਾੜੀ ਸੈਕਟਰ, ਡਾਇਰੀ ਉਤਪਾਦਕ, ਪੇਡੂ ਅਰਥਵਿਵਸਥਾ , ਲਘੂ ਉਦਯੋਗਾ, ਲੱਖਾਂ ਲੋਕਾਂ ਦੀ ਰੋਜੀ ਰੋਟੀ ਦਾ ਸਵਾਲ ਹੈ ਪਰ ਸਰਕਾਰਾਂ ਕਾਰਪੋਰੇਟ ਨੂੰ ਖੁਸ਼ ਕਰਨ ਲਈ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ ਜੋ ਕਿ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਮੋਰਚਾ 1 ਅਤੇ ਮੋਰਚਾ 2 ਦੀਆਂ ਰਹਿੰਦੀਆਂ ਮੰਗਾਂ ਬਾਰੇ ਸੰਘਰਸ਼ ਜਾਰੀ ਰਹੇਗਾ ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੰਡੀਗੜ੍ਹ ਦੀ ਫੇਰੀ ਦੌਰਾਨ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੇ ਸੱਦੇ ਤੇ ਕੱਲ 17 ਤਰੀਕ ਨੂੰ ਕਾਲੀਆਂ ਝੰਡੀਆਂ ਅਤੇ ਗੋ ਬੈਕ ਦੀਆਂ ਤਖਤੀਆਂ ਦਿਖਾਈਆਂ ਜਾਣਗੀਆਂੰ ਜਿਸ ਵਿੱਚ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਵੱਡੀ ਗਿਣਤੀ ਵਿੱਚ ਹਿੱਸਾ ਲਵੇਗੀ । ਕਿਉਂਕਿ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਬੰਦੀ ਸਿੰਘਾਂ ਦੀ ਰਿਹਾਈ ਤੇ ਬਿਆਨ ਦੇ ਚੁੱਕੇ ਹਨ ਪਰ ਹੁਣ ਬੀਜੇਪੀ ਸਰਕਾਰ ਭੱਜਦੀ ਨਜ਼ਰ ਆਉਂਦੀ ਹੈ ।
ਐਸ ਕੇ ਐਮ ਗੈਰ ਸਿਆਸੀ ਭਾਰਤ ਵੱਲੋਂ ਬਾਬਾ ਹਰਨਾਮ ਸਿੰਘ ਗੁਰਦੁਆਰਾ ਸਾਹਿਬ ਪਿੰਡ ਪਿਰਗੜੀ, ਹਰੀਕੇ, ਤਰਨਤਾਰਨ ਮੁਕਤ ਵਪਾਰ ਸਮਝੌਤੇ, ਲੈਂਡ ਪੂਲਿੰਗ ਪੋਲਿਸੀ ,ਐਮਐਸਪੀ ਗਰੰਟੀ ਕਾਨੂੰਨ, ਸਵਾਮੀ ਨਾਥਨ ਕਮਿਸ਼ਨ ਦੀ ਸਿਫਾਰਿਸ਼ਾਂ ਤੇ ਫਸਲਾਂ ਦੇ ਭਾਅ ਅਤੇ ਤਮਾਮ ਮੰਗਾਂ ਨੂੰ ਲੈ ਰੱਖੀ ਰੱਖੀ ਕਨਵੈਂਸ਼ਨ ਵਿੱਚ ਜਥੇਬੰਦੀ ਵੱਲੋਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਜਾਵੇਗਾ ਆਗੂ ਸਾਹਿਬਾਨਾਂ ਦਾ ਕਹਿਣਾ ਹੈ ਕਿ ਸਤਲੁਜ ਫਿਲਮ ਤੇ ਰੋਕ ਲਾ ਕੇ ਸੈਂਟਰ ਸਰਕਾਰ ਦਾ ਅਸਲੀ ਚਿਹਰਾ ਹੋਇਆ ਨੰਗਾ ਪੰਜਾਬ ਦੇ ਲੋਕਾਂ ਨੂੰ ਬੜੇ ਸੁਚੇਤ ਹੋਣ ਅਤੇ ਸੇਧ ਲੈਣ ਦੀ ਵੱਡੀ ਲੋੜ ਇਸ ਸਮੇਂ ਹਾਜ਼ਰ ਆਗੂ ਸਾਹਿਬਾਨ, ਪ੍ਰੋਫੈਸਰ ਬਲਿੰਦਰ ਸਿੰਘ,, ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਗਿੱਲ, ਮੁਖਤਿਆਰ ਸਿੰਘ ਫੂਲ,ਜਗਦੀਪ ਸਿੰਘ ਚੂਹੜ ਮਾਜਰਾ, ਬਾਬਾ ਮੇਜਰ ਸਿੰਘ ਕਤਲੋਰ, ਰਣਜੀਤ ਸਿੰਘ ਭਾਗੋ ਮਾਜਰਾ, ਜਗਮੀਤ ਸਿੰਘ ਮੁਗਲ ਮਾਜਰੀ, ਕੁਲਵਿੰਦਰ ਸਿੰਘ ਭਾਗੋ ਮਾਜਰਾ, ਸੁਖਵਿੰਦਰ ਸਿੰਘ ਗੱਗੋ, ਸਰਬਜੀਤ ਸਿੰਘ ਰੋਪੜ, ਜਥੇਦਾਰ ਦਿਲਬਾਗ ਸਿੰਘ ਬੁਰਜਵਾਲਾ, ਸੋਹਣ ਸਿੰਘ ਮਗਰੋੜ, ਸਤਵਿੰਦਰ ਸਿੰਘ ਬਬਾਨੀ, ਗੁਰਿੰਦਰ ਸਿੰਘ ਕਤਲੋਰ, ਸੁਖਵੰਤ ਸਿੰਘ ਚੁਪਕੀ, ਗੁਰਪ੍ਰੀਤ ਸਿੰਘ ਭੰਗੂ , ਅਮਨਦੀਪ ਸਿੰਘ ਮਾਜਰੀ ਜੱਟਾਂ, ਪਰਵਿੰਦਰ ਸਿੰਘ ਕਾਲਾ ਮੁਗਲ ਮਾਜਰੀ, ਦੀਦਾਰ ਸਿੰਘ ਫੂਲ, ਮਿਹਰ ਸਿੰਘ ਮੀਆਂਪੁਰ, ਪ੍ਰੀਤਮ ਸਿੰਘ ਦੁਗਰੀ, ਸੱਜਣ ਸਿੰਘ, ਅਮਰਿੰਦਰ ਸਿੰਘ ਸੋਲਖੀਆ, ਬਲਜੀਤ ਸਿੰਘ ਅਕਬਰਪੁਰ ਆਦ ਕਿਸਾਨ ਹਾਜ਼ਰ ਸਨ
- Download Babushahi App
-
-