ਪੰਜਾਬ ਇੰਸਟੀਚਿਊਟ ਆਫ ਟੈਕਨੋਲੋਜੀ ਨੰਦਗੜ੍ਹ ਵਿਖੇ ਰੋਜ਼ਗਾਰ ਮੇਲਾ 16 ਜੁਲਾਈ ਨੂੰ
ਅਸ਼ੋਕ ਵਰਮਾ
ਬਠਿੰਡਾ, 13 ਜੁਲਾਈ 2026 : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਰੋਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਮਕਸਦ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵੱਲੋਂ 16 ਜੁਲਾਈ ਦਿਨ ਵੀਰਵਾਰ ਨੂੰ ਪੰਜਾਬ ਇੰਸਟੀਚਿਊਟ ਆਫ ਟੈਕਨਾਲੋਜੀ, ਪਿੰਡ ਨੰਦਗੜ੍ਹ ਵਿਖੇ ਵਿਸ਼ਾਲ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਬਠਿੰਡਾ ਸ਼੍ਰੀ ਰਾਜੇਸ਼ ਧੀਮਾਨ ਵੱਲੋਂ ਦਿੱਤੀ ਗਈ।
ਹੋਰ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਡੀ.ਬੀ.ਈ.ਈ. ਬਠਿੰਡਾ ਮੈਡਮ ਕੰਚਨ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਐਲ.ਆਈ.ਸੀ. ਆਫ ਇੰਡੀਆ, ਏਅਰਟੈੱਲ ਪੇਅਮੈਂਟ ਬੈਂਕ, ਐਕਸਪਰਟ ਸਲਿਓਸ਼ਨ, ਏ.ਵੀ.ਸੀ. ਮਹਿੰਦਰਾ, ਅਗਰਵਾਲ ਟਫਐਂਡ ਐਂਡ ਗਲਾਸਸ, ਸਕਾਈ ਅਚੀਵਰਸ, ਸ਼੍ਰੀਰਾਮ ਫਾਈਨਾਂਸ, ਸਤਿਨ ਕਰੈਡਿਟ ਕੇਅਰ ਨੈਟਵਰਕ ਲਿਮਟਿਡ, ਇੰਡੀਆਂ ਜੌਬ ਕਾਰਟ, ਬਰਦਜ਼ ਆਥੋਰਾਈਜ਼ਡ ਸਰਵਿਸ ਸੈਂਟਰ, ਗਲੋਬਲ ਫਾਈਨਾਂਸ, ਗੁਰਬਚਨ ਸਿੰਘ ਕੰਨਸਟਰਕਸ਼ਨ ਪ੍ਰਾਈਵੇਟ ਲਿਮਟਿਡ, ਏ. ਪੀ. ਸਕਿਊਰਿਟੀਸ ਪ੍ਰਾਈਵੇਟ ਲਿਮਟਿਡ, ਫੋਨਪੇਅ ਕੰਪਨੀਆਂ ਵੱਲ਼ੋਂ ਸ਼ਿਰਕਤ ਕੀਤੀ ਜਾਵੇਗੀ।
ਡਿਪਟੀ ਡਾਇਰੈਕਟਰ ਸ਼੍ਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਵੱਖ-ਵੱਖ ਕੰਪਨੀਆਂ ਵੱਲੋਂ ਮਹਿਲਾ ਕਰੀਅਰ ਏਜੰਟ, ਟੈਲੀਕਾਲਰ, ਸਰਵਿਸ ਅਡਵਾਈਜ਼ਰ, ਬੈਕਐਂਡ ਆਫਿਸ, ਵੈਲਨੇਸ ਅਡਵਾਈਜ਼ਰ, ਟੀਮ ਲੀਡਰ, ਸੇਲਜ਼ ਐਗਜੀਕਿਉਟਿਵ, ਬਰਾਂਚ ਮੈਨੇਜਰ, ਡਿਵੈਲਪਮੈਂਟ ਮੈਨੇਜਰ, ਕੰਪੀਓਟਰ ਓਪਰੇਟਰ, ਅਕਾਊਟੈਂਟ, ਸਕਿਓਰਿਟੀ ਗਾਰਡ, ਅਕਾਊਟੈਂਟ, ਟ੍ਰੇਨਰ, ਸਟੋਰ ਮੈਨੇਜਰ, ਡਿਜੀਟਲ ਕੌਨਟੈਂਟ ਕਰੀਏਟਰ ਦੀਆਂ ਅਸਾਮੀਆਂ ਲਈ ਸਿਲੈਕਸ਼ਨ ਕੀਤੀ ਜਾਵੇਗੀ। ਇਹਨਾਂ ਅਸਾਮੀਆਂ ਲਈ ਪ੍ਰਾਰਥੀਆਂ ਨੂੰ 10,000/- ਰੁਪਏ ਤੋਂ ਲੈ ਕੇ 40,000/- ਰੁਪਏ ਪ੍ਰਤੀ ਮਹੀਨਾ ਦੀ ਤਨਖਾਹ ਦੇ ਆਫਰ ਦਿੱਤੇ ਜਾ ਰਹੇ ਹਨ।
ਕਰੀਅਰ ਕੌਸ਼ਲਰ ਸ਼੍ਰੀ ਵਿਸ਼ਾਲ ਚਾਵਲਾ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਇਹਨਾਂ ਅਸਾਮੀਆਂ ਲਈ ਚਾਹਵਾਨ ਪ੍ਰਾਰਥੀ ਆਪਣੇ ਨਾਲ ਘੱਟੋ-ਘੱਟ ਚਾਰ ਕਾਪੀਆਂ ਰਜ਼ਿਓਮ, ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਅਧਾਰ ਕਾਰਡ ਆਦਿ ਲੈ ਕੇ 16 ਜੁਲਾਈ 026 ਦਿਨ ਵੀਰਵਾਰ ਨੂੰ ਸਵੇਰੇ 10.00 ਵਜੇ, ਪੰਜਾਬ ਇੰਸਟੀਚਿਊਟ ਆਫ ਟੈਕਨਾਲੋਜੀ ਪਿੰਡ ਨੰਦਗੜ੍ਹ, ਬਠਿੰਡਾ ਵਿਖੇ ਪਹੁੰਚ ਸਕਦੇ ਹਨ। ਇੰਟਰਵੀਓ ਤੇ ਆਉਣ ਤੋਂ ਪਹਿਲਾਂ ਪ੍ਰਾਰਥੀ ਫਾਰਮਲ ਡਰੈੱਸ ਵਿੱਚ ਆਉਣਾ ਯਕੀਨੀ ਬਣਾਉਣ।
ਅਸਾਮੀਆਂ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇੰਨ ਕਰ ਸਕਦੇ ਹਨ।
- Download Babushahi App
-
-