Punjab News: ਉੱਘੇ ਕਾਰੋਬਾਰੀ ਦੀ ਦੁਕਾਨ 'ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ
ਬਾਬਾ ਬਕਾਲਾ ਸਾਹਿਬ, 17 ਮਈ (ਬਲਰਾਜ ਸਿੰਘ ਰਾਜਾ)
ਜੀ ਟੀ ਰੋਡ ਤੇ ਸਥਿਤ ਟਾਈਲਾਂ ਦੇ ਉੱਘੇ ਕਾਰੋਬਾਰੀ ਦੀ ਦੁਕਾਨ ਦੇ ਬਾਹਰ ਸ਼ਟਰ ਵਿਚ ਦੋ ਮੋਟਰ ਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਵਿਚ ਗੋਲੀਆਂ ਮਾਰ੍ਹਕੇ ਸੋਅ ਰੂਮ ਦਾ ਨੁਕਸਾਨ ਕਰਨ ਸਬੰਧੀ ਪਤਾ ਲੱਗਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਾਮੀ ਕਰੀਬ 7 ਵਜੇ ਖ਼ਾਲਸਾ ਟਾਈਲ ਅਤੇ ਸੈਨੇਟਰੀ ਉੱਘੇ ਕਾਰੋਬਾਰੀ ਹਰਪ੍ਰੀਤ ਸਿੰਘ ਹੈਪੀ ਜੋ ਨਗਰ ਪੰਚਾਇਤ ਰਈਆ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੌਂਸਲਰ ਦੀ ਚੋਣ ਲੜ ਰਿਹਾ ਹੈ ਉਸ ਦੀ ਦੁਕਾਨ ਤੇ ਦੋ ਮੋਟਰ ਸਾਈਕਲ ਸਵਾਰ ਵਿਅਕਤੀ ਨੇ ਅੰਧਾਧੁੰਦ ਗੋਲੀਆਂ ਚਲਾ ਕੇ ਦੁਕਾਨ ਦੇ ਸ਼ਟਰ ਅਤੇ ਸੋਅ ਰੂਮ ਦਾ ਨੁਕਸਾਨ ਕਰ ਦਿੱਤਾ ਹੈ। ਮੌਕੇ ਤੇ ਅੱਠ ਖ਼ਾਲੀ ਖੋਲ੍ਹ ਪ੍ਰਾਪਤ ਹੋਏ ਹਨ।
ਹਰਪ੍ਰੀਤ ਸਿੰਘ ਹੈਪੀ ਪਹਿਲਾ ਵੀ ਨਗਰ ਪੰਚਾਇਤ ਰਈਆ ਵਿਚ ਕੌਂਸਲਰ ਸੀ ਅਤੇ ਹੁਣ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਅਤੇ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਵੱਖ ਵੱਖ ਵਾਰਡਾਂ ਤੋ ਚੋਣ ਲੜ ਰਹੇ ਹਨ ਅਤੇ ਕਾਫ਼ੀ ਤਾਕਤਵਰ ਉਮੀਦਵਾਰ ਮੰਨੇ ਜਾਂਦੇ ਹਨ। ਉਨ੍ਹਾਂ ਦੇ ਪਿਤਾ ਸਵਰਗੀ ਚੇਅਰਮੈਨ ਗੁਰਵਿੰਦਰ ਪਾਲ ਸਿੰਘ ਦੇ ਕਸਬੇ ਵਿਚ ਚੰਗਾ ਮਾਨ ਸਨਮਾਨ ਰਿਹਾ ਹੈ।ਜਿਸ ਵਕਤ ਇਹ ਘਟਨਾ ਵਾਪਰੀ ਉਸ ਵਕਤ ਹਰਪ੍ਰੀਤ ਸਿੰਘ ਵਾਰਡ ਵਿਚ ਵਰਕਰੀ ਕਰ ਰਹੇ ਸਨ। ਇਸ ਘਟਨਾ ਤੋ ਬਾਅਦ ਲੋਕਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ।
ਲੋਕਾਂ ਵਿਚ ਕਈ ਤਰ੍ਹਾਂ ਦੀਆ ਕਥਿਤ ਅਫ਼ਵਾਹਾਂ ਚੱਲ ਰਹੀਆਂ ਹਨ ਕਿ ਜਿਸ ਵਾਰਡ ਵਿਚੋਂ ਹਰਪ੍ਰੀਤ ਸਿੰਘ ਚੋਣ ਲੜ ਰਹੇ ਹਨ ਉੱਥੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਦੀ ਹਾਲਤ ਬਹੁਤੀ ਵਧੀਆ ਨਾ ਹੋਣ ਕਾਰਨ ਡਰਾਉਣ ਲਈ ਅਜਿਹਾ ਕਾਰਾ ਕੀਤਾ ਗਿਆ ਹੈ।ਇਸ ਘਟਨਾ ਤੋ ਬਾਅਦ ਬਿਆਸ ਥਾਣਾ ਮੁਖੀ ਗੁਰਵਿੰਦਰ ਸਿੰਘ ਪੁਲੀਸ ਪਾਰਟੀ ਨਾਲ ਉੱਥੇ ਪੁੱਜ ਗਏ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਕਾਂਗਰਸ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਾਬਕਾ ਪ੍ਰਧਾਨ ਨਗਰ ਪੰਚਾਇਤ ਰਈਆ ਹਰ ਬਰਿੰਦਰ ਸਿੰਘ ਰੌਬਿਨ ਮਾਨ ਸਮੇਤ ਵੱਡੀ ਗਿਣਤੀ ਵਿਚ ਸਿਆਸੀ ਆਗੂ ਪੁੱਜ ਗਏ ਹਨ ਅਤੇ ਉਨ੍ਹਾਂ ਇਸ ਘਟਨਾ ਦੀ ਸਖ਼ਤ ਸਬਦਾਂ ਵਿਚ ਨਿਖੇਧੀ ਕੀਤੀ ਹੈ।
- Download Babushahi App
-
-