ਪੁਲਿਸ ਮੁਲਾਜ਼ਮ ਜਰੂਰਤਮੰਦ ਪਰਿਵਾਰਾਂ ਲਈ ਕਰ ਰਿਹਾ ਹੈ ਰਾਸ਼ਨ ਦੀ ਸੇਵਾ
ਅੱਜ ਵੀ 40 ਪਰਿਵਾਰਾਂ ਨੂੰ ਵੰਡਿਆ ਰਾਸ਼ਨ, ਪਿੰਡ ਦੀ ਅਜੇ ਜਰੂਰਤਮੰਦ ਕੁੜੀਆਂ ਦੇ ਵਿਆਹ ਲਈ ਦਿੰਦਾ ਹੈ 5100 ਸ਼ਗਨ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ , 1 ਮਈ 2026 :
ਅਕਸਰ ਹੀ ਲੋਕ ਪੁਲਿਸ ਮੁਲਾਜ਼ਮਾਂ ਨੂੰ ਬਹੁਤ ਮਾੜਾ ਸਮਝਦੇ ਹਨ ਪਰ ਗੁਰਦਾਸਪੁਰ ਦਾ ਇੱਕ ਪੁਲਸ ਮੁਲਾਜਮ ਸਤਿਨਾਮ ਸਿੰਘ ਜਿਸ ਵੱਲੋਂ ਕਰੀਬ ਹਰ ਮਹੀਨੇ 40 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਇਲਾਕੇ ਵਿੱਚ ਕਿਸੇ ਲੜਕੀ ਦਾ ਵਿਆਹ ਹੋਵੇ ਤਾਂ 5100 ਸਗਨ ਵੀ ਦਿੱਤਾ ਜਾਂਦਾ ਹੈ। ਸਭ ਨਾਲੋਂ ਵੱਡੀ ਗੱਲ ਇਹ ਹੈ ਕਿ ਜਿੰਨੀ ਵੀ ਸੇਵਾ ਕੀਤੀ ਜਾਂਦੀ ਹੈ ਸਤਨਾਮ ਸਿੰਘ ਵੱਲੋਂ ਆਪਣੀ ਤਨਖਾਹ ਵਿੱਚੋਂ ਕੀਤੀ ਜਾਂਦੀ ਹੈ।
ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਏਐਸ ਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਤਕਰੀਬਨ ਪਿਛਲੇ ਸੱਤ ਸਾਲ ਤੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਰਹੇ ਹਨ ਉਸ ਤੋਂ ਇਲਾਵਾ ਇਲਾਕੇ ਵਿੱਚ ਕਿਸੇ ਵੀ ਲੜਕੀ ਦਾ ਵਿਆਹ ਹੋਵੇ ਤਾਂ ਉਹਨਾਂ ਵੱਲੋਂ 5100 ਸਗਨ ਦਿੱਤਾ ਜਾਂਦਾ ਹੈ ਤੇ ਉਥੇ ਹੀ ਉਹਨਾਂ ਨੇ ਦੱਸਿਆ ਕਿ ਇੱਕ ਲੜਕੀ ਜੋ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਪਰ ਘਰ ਦੀ ਤੰਗੀ ਕਰਕੇ ਪੜ੍ ਨਹੀਂ ਸੀ ਸਕਦੀ। ਮੈਂ ਉਸਦੀਆਂ ਸਾਰੀਆਂ ਫੀਸਾਂ ਕੋਲੋਂ ਭਰੀਆਂ ਜਿਸ ਵਿੱਚ ਮੇਰਾ ਤਕਰੀਬਨ ਡੇਢ ਲੱਖ ਰੁਪਆ ਖਰਚਾ ਆਇਆ ਸੀ। ਉਸ ਕੁੜੀ ਵੱਲੋਂ ਆਪਣੀ ਪੜ੍ਹਾਈ ਪੂਰੀ ਕਰ ਲਈ ਗਈ ਹੈ ਅਤੇ ਉਸਦਾ ਸੁਪਨਾ ਹੈ ਆਈਏਐਸ ਬਣਨਾ। ਉਹਨਾਂ ਨੇ ਕਿਹਾ ਕਿ ਕਰੋਨਾ ਸਮੇਂ ਵੀ ਅਸੀਂ ਜਿੰਨੀ ਹੋ ਸਕੇ ਸੇਵਾ ਕੀਤੀ, ਹੜਾਂ ਵਿੱਚ ਵੀ ਲੋਕਾਂ ਦੀ ਸੇਵਾ ਕੀਤੀ ਇਸ ਸਾਰੇ ਕੰਮ ਲਈ ਸਤਨਾਮ ਸਿੰਘ ਵੱਲੋਂ ਆਪਣੀ ਤਨਖਾਹ ਵਿੱਚੋਂ ਹੀ ਪੈਸੇ ਲੋਕਾਂ ਦੀ ਸੇਵਾ ਵਿੱਚ ਲਗਾਏ ਜਾਂਦੇ ਹਨ ਸਤਨਾਮ ਸਿੰਘ ਨੇ ਕਿਹਾ ਕਿ ਮੈਨੂੰ ਬਹੁਤ ਲੋਕ ਕਹਿੰਦੇ ਹਨ ਕਿ ਸਾਡੇ ਕੋਲੋਂ ਸੇਵਾ ਲਈ ਪੈਸੇ ਲਵੋ ਪਰ ਮੈਂ ਕਿਸੇ ਕੋਲੋਂ ਅੱਜ ਤੱਕ ਇੱਕ ਰੁਪਆ ਨਹੀਂ ਲਿਆ ਜੇਕਰ ਕੋਈ ਸੇਵਾ ਕਰਨਾ ਚਾਹੁੰਦਾ ਹੈ ਤਾਂ ਖੁਦ ਆ ਕੇ ਲੋਕਾਂ ਦੀ ਸੇਵਾ ਕਰੇ ਉਹਨਾਂ ਨੇ ਕਿਹਾ ਕਿ ਮੈਂ ਬਾਕੀ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਇਸੇ ਤਰ੍ਹਾਂ ਆਪਣੀ ਨੇਕ ਕਮਾਈ ਵਿੱਚੋਂ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾਵੇ।
Click to Follow Babushahi Facebook page →