ਵਿਆਹ ਤੋਂ ਪਹਿਲਾਂ ਲੜਕੀ ਵਾਲਿਆਂ ਨੇ ਕੀਤਾ ਇਨਕਾਰ ਪੈ ਗਿਆ ਭੰਬਲ ਭੂਸਾ, ਮਾਮਲਾ ਪਹੁੰਚਿਆ ਪੁਲਿਸ ਕੋਲ
ਦੋਨੋਂ ਧਿਰ ਇੱਕ ਦੂਜੇ ਤੇ ਲਗਾ ਰਹੇ ਦੋਸ਼
ਰੋਹਿਤ ਗੁਪਤਾ
ਗੁਰਦਾਸਪੁਰ , 21 ਮਾਰਚ 2026 :
ਮਾਮਲਾ ਬਟਾਲਾ ਦੇ ਗਾਂਧੀ ਕੈਂਪ ਨਾਲ ਜੁੜਿਆ ਹੋਇਆ ਹੈ ਜਿੱਥੋਂ ਦੇ ਇੱਕ ਲੜਕੇ ਦਾ 19 ਤਰੀਕ ਨੂੰ ਸ਼ਗਨ ਤੇ ਕਲ ਵਿਆਹ ਸੀ ਵਿਆਹ ਵਾਲੇ ਲੜਕੇ ਨੇ ਕਿਹਾ ਕਿ ਜਦੋਂ 19 ਤਰੀਕ ਨੂੰ ਲੜਕੀ ਵਾਲੇ ਸ਼ਗਨ ਲਗਾਉਣ ਆਏ ਤਾਂ ਰਿਸ਼ਤੇ ਵਿੱਚ ਹੋਣ ਵਾਲੇ ਉਸਦੇ ਸਾਲੇ ਨੇ ਉਸ ਦੇ ਨਾਲ ਕਈ ਵੱਧ ਘੱਟ ਗੱਲਾਂ ਕੀਤੀਆਂ ਜਿਸ ਨੂੰ ਅਸੀਂ ਬਰਦਾਸ਼ਤ ਕਰਦੇ ਰਹੇ। ਅਸੀਂ ਹੁਣ ਤੱਕ ਸੂਟ ,ਮੋਬਾਈਲ ਤੇ ਕਈ ਤਰ੍ਹਾਂ ਦਾ ਸਮਾਨ ਵਿਆਹ ਵਾਲੀ ਲੜਕੀ ਨੂੰ ਲੈ ਕੇ ਦਿੱਤਾ ਜਿਸ ਦਾ ਖਰਚਾ ਕੁੱਲ ਡੇਢ ਲੱਖ ਰੁਪਿਆ ਹੋ ਗਿਆ ਹੈ। ਲੇਕਿਨ ਵਿਆਹ ਵਾਲੇ ਦਿਨ ਲੜਕੀ ਵਾਲਿਆਂ ਨੇ ਬਿਨਾਂ ਕਿਸੇ ਗੱਲ ਤੋਂ ਵਿਆਹ ਤੋਂ ਇਨਕਾਰ ਕਰ ਦਿੱਤਾ। ਉੱਥੇ ਹੀ ਜਿਸ ਲੜਕੇ ਦਾ ਵਿਆਹ ਸੀ ਉਸ ਦੀ ਜੰਮੂ ਤੋਂ ਆਈ ਇੱਕ ਰਿਸ਼ਤੇਦਾਰ ਨੇ ਕਿਹਾ ਕਿ ਇਹ ਬਹੁਤ ਗਲਤ ਹੋਇਆ ਹੈ। ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਸੀ ਤਾਂ ਹੁਣ ਤੱਕ ਲੱਖ ਤੋਂ ਡੇਢ ਲੱਖ ਰੁਪਿਆ ਖਰਚ ਕਰ ਚੁੱਕੇ ਸਾਂ। ਲੜਕੀ ਵਾਲੇ ਜੋ ਕੁਝ ਕਹਿੰਦੇ ਰਹੇ ਅਸੀਂ ਮੰਨਦੇ ਰਹੇ ਸਾਨੂੰ ਇਨਸਾਫ ਚਾਹੀਦਾ ਹੈ।
ਉੱਥੇ ਹੀ ਗੱਲਬਾਤ ਦੌਰਾਨ ਲੜਕੀ ਦੇ ਭਰਾ ਨੇ ਕਿਹਾ ਕਿ ਉਹ ਦਿੱਲੀ ਕੰਮ ਕਰਦਾ ਹੈ ਤੇ 19 ਤਰੀਕ ਨੂੰ ਹੀ ਸਵੇਰ ਦੇ ਸਮੇਂ ਉਹ ਦਿੱਲੀ ਤੋਂ ਵਾਪਿਸ ਆਇਆ ਅਤੇ ਬਹੁਤ ਸਾਰਾ ਸਮਾਨ ਲੈ ਕੇ ਆਇਆ ਜਦੋਂ ਉਹ ਸ਼ਗਨ ਲਗਾਉਣ ਗਏ ਤਾਂ ਮੁੰਡਾ ਸ਼ਰਾਬ ਦੇ ਨਾਲ ਟੱਲੀ ਹੋਇਆ ਸੀ ਜਿਸ ਨੂੰ ਕੁਝ ਵੀ ਸਮਝ ਨਹੀਂ ਸੀ ਲੱਗ ਰਹੀ। ਅਸੀਂ ਸੋਚਿਆ ਕਿ ਸ਼ਾਇਦ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਤਾਂ ਜਿਸ ਕਾਰਨ ਇਸ ਨੇ ਪੈੱਗ ਲਗਾ ਲਿਆ ਹੋਵੇਗਾ ਲੇਕਿਨ ਵਿਆਹ ਵਾਲੇ ਮੁੰਡੇ ਨੇ ਸ਼ਰਾਬ ਜਿਆਦਾ ਪੀਤੀ ਹੋਈ ਸੀ ਜਦੋਂ ਗੱਲਬਾਤ ਦੌਰਾਨ ਮੈਂ ਵਿਆਹ ਵਾਲੇ ਮੁੰਡੇ ਨੂੰ ਪੁੱਛਿਆ ਕਿ ਤੁਸੀਂ ਤਾਂ ਪਹਿਲਾਂ ਕਹਿੰਦੇ ਸੀ ਕਿ ਸ਼ਰਾਬ ਨਹੀਂ ਪੀਂਦੇ ਹੁਣ ਤੁਸੀਂ ਸ਼ਰਾਬ ਪੀਤੀ ਹੋਈ ਹੈ ਤਾਂ ਵਿਆਹ ਵਾਲਾ ਮੁੰਡਾ ਸਾਫ ਹੀ ਮੁੱਕਰ ਗਿਆ।
Click to Follow Babushahi Facebook page →