ਯੂਨਸ ਮਸੀਹ ਨੇ ਸੰਭਾਲਿਆ ਬੀਡੀਪੀਓ ਗੁਰਦਾਸਪੁਰ ਦਾ ਅਹੁਦਾ
ਰੰਗਲਾ ਪੰਜਾਬ ਤਹਿਤ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵਿਕਾਸ ਕੰਮਾਂ ਨੂੰ ਦਵਾਂਗਾ ਤਰਜੀਹ
ਰੋਹਿਤ ਗੁਪਤਾ
ਗੁਰਦਾਸਪੁਰ
ਯੂਨਸ ਮਸੀਹ ਨੇ ਬਲਾਕ ਡਿਵੈਲਪਮੈਂਟ ਪੰਚਾਇਤ ਅਫਸਰ ਗੁਰਦਾਸਪੁਰ ਦੇ ਤੌਰ ਤੇ ਅਹੁਦਾ ਦਾ ਸੰਭਾਲ ਲਿਆ ਹੈ। ਉਹ ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਹੀ ਕਸਬਾ ਕਾਹਨੂਵਾਨ ਵਿਖੇ ਵਿਭਾਗ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਸਨ। ਗੁਰਦਾਸਪੁਰ ਵਿੱਚ ਤੈਨਾਤੀ ਤੋਂ ਬਾਅਦ ਸਟਾਫ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ । ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨਸ ਮਸੀਹ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਰੰਗਲਾ ਪੰਜਾਬ ਯੋਜਨਾਵਾਂ ਦੇ ਤਹਿਤ ਪੇਂਡੂ ਇਲਾਕਿਆਂ ਦਾ ਵਿਕਾਸ ਕਰਨ ਨੂੰ ਅਤੇ ਰੁਕੇ ਕੰਮ ਸ਼ੁਰੂ ਕਰਵਾਉਣ ਨੂੰ ਤਰਜੀਹ ਦੇਣਗੇ ।
Click to Follow Babushahi Facebook page →