ਸੀਵਰੇਜ ਚੌਕ ਹੋਣ ਕਾਰਨ ਉਠਦੀ ਬਦਬੂ ਨਾਲ ਬਾਹਰ ਨਿਕਲਣਾ ਹੋਇਆ ਮੁਸ਼ਕਿਲ
ਇਲਾਕਾ ਨਿਵਾਸੀ ਕਹਿੰਦੇ ਮਹੀਨਿਆਂ ਤੋਂ ਮੂੰਹ ਬੰਨ ਕੇ ਰਹਿ ਰਹੇ ਘਰਾਂ ਵਿੱਚ,
ਰੋਹਿਤ ਗੁਪਤਾ
ਗੁਰਦਾਸਪੁਰ
ਸ਼ਹਿਰ ਦੇ ਵਾਰਡ ਨੰਬਰ 20 ਵਿੱਚ ਪੈਂਦੇ ਕਾਦਰੀ ਮੁਹੱਲਾ ਦੇ ਲੋਕਾਂ ਦਾ ਸੀਵਰੇਜ ਬੰਦ ਹੋਣ ਕਾਰਨ ਬੁਰਾ ਹਾਲ ਹੋਇਆ ਪਿਆ ਹੈ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਇਹ ਸਮੱਸਿਆ ਪੇਸ਼ ਆ ਰਹੀ ਹੈ ਤੇ ਬਾਰ-ਬਾਰ ਨਗਰ ਕੌਂਸਲ ਤੇ ਸੀਵਰੇਜ ਬੋਰਡ ਦੇ ਧਿਆਨ ਵਿੱਚ ਸਮੱਸਿਆ ਲਿਆਉਣ ਦੇ ਬਾਵਜੂਦ ਇਸਦਾ ਹੱਲ ਨਹੀਂ ਕੀਤਾ ਜਾ ਰਿਹਾ । ਸ਼ਿਕਾਇਤ ਕਰਨ ਤੇ ਕਈ ਵਾਰ ਸੀਵਰੇਜ ਬੋਰਡ ਦੇ ਮੁਲਾਜ਼ਮ ਸਫਾਈ ਕਰਨ ਆਉਂਦੇ ਹਨ ਪਰ ਦੋ ਦਿਨ ਬਾਅਦ ਫਿਰ ਉਹੀ ਹਾਲ ਹੋ ਜਾਂਦਾ ਹੈ ਤੇ ਕਈ ਵਾਰ ਬਾਰ-ਬਾਰ ਬੁਲਾਉਣ ਤੇ ਵੀ ਕੋਈ ਨਹੀਂ ਪਹੁੰਚਦਾ ਪ੍ਰਾਈਵੇਟ ਤੌਰ ਤੇ ਲੇਬਰ ਬੁਲਾ ਕੇ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਕੇ ਉਹਨਾਂ ਨੂੰ ਸੀਵਰੇਜ ਦੀ ਸਫਾਈ ਕਰਵਾਉਣੀ ਪੈਂਦੀ ਹੈ ਪਰ ਫਿਰ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ । ਉਹਨਾਂ ਦੱਸਿਆ ਕਿ ਹਾਲ ਇਹ ਹੋ ਗਿਆ ਹੈ ਕਿ ਉਹਨਾਂ ਦਾ ਸੀਵਰੇਜ ਚੌਕ ਹੋਣ ਕਾਰਨ ਗਲੀਆਂ ਵਿੱਚ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਤੇ ਉਹ ਮੂੰਹ ਬੰਨ ਕਿ ਘਰਾਂ ਵਿੱਚ ਕੈਦ ਹੋ ਜਾਂਦੇ ਹਨ । ਉਹਨਾਂ ਮੰਗ ਕੀਤੀ ਕੀ ਇਸ ਦਾ ਸਥਾਈ ਹੱਲ ਕੀਤਾ ਜਾਵੇ।
Click to Follow Babushahi Facebook page →