ਗੁਰੁ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ 40ਵੀਂ ਵਰ੍ਹੇਗੰਢ ਦੀ ਖੁਸ਼ੀ ਵਿਚ ਸ਼ੈਸ਼ਨ 2026-27 ਲਈ ਪ੍ਰੀ ਨਰਸਰੀ ਤੇ ਨਰਸਰੀ ਕਲਾਸਾਂ ਦੀਆਂ ਦਾਖਲਾ ਫੀਸਾਂ ਵਿਚ ਭਾਰੀ ਰਿਆਇਤ : ਕੁਲਵਿੰਦਰ ਸਿੰਘ ਢਾਹਾਂ
ਬੰਗਾ 16 ਜਨਵਰੀ 2025 ਪੇਂਡੂ ਇਲਾਕੇ ਵਿਚ ਸੀ.ਬੀ.ਐਸ.ਈ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਸ਼ੈਸ਼ਨ 2026-27 ਲਈ ਦਾਖਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਸ ਅਕਾਦਮਿਕ ਵਰ੍ਹੇ ਲਈ ਸਾਲ ਸਕੂਲ ਦੇ 40 ਸਾਲਾ ਸਥਾਪਨਾ ਦਿਵਸ ਦੀ ਖੁਸ਼ੀ ਵਿਚ ਪ੍ਰੀ ਨਰਸਰੀ ਅਤੇ ਨਰਸਰੀ ਕਲਾਸਾਂ ਵਿੱਚ ਦਾਖਲਾ ਫੀਸਾਂ ਵਿਚ ਭਾਰੀ ਰਿਆਇਤ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਸਕੂਲ ਪ੍ਰਬੰਧਕ ਗੁਰੂ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਮੀਡੀਆ ਨੂੰ ਦਿੱਤੀ । ਉਹਨਾਂ ਦੱਸਿਆ ਕਿ ਸਕੂਲ ਦੀ ਸਥਾਪਨਾ ਦੇ 40ਵੀਂ ਵਰ੍ਹੇਗੰਢ ਦੀ ਖੁਸ਼ੀ ਵਿਚ ਸਕੂਲ ਵਿਖੇ ਪ੍ਰੀ-ਨਰਸਰੀ ਦੇ ਪਹਿਲੇ 40 ਬੱਚਿਆਂ ਅਤੇ ਨਰਸਰੀ ਜਮਾਤ ਦੇ ਪਹਿਲੇ 40 ਬੱਚਿਆਂ ਦੇ ਦਾਖਲੇ ਸਿਰਫ 100 ਰੁਪਏ ਫੀਸ ਨਾਲ ਕੀਤੇ ਜਾਣਗੇ। ਜਦ ਕਿ ਅਗਲੇ 40 ਬੱਚਿਆਂ ਲਈ ਪ੍ਰੀ ਨਰਸਰੀ ਅਤੇ ਨਰਸਰੀ ਜਮਾਤ ਵਿਚ ਦਾਖਲਾ ਲੈਣ ਵਾਲੇ ਬੱਚਿਆਂ ਨੂੰ ਦਾਖਲਾ ਫੀਸ ਵਿਚ 50 ਫੀਸਦੀ ਵਿਸ਼ੇਸ਼ ਛੋਟ ਪ੍ਰਦਾਨ ਕੀਤੀ ਜਾਵੇਗੀ । ਸ. ਢਾਹਾਂ ਨੇ ਦੱਸਿਆ ਕਿ ਟਰੱਸਟ ਵੱਲੋਂ ਇਹ ਸਕੂਲ ਪੇਂਡੂ ਇਲਾਕੇ ਵਿਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤਾ ਗਿਆ ਸੀ । ਸਕੂਲ ਵਿਚ ਪ੍ਰੀ-ਨਰਸਰੀ ਤੋਂ ਲੈ ਕੇ 10+2 ਕਲਾਸਾਂ (ਮੈਡੀਕਲ, ਨਾਨ ਮੈਡੀਕਲ, ਕਾਮਰਸ ਅਤੇ ਆਰਟਸ ਵਿਸ਼ੇ) ਤੱਕ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ 140 ਪਿੰਡਾਂ ਦੇ 1600 ਤੋਂ ਵਧੇਰੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ । ਢਾਹਾਂ ਕਲੇਰਾਂ ਸਕੂਲ ਤੋਂ ਹਜ਼ਾਰਾਂ ਬੱਚੇ ਵਿਦਿਆ ਪ੍ਰਾਪਤ ਕਰਕੇ ਦੇਸ-ਦੁਨੀਆ ਵਿਚ ਉੱਚ ਅਹੁਦਿਆਂ ਤੇ ਕੰਮ ਕਰਦੇ ਹੋਏ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ । ਇਸ ਮੌਕੇ ਸਿੱਖਿਆ ਡਾਇਰੈਕਟਰ ਪ੍ਰੌ: ਹਰਬੰਸ ਸਿੰਘ ਬੋਲੀਨਾ, ਪ੍ਰਿੰਸੀਪਲ ਸ੍ਰੀਮਤੀ ਵਨੀਤਾ ਚੋਟ ਅਤੇ ਸ੍ਰੀ ਰਮਨ ਕੁਮਾਰ ਵਾਈਸ ਪ੍ਰਿੰਸੀਪਲ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅਤੇ ਅਮਰੀਕਾ ਵਿਚ ਪ੍ਰਸਿੱਧ ਡਾ.ਸਵਿਤਾ ਮੱਲ (ਪੂਰੇ ਪੰਜਾਬ ਵਿਚੋਂ ਦਸਵੀ ਕਲਾਸ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ) ਅਤੇ ਕੈਂਸਰ ਸਪੈਸ਼ਲਿਸਟ ਡਾ. ਨਵਦੀਪ ਸਿੰਘ ਵੀ ਇਸ ਸਕੂਲ ਦੇ ਵਿਦਿਆਰਥੀ ਰਹੇ ਹਨ ।