ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਮਾਘੀ ਨੂੰ ਸਮਰਪਿਤ ਹਵਨ ਯੱਗ ਕਰਵਾਇਆ
ਰੋਹਿਤ ਗੁਪਤਾ
ਗੁਰਦਾਸਪੁਰ 16 ਜਨਵਰੀ
ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਕ੍ਰਿਸ਼ਨਾ ਮੰਦਰ ਮੰਡੀ ਗੁਰਦਾਸਪੁਰ ਵਿਖੇ ਮਾਘੀ ਦੇ ਤਿਉਹਾਰ ਨੂੰ ਸਮਰਪਿਤ ਹਵਨ ਕਰਵਾਇਆ ਗਿਆ ਜਿਸ ਵਿੱਚ ਸੈਂਕੜਿਆਂ ਸ਼ਹਿਰ ਨਿਵਾਸੀਆਂ ਨੇ ਪਹੁੰਚ ਕੇ ਯੱਗ ਵਿੱਚ ਆਹੂਤੀਆਂ ਪਾਈਆਂ ।
ਸ਼੍ਰੀ ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਦੱਸਿਆ ਕਿ ਹਰ ਸਾਲ ਮਾਘੀ ਦੇ ਤਿਉਹਾਰ ਤੇ ਮਾਘ ਮਹੀਨੇ ਦੇ ਪਹਿਲੇ ਦਿਨ ਸਰਬਤ ਦੇ ਭਲੇ ਅਤੇ ਭਾਰਤ ਦੀ ਤਰੱਕੀ ਦੀ ਕਾਮਨਾ ਨੂੰ ਲੈ ਕੇ ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਹਵਨ ਯੱਗ ਕਰਵਾਇਆ ਜਾਂਦਾ ਹੈ। ਜਿਸ ਵਿੱਚ ਸੈਂਕੜਿਆਂ ਸ਼ਹਿਰ ਨਿਵਾਸੀ ਇਕੱਠੇ ਹੋ ਕੇ ਹਵਨ ਯੱਗ ਵਿੱਚ ਆਪਣੀ ਆਹੂਤੀ ਪਾਉਂਦੇ ਹਨ ਅਤੇ ਪਰਮ ਪਿਤਾ ਪਰਮੇਸ਼ਵਰ ਅੱਗੇ ਅਰਦਾਸ ਕਰਦੇ ਹਨ ਕਿ ਆਉਣ ਵਾਲਾ ਸਮਾਂ ਖੁਸ਼ਹਾਲੀ ਪੂਰਨ ਹੋਵੇ, ਕੁਦਰਤੀ ਆਪਦਾਵਾਂ ਤੋਂ ਭਾਰਤ ਅਤੇ ਭਾਰਤ ਦੇ ਲੋਕ ਬੱਚੇ ਰਹਿਣ ਅਤੇ ਗੁਆਂਡੀ ਦੇਸ਼ਾਂ ਦੀਆ ਘਿਨੋਣੀਆਂ ਤੇ ਭਾਰਤ ਵਿਰੋਧੀ ਹਰਕਤਾਂ ਦਾ ਭਾਰਤ ਸਾਹਮਣਾ ਕਰ ਸਕੇ ।
ਇਸ ਮੌਕੇ ਵਿਸੇਸ਼ ਤੌਰ ਤੇ ਅਮਿਤ ਭੰਡਾਰੀ, ਵਿਸ਼ਾਲ ਅਗਰਵਾਲ, ਪਰਬੋਧ ਗਰੋਵਰ, ਰਿੰਕੂ ਮਹਾਜਨ, ਅਸ਼ੋਕ ਸ਼ਾਸਤਰੀ, ਮਿੰਕੂ ਪੰਡਿਤ, ਜੁਗਲ ਕਿਸ਼ੋਰ, ਸੁਰਿੰਦਰ ਮਹਾਜਨ, ਭਰਤ ਗਾਬਾ, ਤ੍ਰਿਭੁਵਨ ਮਹਾਜਨ, ਨਿਤਿਨ ਸ਼ਰਮਾ, ਅਭੈ ਮਹਾਜਨ, ਵਿਜੇ ਸ਼ਰਮਾ ਈਓ ਸਾਹਿਬ, ਜਲਜ ਅਰੋੜਾ, ਵਿਸ਼ਾਲ ਸ਼ਰਮਾ, ਅਸ਼ਵਨੀ ਮਹਾਜਨ,ਧਰੁਵ ਅਗਰਵਾਲ, ਮਮਤਾ ਗੋਇਲ, ਸਪਨਾ ਸ਼ਰਮਾ, ਨੇਹਾ ਮਹਾਜਨ, ਮਮਤਾ ਮਹਾਜਨ, ਸ਼ਿਵਾਨੀ ਅਗਰਵਾਲ, ਪਰਦੀਪ ਮਹਾਜਨ, ਪੁਸ਼ਕਰ ਨੰਦਾ ਐਡਵੋਕੇਟ, ਦੀਪਕ ਮਹਾਜਨ ਐਡਵੋਕੇਟ, ਏਨਾ ਮਹਾਜਨ, ਨੀਰਜ ਮਹਾਜਨ ਈ ਟੀ ਓ, ਸੰਦੀਪ ਬਬੂਤਾ, ਅਸ਼ੋਕ ਪੁਰੀ, ਗਰੀਸ਼ ਬੁਮੋਤਰਾ ਮਧੂ ਅਗਰਵਾਲ ,ਪ੍ਰੇਮਾ ਮਹਾਜਨ ਆਦਿ ਹਾਜ਼ਰ ਸਨ ।