ਅਕਾਲੀ ਦਲ (ਪੁਨਰ ਸੁਰਜੀਤ) 'ਚ ਅਸਤੀਫਿਆਂ ਦਾ ਦੌਰ ਤੇਜ਼, ਮੀਡੀਆ ਐਡਵਾਈਜ਼ਰ ਨੇ ਵੀ ਛੱਡੀ ਪਾਰਟੀ
ਚੰਡੀਗੜ੍ਹ: 14 ਜਨਵਰੀ 2026- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿੱਚ ਕੁੱਝ ਵੀ ਠੀਕ ਨਹੀਂ ਚੱਲ ਰਿਹਾ। ਪਾਰਟੀ ਦਫਤਰ ਦੇ ਮਜ਼ਬੂਤ ਪਿੱਲਰ ਚਰਨਜੀਤ ਸਿੰਘ ਬਰਾੜ ਦੇ ਅਸਤੀਫੇ ਤੋਂ ਬਾਅਦ ਬਰਾੜ ਦੀ ਸੱਜੀ ਬਾਂਹ ਮੰਨੇ ਜਾਂਦੇ ਰਮਨਦੀਪ ਨੇ ਮੀਡੀਆ ਐਡਵਾਈਜ਼ਰ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਜਾਣਕਾਰੀ ਅਨੁਸਾਰ ਰਮਨਦੀਪ ਨੇ ਕਾਫੀ ਦਿਨ ਪਹਿਲਾਂ ਹੀ ਆਪਣਾ ਅਸਤੀਫਾ ਭੇਜ ਦਿੱਤਾ ਸੀ ਪਰ ਪਾਰਟੀ ਵੱਲੋਂ ਅਸਤੀਫੇ ਨੂੰ ਜਨਤਕ ਨਹੀਂ ਕੀਤਾ ਗਿਆ।
ਚਰਨਜੀਤ ਸਿੰਘ ਬਰਾੜ ਅਤੇ ਰਮਨਦੀਪ ਨੂੰ ਮਨਾਉਣ ਲਈ ਆਗੂਆਂ ਦੀ ਡਿਊਟੀ ਵੀ ਲੱਗੀ ਸੀ। ਹਾਲਾਂਕਿ ਅਸਤੀਫ਼ਾ ਦੇਣ ਤੋਂ ਬਾਅਦ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਮੀਡੀਆ ਵਿੱਚ ਕੁਝ ਵੀ ਬੋਲਣ ਤੋਂ ਗੁਰੇਜ਼ ਕੀਤਾ ਤਾਂ ਰਮਨਦੀਪ ਨੇ ਕਿਹਾ ਕਿ ਨਿੱਜੀ ਤੌਰ 'ਤੇ ਉਨ੍ਹਾਂ ਦੀ ਚਰਨਜੀਤ ਸਿੰਘ ਨਾਲ ਕੋਈ ਗੱਲਬਾਤ ਨਹੀਂ ਹੋਈ, ਪਰ ਉਹ ਹਮੇਸ਼ਾ ਚਰਨਜੀਤ ਸਿੰਘ ਬਰਾੜ ਦੇ ਨਾਲ ਖੜ੍ਹੇ ਨਜ਼ਰ ਆਉਣਗੇ।