ਅੱਠ ਦਿਨਾਂ ਤੋਂ ਕਿਡਨੈਪ ਹੋਈ ਨਾਬਾਲਗ ਧੀ ਨੂੰ ਲੱਭਣ ਲਈ ਭਟਕ ਰਹੇ ਮਾਂ ਪਿਓ
ਰੋਹਿਤ ਗੁਪਤਾ
ਗੁਰਦਾਸਪੁਰ 15 ਜਨਵਰੀ 2026 :
ਪੁਲਿਸ ਦੀ ਲਗਭਗ ਗੁਰਦਾਸਪੁਰ ਦੇ ਥਾਣੇ ਦੀਨਾ ਨਗਰ ਦੇ ਤਹਿਤ ਆਉਂਦੇ ਇੱਕ ਪਿੰਡ ਦੀ 17 ਸਾਲਾਂ ਨਾਬਾਲਗ ਲੜਕੀ ਪਿਛਲੇ ਅੱਠ ਦਿਨਾਂ ਤੋਂ ਗਾਇਬ ਹੈ । ਪਰਿਵਾਰ ਦਾ ਦੋਸ਼ ਹੈ ਕਿ ਉਸਨੂੰ ਨਜ਼ਦੀਕੀ ਪਿੰਡ ਦਾ ਹੀ ਇੱਕ ਲੜਕਾ ਜ਼ਬਰਦਸਤੀ ਆਪਣੇ ਇੱਕ ਸਾਥੀ ਨਾਲ ਮਿਲ ਕੇ ਕਿਡਨੈਪ ਕਰਕੇ ਜੰਮੂ ਲੈ ਗਿਆ ਹੈ ਪਰ ਸਾਧਨਹੀਨ ਅਤੇ ਗਰੀਬ ਹੋਣ ਕਾਰਨ ਉਹ ਲੜਕੇ ਦੇ ਪਰਿਵਾਰ ਤੇ ਦਬਾਅ ਨਹੀਂ ਪਾ ਸਕਦੇ ਅਤੇ ਪੁਲਿਸ ਦੀ ਕਾਰਵਾਈ ਵੀ ਢਿੱਲੀ ਚੱਲ ਰਹੀ ਹੈ। ਲੜਕੀ ਦੇ ਪਿਤਾ ਨੇ ਦੱਸਿਆ ਕਿ 7 ਜਨਵਰੀ ਨੂੰ ਉਸ ਦੀ ਲੜਕੀ ਨੂੰ ਇੱਕ ਲੜਕਾ ਆਪਣੇ ਸਾਥੀ ਨਾਲ ਮਿਲ ਕੇ ਗੱਡੀ ਵਿੱਚ ਜ਼ਬਰਦਸਤੀ ਲੈ ਗਿਆ ਸੀ । ਇਸ ਲੜਕੇ ਵੱਲੋਂ ਪਹਿਲਾਂ ਵੀ ਆਪਣੀ ਗਲਤੀ ਕਮੇਟੀ ਵਿੱਚ ਬੈਠ ਕੇ ਮੰਨੀ ਗਈ ਸੀ ਅਤੇ ਇਸ ਵੱਲੋਂ ਅੱਗੇ ਤੋਂ ਗਲਤੀ ਨਾ ਕਰਨ ਦਾ ਸਮਝੌਤਾ ਹੋਇਆ ਸੀ ਪਰ ਹੁਣ ਫਿਰ ਤੋਂ ਇਸ ਨੇ ਵੱਡਾ ਕਦਮ ਚੁੱਕਿਆ ਹੈ ।
ਲੜਕੇ ਦੇ ਪਿਤਾ ਨੇ ਦੱਸਿਆ ਕਿ ਉਹ 8 ਜਨਵਰੀ ਨੂੰ ਐਸਐਸਪੀ ਨੂੰ ਮਿਲ ਕੇ ਸ਼ਿਕਾਇਤ ਪੱਤਰ ਦੇ ਚੁੱਕੇ ਸਨ ਅਤੇ ਅੱਜ ਜਦੋਂ ਐਸਐਸਪੀ ਦਫਤਰ ਗਏ ਤਾਂ ਉਹਨਾਂ ਨੂੰ ਜਵਾਬ ਮਿਲਿਆ ਕਿ ਉਹਨਾਂ ਦੀ ਸ਼ਿਕਾਇਤ ਸੰਬੰਧਿਤ ਦੀਨਾ ਨਗਰ ਥਾਣੇ ਵਿੱਚ ਭੇਜ ਦਿੱਤੀ ਗਈ ਹੈ ਪਰ ਦੀਨਾ ਨਗਰ ਥਾਣੇ ਤੋ ਪਤਾ ਲੱਗਿਆ ਕਿ ਹਜੇ ਤੱਕ ਸ਼ਿਕਾਇਤ ਇੱਥੇ ਨਹੀਂ ਪਹੁੰਚੀ ਹੈ । ਮਜਬੂਰ ਮਾਂ ਬਾਪ ਨੇ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਪੁਲਿਸ ਅੱਗੇ ਲੜਕੇ ਨੂੰ ਬਰਾਮਦ ਕਰਨ ਦੀ ਗੁਹਾਰ ਲਗਾਈ ਹੈ ।