ਹਰਿਆਣਾ ਨੇ ਸਰਕਾਰੀ ਕੰਮ-ਕਾਜ ’ਚ ’ਹਰੀਜਨ’ ਅਤੇ ’ਗਿਰੀਜਨ’ ਸ਼ਬਦਾਂ ਦੀ ਵਰਤੋਂ ’ਤੇ ਲਗਾਈ ਪਾਬੰਦੀ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 14 ਜਨਵਰੀ, 2026: ਹਰਿਆਣਾ ਸਰਕਾਰ ਨੇ ਆਪਣੇ ਸਾਰੇ ਵਿਭਾਗਾਂ, ਜਨਤਕ ਅਤੇ ਵਿਦਿਅਕ ਅਦਾਰਿਆਂ ਤੇ ਹੋਰਨਾਂ ਵੱਲੋਂ ਸੰਚਾਰ ਵਿਚ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਲਈ ’ਹਰੀਜਨ’ ਅਤੇ ’ਗਿਰੀਜਨ’ ਸ਼ਬਦਾਂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ।
ਇਸ ਮਾਮਲੇ ਵਿਚ ਮੁੱਖ ਸਕੱਤਰ ਵੱਲੋਂ ਪੱਤਰ ਜਾਰੀ ਕਰ ਕੇ ਇਹਨਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਵਾਸਤੇ ਆਖਿਆ ਗਿਆ ਹੈ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: Haryana bans use of ‘Harijan’ and ‘Girijan’ words in official communications