ਅਰਬਨ ਕਮਿਊਨਿਟੀ ਹੈਲਥ ਸੈਂਟਰ ਗੁਰਦਾਸਪੁਰ ਵਿਖੇ ਸਿਹਤ ਸਹੂਲਤਾਂ ਵਿੱਚ ਹੋਵੇਗਾ ਵਾਧਾ - ਰਮਨ ਬਹਿਲ
ਕਿਹਾ-ਸ਼ਹਿਰ ਵਾਸੀਆਂ ਨੂੰ ਮਿਲਣਗੀਆਂ ਹੋਰ ਮਿਆਰੀ ਸਿਹਤ ਸਹੂਲਤਾਂ
ਰੋਹਿਤ ਗੁਪਤਾ
ਗੁਰਦਾਸਪੁਰ, 8 ਜਨਵਰੀ
ਹਲਕਾ ਇੰਚਾਰਜ ਗੁਰਦਾਸਪੁਰ ਸ੍ਰੀ ਰਮਨ ਬਹਿਲ ਅਰਬਨ ਸੀ ਐੱਚ ਸੀ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨੇ ਹਸਪਤਾਲ਼ ਦੇ ਸਮੂਹ ਵਿੰਗਾਂ ਦਾ ਦੌਰਾ ਕੀਤਾ।
ਇਸ ਮੌਕੇ ਰਮਨ ਬਹਿਲ ਵਲੋਂ ਮਰੀਜਾਂ ਨਾਲ ਗੱਲਬਾਤ ਕਰਕੇ ਮਿਲ ਰਹੀ ਸਹੂਲਤਾਂ ਦਾ ਜਾਇਜ਼ਾ ਲਿਆ। ਉਨਾਂ ਸਮੂਹ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਉਨਾਂ ਨੂੰ ਕੰਮ ਵਿਚ ਹੋਰ ਸੁਧਾਰ ਲਈ ਪ੍ਰੇਰਿਤ ਕੀਤਾ। ਮਰੀਜ਼ਾਂ ਦੀ ਦਿੱਕਤ ਦਾ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਕਿਹਾ।
ਰਮਨ ਬਹਿਲ ਨੇ ਕਿਹਾ ਕਿ
ਗੁਰਦਾਸਪੁਰ ਸ਼ਹਿਰ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਦਵਾਉਣਾ ਉਨਾਂ ਦਾ ਪਹਿਲਾ ਟੀਚਾ ਹੈ। ਉਕਤ ਹਸਪਤਾਲ਼ ਵਿੱਚ ਜਰੂਰੀ ਲੈਬ ਟੈਸਟ ਲਈ ਸਮਾਨ ਜ਼ਰੂਰੀ ਮਾਤਰਾ ਵਿੱਚ ਮੁਹੱਈਆ ਹੋ ਗਿਆ ਹੈ। ਦਵਾਈਆਂ ਦਾ ਵੀ ਪੂਰਾ ਸਟਾਕ ਵੀ ਮੌਜ਼ੂਦ ਹੈ। ਮਰੀਜ਼ਾਂ ਵੀ ਲੈਬ ਟੈਸਟ ਅਤੇ ਦਵਾਈਆਂ ਸਬੰਧੀ ਦਿੱਕਤ ਪੇਸ਼ ਨਹੀਂ ਆਵੇਗੀ। ਜਲਦ ਹੀ ਹਸਪਤਾਲ਼ ਵਿੱਚ ਜਣੇਪਾ ਅਤੇ ਸਰਜੀਕਲ ਓਪਰੇਸ਼ਨ ਕੀਤੇ ਜਾਣਗੇ। ਸਟਾਫ਼ ਦੀ ਦਿੱਕਤ ਵੀ ਦੂਰ ਕੀਤੀ ਗਈ ਹੈ। ਮੈਡੀਕਲ ਅਫਸਰ ਸਪੈਸ਼ਲਿਸਟ ਦੀ ਭਰਤੀ ਵੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਰਬਨ ਸੀ ਐਚ ਸੀ ਵਿੱਚ ਵੀ ਸਪੈਸ਼ਲਿਸਟ ਡਾਕਟਰਾਂ ਦੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਜਾਵੇਗਾ। ਆਧੁਨਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਹ ਹਸਪਤਾਲ਼ ਇਕ ਮਾਡਲ ਸੀ ਐਚ ਸੀ ਵਜੋਂ ਜਾਣੀ ਜਾਵੇਗੀ।
ਇਸ ਮੌਕੇ ਸਿਵਲ ਸਰਜਨ ਡਾਕਟਰ ਮਹੇਸ਼ ਕੁਮਾਰ ਨੇ ਕਿਹਾ ਕਿ ਸਮੂਹ ਸਟਾਫ ਨੂੰ ਮਰੀਜਾਂ ਦੀ ਦਿੱਕਤ ਦਾ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਕਿਹਾ। ਸਮੂਹ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਜਰੂਰੀ ਟੈਸਟ ਕਿੱਟਾਂ, ਐਮਰਜੈਂਸੀ ਕਿੱਟਾਂ ਸਟਾਕ ਵਿੱਚ ਰੱਖੀਆ ਜਾਣ।
ਇਸ ਮੌਕੇ ਏ ਸੀ ਐਸ ਡਾਕਟਰ ਪ੍ਰਭਜੋਤ ਕੌਰ ਕਲਸੀ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਤੇਜਿੰਦਰ ਕੌਰ ਅਤੇ ਸੀਨਿਅਰ ਮੈਡੀਕਲ ਅਫ਼ਸਰ ਡਾਕਟਰ ਲਲਿਤ ਮੋਹਣ ਆਦਿ ਹਾਜ਼ਰ ਸਨ।