ਹੜਾਂ ਤੋਂ ਮਸਾ ਉਭਰਿਆ ਸੀ ਪਰਿਵਾਰ ਤੇ ਹੁਣ ਸ਼ੈਡ ’ਚ ਲੱਗੀ ਅੱਗ ਨਾਲ 10 ਦੁਧਾਰੂ ਪੱਸ਼ੂਆਂ ਦੀ ਹੋਈ ਦਰਦਨਾਕ ਮੌਂਤ
ਇੱਕ ਬੱਕਰਾ ਅਤੇ ਕੁੱਤਾ ਵੀ ਚੜਿਆ ਅੱਗ ਦੀ ਭੇਂਟ,
ਰੋਹਿਤ ਗੁਪਤਾ
ਗੁਰਦਾਸਪੁਰ
ਜਿਲਾ ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਨਜਦੀਕ ਪਿੰਡ ਹਰਦੋਰਵਾਲ ਖੁਰਦ ਵਿਖੇ ਭਿਆਨਕ ਘਟਨਾ ਵਾਪਰੀ ਹੈ। ਪਿੰਡ ਦੇ ਹੜਾਂ ਨਾਲ ਚੰਬੇ ਕਿਸਾਨ ਬੂਟਾ ਸਿੰਘ ਅਤੇ ਵਜੀਰ ਸਿੰਘ ਉਪਰ ਉਸ ਵੇਲੇ ਦੁੱਖਾਂ ਦਾ ਪਹਾੜ ਟੂਟ ਪਿਆ ਜੱਦੋਂ ਉਨਾਂ ਦੇ ਡੰਗਰਾਂ ਵਾਲੇ ਛੈਡ ਨੂੰ ਭੇਦਭਰੀ ਹਾਲਤ’ਚ ਅੱਗ ਲੱਗ ਗਈ ਜਿਸ ਨਾਲ ਦੱਸ ਦੁਧਾਰੂ ਪਸ਼ੂਆਂ ਦੀ ਦਮ ਘੁਟਨ ਨਾਲ ਮੌਤ ਹੋ ਗਈ।
ਇਸ ਸਬੰਧੀ ਪੀੜਤ ਕਿਸਾਨ ਬੂਟਾ ਸਿੰਘ ਅਤੇ ਵਜੀਰ ਸਿੰਘ ਅਤੇ ਪਿੰਡ ਦੇ ਮੋਹਤਬਰ ਹਰਸਿਮਰਨ ਸਿੰਘ ਰਾਜਾ ਨੇ ਦੁੱਖੀ ਮੰਨ ਨਾਲ ਦੱਸਿਆ ਕਿ ਉਨਾਂ ਦੇ ਗੁਆਢੀਆਂ ਨੇ ਉਨਾਂ ਨੂੰ ਫੋਨ ਤੇ ਦੱਸਿਆ ਕਿ ਉਨਾਂ ਦੇ ਡੰਗਰਾਂ ਵਾਲੇ ਸ਼ੈਡ’ਚੋਂ ਧੂਆਂ ਨਿਕਲ ਰਿਹਾ ਹੈ ਅਤੇ ਜੱਦ ਉਨਾਂ ਨੇ ਜਾ ਕੇ ਦੇਖਿਆ ਤਾਂ ਉਨਾਂ ਦੇ ਡਗਰਾਂ ਵਾਲੇ ਸ਼ੈਡ ਅੰਦਰ ਅੱਗ ਲੱਗੀ ਹੋਈ ਸੀ ਅਤੇ ਅੰਦਰ ਧੂਆਂ ਹੀ ਧੂਆ ਦਿਖਾਈ ਦੇ ਰਿਹਾ ਸੀ । ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਸ਼ੈਡ ਅੰਦਰ ਬੱਝੇ ਸਾਰੇ ਪੱਛੂਆਂ ਦੀ ਮੌਤ ਹੋ ਚੁੱਕੀ ਸੀ ਜਿੰਨਾ’ਚ ਉਨਾਂ ਦਾ ਇੱਕ ਕੁੱਤਾ ਅਤੇ ਇੱਕ ਬੱਕਰਾ ਵੀ ਸ਼ਾਮਲ ਸੀ। ਦੁੱਖੀ ਪਰਿਵਾਰ ਨੇ ਦਾਣੀ ਸੱਜਣਾਂ ਵੱਖ ਵੱਖ ਐਨ ਜੀ ਓ ਨੂੰ ਅਪੀਲ ਕਰਦਿਆਂ ਕਿਹਾ ਕਿ ਉਨਾਂ ਦਾ ਹੜ ਨਾਲ ਪਹਿਲਾਂ ਹੀ ਕਾਫੀ ਨੁਕਸਾਨ ਹੋ ਚੁੱਕਾ ਸੀ ਅਤੇ ਹੁੱਣ ਉਨਾਂ ਦਾ ਕੁੱਛ ਵੀ ਨਹੀਂ ਬਚਿਆਂ ਇਸ ਲਈ ਉਨਾਂ ਦੀ ਹੇਠ ਲਿੱਖੇ ਨੰਬਰ ਗੁਗਲ ਪੇ ਨੰਬਰ 8727840008 ਰਾਹੀਂ ਮਾਲੀ ਮਦਦ ਕੀਤੀ ਜਾਵੇ।