ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ (ਐਸ.ਓ.ਆਈ) ਦੇ ਜਥੇਬੰਦਕ ਢਾਂਚੇ ਦਾ ਐਲਾਨ
ਜੋਨ ਵਾਈਜ ਪ੍ਰਧਾਨਾਂ ਦਾ ਵੀ ਐਲਾਨ।
ਚੰਡੀਗੜ੍ਹ 03 ਜਨਵਰੀ—ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ (ਐਸ.ਓ.ਆਈ) ਦੇ ਕੋਆਰਡੀਨੇਟਰ ਸ. ਗੁਰਪ੍ਰੀਤ ਸਿੰਘ ਰਾਜੂਖੰਨਾ ਅਤੇ ਐਸ.ਓ.ਆਈ ਦੇ ਪ੍ਰਧਾਨ ਸ. ਰਣਬੀਰ ਸਿੰਘ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਪ੍ਰਵਾਨਗੀ ਅਤੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਜਿਹਨਾਂ ਮਿਹਨਤੀ ਵਿਦਿਆਰਥੀ ਆਗੂਆਂ ਨੂੰ ਜੋਨ ਵਾਈਜ਼ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਮਾਲਵਾ ਜੋਨ –1 ਜਿਸ ਵਿੱਚ ਫਿਰੋਜਪੁਰ, ਫਾਜਿਲਕਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਬਠਿੰਡਾ ਅਤੇ ਜਿਲਾ ਮਾਨਸਾ ਸ਼ਾਮਲ ਹਨ ਦਾ ਪ੍ਰਧਾਨ ਜਸ਼ਨ ਔਲਖ ਨੂੰ ਬਣਾਇਆ ਗਿਆ ਹੈ। ਇਸੇ ਤਰਾਂ ਮਾਲਵਾ ਜੋਨ-2 ਜਿਸ ਵਿੱਚ ਮੋਗਾ, ਲੁਧਿਆਣਾ, ਬਰਨਾਲਾ ਅਤੇ ਜਿਲਾ ਮਲੇਰਕੋਟਲਾ ਸ਼ਾਮਲ ਹੈ ਦਾ ਅਰਸ਼ ਮਾਣਕਵਾਲਾ ਨੂੰ ਪ੍ਰਧਾਨ ਬਣਾਇਆ ਗਿਆ ਹੈ। ਮਾਲਵਾ ਜੋਨ-3 ਜਿਸ ਵਿੱਚ ਜਿਲਾ ਰੋਪੜ੍ਹ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਅਤੇ ਪੁਲਿਸ ਜਿਲਾ ਖੰਨਾਂ ਸ਼ਾਮਲ ਹੈ ਦਾ ਕੁਲਦੀਪ ਸਿੰਘ ਝਿੰਜਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ. ਸੁਖਜਿੰਦਰ ਸਿੰਘ ਔਜਲਾ ਨੂੰ ਦੋਆਬਾ ਜੋਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ. ਹਰਕਮਲ ਸਿੰਘ ਭੂਰੇਗਿੱਲ ਮਾਝਾ ਜੋਨ ਦਾ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ. ਤਰਨਦੀਪ ਸਿੰਘ ਚੀਮਾ ਨੂੰ ਚੰਡੀਗੜ੍ਹ ਯੂ.ਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਦਿੱਲੀ ਯੂਨਿਟ ਦਾ ਵੀ ਗਠਨ ਕਰ ਦਿੱਤਾ ਗਿਆ ਹੈ ਜਿਸ ਅਨੁਸਾਰ ਸ. ਮਨਦੀਪ ਸਿੰਘ ਨੂੰ ਸਰਪ੍ਰਸਤ, ਸ. ਮਨਜੋਤ ਸਿੰਘ ਨੂੰ ਕਨਵੀਨਰ, ਸ. ਹਰਮਨਪ੍ਰੀਤ ਸਿੰਘ ਨੂੰ ਦਿੱਲੀ ਯੂਨਿਟ ਦਾ ਪ੍ਰਧਾਨ, ਸ. ਏਕਮ ਸਿੰਘ ਨੂੰ ਸਕੱਤਰ ਜਨਰਲ, ਸ. ਜਸਕਰਨਪਾਲ ਸਿੰਘ ਨੂੰ ਮੀਤ ਪ੍ਰਧਾਨ, ਸ. ਤੇਜਪ੍ਰੀਤ ਸਿੰਘ ਨੂੰ ਜਨਰਲ ਸਕੱਤਰ ਅਤੇ ਸ. ਹਰਗੂਣ ਸਿੰਘ ਨੂੰ ਦਿੱਲੀ ਯੂਨਿਟ ਦਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਸ. ਗੁਰਪ੍ਰੀਤ ਸਿੰਘ ਰਾਜੂਖੰਨਾਂ ਅਤੇ ਸ. ਰਣਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਸ. ਹਰਕਮਲ ਸਿੰਘ ਭੂਰੇਗਿੱਲ ਅਤੇ ਸ. ਮਨਵਿੰਦਰ ਸਿੰਘ ਵੜੈਚ ਨੂੰ ਐਸ.ਓ.ਆਈ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਐਸ.ਓ.ਆਈ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਆਕੇਸ਼ਕਮਲਜੀਤ ਸਿੰਘ ਕੋਟਕਪਰਾ, ਸ਼ੀ੍ਰ ਸ਼ੰਮੀ ਕੰਗ ਤਰਨ ਤਾਰਨ, ਸ. ਅਮੀਰ ਸਿੰਘ ਪੰਨੂ ਮੋਹਾਲੀ, ਸ. ਗੁਰਸ਼ਰਨ ਸਿੰਘ ਮਾਨਸਾ, ਡੀ.ਸੀ ਸਿੰਘ ਬੁਢਲਾਢਾ, ਸ. ਹਰਮਨ ਸਿੰਘ ਰੰਧਾਵਾ ਅੰਮ੍ਰਿਤਸਰ, ਸ. ਗੁਰਕੀਰਤ ਸਿੰਘ ਪਨਾਗ ਫਤਿਹਗੜ੍ਹ ਸਾਹਿਬ ਅਤੇ ਸ. ਗੁਰਬਾਜ ਸਿੰਘ ਬਾਠ ਗੁਰਦਾਸਪੁਰ ਦੇ ਨਾਮ ਸ਼ਾਮਲ ਹਨ।
ਇਸੇ ਤਰਾਂ ਜਿਹਨਾਂ ਮਿਹਨਤੀ ਆਗੂਆਂ ਨੂੰ ਐਸ.ਓ.ਆਈ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਅਮਨਦੀਪ ਸਿੰਘ ਸਰਦੂਲਗੜ੍ਹ, ਸ. ਹਿਰਦੇਪਾਲ ਸਿੰਘ ਸੇਖੋਂ ਗਿੱਦੜਬਾਹਾ, ਸ. ਪਰਮਰਾਜ ਸਿੰਘ ਰਾਜਪੁਰਾ, ਸ਼੍ਰੀ ਦੀਕਸ਼ਤ ਭੱਟੀ ਫਿਰੋਜਪੁਰ, ਸ਼੍ਰੀ ਅਨਹਦ ਪ੍ਰਾਸ਼ਰ ਪਠਾਨਕੋਟ, ਸ਼੍ਰੀ ਤਾਨਿਸ਼ ਭਨੋਟ ਲੁਧਿਆਣਾ, ਸ਼੍ਰੀ ਸੌਰਵ ਸ਼ੇਰਖਾਂ ਫਿਰੋਜਪੁਰ, ਸ. ਜਸ਼ਨ ਸੰਧੂ ਬਾਜਕ ਬਠਿੰਡਾ ਅਤੇ ਸ਼੍ਰੀ ਅਕਸ਼ੇ ਕੁਮਾਰ ਜੈਂਟੀ ਗੁਰੂ ਹਰਸਹਾਏ ਦਾ ਨਾਮ ਸ਼ਾਮਲ ਹਨ।
ਜਿਹਨਾਂ ਨੂੰ ਐਸ.ਓ.ਆਈ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਸੁਖਵੀਰ ਸਿੰਘ ਮੋਹਾਲੀ, ਸ. ਗੁਰਕੀਮਤ ਸਿੰਘ ਲੰਬੀ, ਸ. ਇਵਨਾਜ ਸਿੰਘ ਧਨੋਆ ਮਲੋਟ, ਸ. ਸਿਮਰਨਜੀਤ ਸਿੰਘ ਪਟਿਆਲਵੀ, ਸ. ਮਨਪ੍ਰੀਤ ਸਿੰਘ ਗੁਰੂ ਹਰਸਹਾਏ ਅਤੇ ਸ. ਕੁਲਦੀਪ ਸਿੰਘ ਬਲਸੂਹਾ ਪਠਾਨਕੋਟ ਦੇ ਨਾਮ ਸ਼ਾਮਲ ਹਨ।
ਉਹਨਾ ਦੱਸਿਆ ਕਿ ਸ. ਕਰਨਦੀਪ ਸਿੰਘ ਅਤੇ ਸ਼੍ਰੀ ਅਰਸ਼ ਬੱਤਰਾ ਨੂੰ ਐਸ.ਓ.ਆਈ ਦਾ ਬੁਲਾਰਾ ਬਣਾਇਆ ਗਿਆ ਹੈ ਅਤੇ ਸ਼ੀ੍ਰ ਸ਼ੰਮੀ ਕੰਗ ਐਸ.ਓ.ਆਈ ਦੇ ਆਈ.ਟੀ ਦੇ ਇੰਚਾਰਜ਼ ਹੋਣਗੇ।