ਵਰੁਣ ਮਰਵਾਹਾ ਮਿੱਠੂ ਬਣੇ ਭਾਜਪਾ ਦੇ ਮੰਡਲ ਮੀਤ ਪ੍ਰਧਾਨ
ਕਿਹਾ ਪਾਰਟੀ ਦੀ ਮਜਬੂਤੀ ਲਈ ਕਰਾਂਗੇ ਕੰਮ
ਇੱਕ ਦੂਜੇ ਤੇ ਤੋਹਮਤਾਂ ਲਗਾਉਣ ਦੀ ਰਾਜਨੀਤੀ ਦਾ ਕਰਾਂਗਾ ਵਿਰੋਧ_ਮਿੱਠੂ
ਰੋਹਿਤ ਗੁਪਤਾ
ਗੁਰਦਾਸਪੁਰ 22 ਦਸੰਬਰ ਭਾਰਤੀ ਜਨਤਾ ਪਾਰਟੀ ਵੱਲੋਂ ਮੰਡਲ ਪ੍ਰਧਾਨ ਰਿੱਕੀ ਮਹੰਤ ਦੇ ਨਾਲ ਕੰਮ ਕਰਨ ਵਾਲੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀਤੇ ਦਿਨ ਜਿਲਾ ਪ੍ਰਧਾਨ ਬਘੇਲ ਸਿੰਘ ਬਾਹੀਆਂ ਦੀ ਪ੍ਰਧਾਨਗੀ ਹੇਠ ਹੋਈ ਇੱਕ ਬੈਠਕ ਜਿਸ ਵਿੱਚ ਭਾਜਪਾ ਦੇ ਤਮਾਮ ਸੀਨੀਅਰ ਕਾਰਜਕਾਰਨੀ ਮੈਂਬਰ ਮੌਜੂਦ ਸਨ , ਵਿੱਚ ਐਲਾਨ ਕੀਤਾ ਗਿਆ ਹੈ। ਬਾਕੀਆਂ ਤੋਂ ਇਲਾਵਾ ਸ਼ਹਿਰ ਦੇ ਜਾਨੇ ਮਾਨੇ ਸਮਾਜ ਸੇਵੀ ਵਰੁਣ ਮਰਵਾਹਾ ਮਿੱਠੂ ਨੂੰ ਭਾਜਪਾ ਮੰਡਲ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿੱਥੇ ਵਰੁਣ ਮਰਵਾਹਾ ਨੂੰ ਮੀਤ ਪ੍ਰਧਾਨ ਬਣਾਏ ਜਾਣ ਤੇ ਭਾਜਪਾ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਵੀ ਤਾਂਤਾ ਲੱਗਿਆ ਹੋਇਆ ਹੈ।
ਮੀਤ ਪ੍ਰਧਾਨ ਐਲਾਨੇ ਜਾਣ ਤੋਂ ਬਾਅਦ ਵਰੁਣ ਮਰਵਾਹਾ ਮਿੱਠੂ ਨੇ ਕਿਹਾ ਕਿ ਉਹ ਮੰਡਲ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਆਮ ਜਨਤਾ ਪਹੁੰਚ ਜਾਣ ਵਿੱਚ ਕੜੀ ਦਾ ਕੰਮ ਕਰਨਗੇ । ਉਹਨਾਂ ਕਿਹਾ ਕਿ ਸ਼ਹਿਰ ਦੀ ਰਾਜਨੀਤੀ ਗਲਤ ਰਾਹ ਤੇ ਤੁਰ ਪਈ ਹੈ ਅਤੇ ਵੱਖ ਵੱਖ ਪਾਰਟੀਆਂ ਦੇ ਲੀਡਰ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਤੇ ਤੋਹਮਤਾਂ ਲਗਾਉਣ ਤੋਂ ਇਲਾਵਾ ਕੁਝ ਨਹੀਂ ਕਰ ਰਹੇ ਜਿਸ ਕਾਰਨ ਸ਼ਹਿਰ ਦਾ ਵਿਕਾਸ ਰੁੱਕ ਗਿਆ ਹੈ । ਉਹ ਅਜਿਹੀ ਹੋਛੀ ਰਾਜਨੀਤੀ ਦਾ ਵਿਰੋਧ ਕਰਨਗੇ ਅਤੇ ਸ਼ਹਿਰ ਵਿੱਚ ਲੋੜੀਂਦੇ ਵਿਕਾਸ ਦੇ ਮੁੱਦੇ ਚੁੱਕਣਗੇ ।