ਜਗਰਾਓਂ: ਚਾਹਲ ਨੂੰ ਗਾਲਿਬ ਜੋਨ ਦੇ ਜ਼ਿਲਾ ਪ੍ਰੀਸ਼ਦ ਮੈਂਬਰ ਦਾ ਆਰ.ਓ. ਸਿੱਧੂ ਨੇ ਸੌਪਿਆਂ ਜੇਤੂ ਸਰਟੀਫਿਕੇਟ
ਜਗਰਾਓਂ, 18 ਦਸੰਬਰ (ਦੀਪਕ ਜੈਨ) ਜੋੋਨ ਗਾਲਿਬ ਕਲਾ ਤੋਂ ਜਿਲਾ ਪ੍ਰੀਸ਼ਦ ਕਾਂਗਰਸ ਦੇ ਉਮੀਦਵਾਰ ਹਰਿੰਦਰਜੀਤ ਸਿੰਘ ਚਾਹਲ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਉਹਨਾਂ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਦੀਦਾਰ ਸਿੰਘ ਮਲਕ ਨੂੰ 1715 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਿੰਦਰ ਸਿੰਘ ਗਾਲਿਬ ਨੂੰ 2487 ਤੋਂ ਵੱਧ ਵੋਟਾਂ ਨਾਲ ਹਰਾ ਕੇ ਜ਼ਿਲਾ ਪ੍ਰੀਸਦ ਦੀ ਸੀਟ ਕਾਂਗਰਸ ਦੀ ਝੋਲੀ ਪਾਈ। ਜ਼ਿਲਾ ਪ੍ਰੀਸਦ ਦੀ ਵੋਟਾਂ ਦੀ ਗਿਣਤੀ ਦਾ ਬੀਤੀ ਦੇਰ ਰਾਤ ਨਤੀਜਾ ਐਲਾਨਿਆ ਗਿਆ ਸੀ। ਜਿਸ ਕਾਰਨ ਜ਼ਿਲਾ ਪ੍ਰੀਸ਼ਦ ਜੇਤੂ ਉਮੀਦਵਾਰ ਹਰਿੰਦਰਜੀਤ ਸਿੰਘ ਚਾਹਲ ਨੂੰ ਅੱਜ ਜੇਤੂ ਸਰਟੀਫਿਕੇਟ ਰਿਟਰਨਿੰਗ ਅਫਸਰ ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਨੇ ਸੌਪਿਆ। ਇਸ ਮੌਕੇ ਜ਼ਿਲਾ ਪ੍ਰੀਸਦ ਮੈਂਬਰ ਹਰਿੰਦਰਜੀਤ ਸਿੰਘ ਚਾਹਲ ਨੇ ਹਲਕੇ ਦੇ ਸਮੁੱਚੇ ਵੋਟਰਾਂ ਸਪੋਰਟਰਾਂ ਕਾਂਗਰਸੀ ਆਗੂਆ ਵਰਕਰਾ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕਰਦਿਆ ਵੋਟਰਾਂ ਦੀ ਉਮੀਦਾ ਤੇ ਖਰਾ ਉਤਰਨ ਦਾ ਵਿਸਵਾਸ ਦਿਵਾਉਦੇ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਆਪਣੀ ਪੂਰੀ ਵਾਹ ਲਾ ਦੇਣਗੇ। ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਰਾਜੇਸ਼ਇੰਦਰ ਸਿੰਘ ਸਿੱਧੂ, ਨਵਦੀਪ ਸਿੰਘ ਗਰੇਵਾਲ, ਸਾਬਕਾ ਸਰਪੰਚ ਸਰਬਜੀਤ ਸਿੰਘ ਖੈਹਿਰਾ, ਸਰਪੰਚ ਗੁਰਚਰਨ ਸਿੰਘ ਗਾਲਿਬ, ਸਰਪੰਚ ਜਸਵੀਰ ਸਿੰਘ ਜੱਸਾ, ਸਰਪੰਚ ਨਾਹਰ ਸਿੰਘ ਪਰਜੀਆ, ਗੁਰਿੰਦਰਜੀਤ ਸਿੰਘ ਰਾਮਗੜ੍ਹ ਭੁੱਲਰ, ਸੁਖਮਿੰਦਰ ਸਿੰਘ ਰਾਮਗੜ ਭੁੱਲਰ, ਗੁਰਮੁੱਖ ਸਿੰਘ ਆਦਿ ਹਾਜਰ ਸਨ।