ਲੁਧਿਆਣਾ ਪੁਲਿਸ ਵੱਲੋਂ ਆਪਣੀ ਵਿਦੇਸ਼ੀ ਮਹਿਲਾ ਮਿੱਤਰ ਤੇ ਫਾਇਰ ਕਰਨ ਵਾਲਾ ਗ੍ਰਿਫ਼ਤਾਰ
ਸੁਖਮਿੰਦਰ ਭੰਗੂ
ਲੁਧਿਆਣਾ 18 ਦਸੰਬਰ 2025- ਮਿਤੀ 13.12.2025 ਨੂੰ ਨਾਜ਼ੋਕਾਟ ਸਪਾਰੋਵਾ ਪੁੱਤਰੀ ਦਵਨਬੇਕ ਕੀਜੀ ਵਾਸੀ ਉਜਬੇਕਿਸਤਾਨ ਹਾਲ ਵਾਸੀ ਸੈਂਟਰਲ ਟਾਊਨ ਮਾਰਕੀਟ ਲਾਜਪਤ ਨਗਰ ਦਿੱਲੀ ਨੇ ਸੀ.ਐਮ.ਸੀ ਹਸਪਤਾਲ ਵਿੱਚ ਜੇਰੇ ਇਲਾਜ ਬਿਆਨ ਕੀਤਾ ਕਿ ਉਹ 1 ਸਾਲ ਤੋਂ ਇੰਡੀਆ ਰਹਿ ਰਹੀ ਹੈ ਅਤੇ ਕਰੀਬ 6 ਮਹੀਨੇ ਤੋਂ ਹੋਟਲ ਫਾਈਵ ਰੈਂਜੀਡੈਂਸ ਨੇੜੇ ਭਾਈਵਾਲਾ ਚੌਕ ਪੱਖੋਵਾਲ ਰੋਡ ਥਾਣਾ ਸਦਰ ਏਰੀਆ ਲੁਧਿਆਣਾ ਵਿਖੇ ਰਹਿ ਰਹੀ ਹੈ। ਮਿਤੀ 11.12.2025 ਨੂੰ ਉਸਦਾ ਦੋਸਤ ਬਲਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਕਾਨ ਨੰ:187/2 ਨਿਊ ਹਰਜਿੰਦਰ ਨਗਰ ਫਰੀਦਕੋਟ ਲੁਧਿਆਣਾ ਸਮੇਤ ਆਪਣੇ ਦੋਸਤ ਹਰਜਿੰਦਰ ਸਿੰਘ ਦੇ ਆਪਣੀ ਕਾਰ ਹੌਂਡਾ ਈਮੇਜ ਰੰਗ ਚੈਰੀ 'ਤੇ ਸਵਾਰ ਹੋ ਕੇ ਪੱਖੋਵਾਲ ਰੋਡ 'ਤੇ ਉਸਨੂੰ ਮਿਲਣ ਆਇਆ ਅਤੇ ਉਸਨੂੰ ਆਪਣੇ ਦੋਸਤ ਸਮੇਤ ਬਾਹਰ ਘੁੰਮਣ ਜਾਣ ਲਈ ਕਹਿਣ ਲੱਗਾ । ਮਨਾ ਕਰਨ ਤੇ ਬਲਵਿੰਦਰ ਸਿੰਘ ਵੱਲੋਂ ਤੈਸ਼ ਵਿੱਚ ਆ ਕੇ ਆਪਣੇ ਡੱਬ ਵਿੱਚੋਂ ਰਿਵਾਲਵਰ ਕੱਢ ਕੇ ਮੇਰੇ ਵੱਲ ਸਿੱਧਾ ਕਰ ਦਿੱਤਾ ਤੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਮੇਰੀ ਛਾਤੀ ਵੱਲ ਸਿੱਧਾ ਕਰਕੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਜਿਸ 'ਤੇ ਮੈਂ ਨੀਚੇ ਡਿੱਗ ਗਈ ਅਤੇ ਹੁਣ ਸੀ.ਐਮ.ਸੀ ਹਸਪਤਾਲ ਇਲਾਜ ਅਧੀਨ ਹਾਂ। ਜੋ ਇਸ ਬਿਆਨ ਦੇ ਅਧਾਰ 'ਤੇ ਮੁੱਕਦਮਾ ਨੰਬਰ 298 ਮਿਤੀ 13-12-2025 ਅ/ਧ 109,3(5) 351(3) ਬੀ.ਐਨ.ਐਸ ਥਾਣਾ ਸਦਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਇਸ ਸੰਗੀਨ ਜੁਰਮ ਵਿੱਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸਵਪਨ ਸਰਮਾਂ, ਆਈ.ਪੀ.ਐਸ. ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ ਡਿਪਟੀ ਕਮਿਸ਼ਨਰ ਪੁਲਿਸ, ਦਿਹਾਤੀ, ਲੁਧਿਆਣਾ, ਕਰਨਵੀਰ ਸਿੰਘ, ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2 ਲੁਧਿਆਣਾ ਅਤੇ ਹਰਜਿੰਦਰ ਸਿੰਘ ਪੀ.ਪੀ.ਐਸ, ਸਹਾਇਕ ਕਮਿਸ਼ਨਰ ਪੁਲਿਸ, ਦੱਖਣੀ ਲੁਧਿਆਣਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਜਗਦੇਵ ਸਿੰਘ ਮੁੱਖ ਅਫਸਰ ਥਾਣਾ ਸਦਰ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਖੁਫੀਆ ਸੋਰਸ ਲਗਾ ਕੇ ਦੋਸ਼ੀ ਬਲਵਿੰਦਰ ਸਿੰਘ, ਹਰਜਿੰਦਰ ਸਿੰਘ ਨੂੰ ਮਿਤੀ 13/12/2025 ਨੂੰ ਪੱਖੋਵਾਲ ਰੋਡ ਨੇੜੇ ਗ੍ਰਿਫਤਾਰ ਕੀਤਾ ਗਿਆ। ਬਲਵਿੰਦਰ ਸਿੰਘ ਵੱਲੋਂ ਵਰਤਿਆ ਲਾਈਸੰਸੀ ਰਿਵਾਲਵਰ ਅਤੇ ਵਾਰਦਾਤ ਸਮੇਂ ਵਰਤੀ ਕਾਰ ਹੌਂਡਾ ਈਮੇਜ ਨੂੰ ਬ੍ਰਮਾਦ ਕੀਤਾ ਗਿਆ।