ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲ ਸਵਾਰਾਂ ਤੇ ਇੱਕ ਵਾਰ ਪੁਲਿਸ ਨੇ ਕੱਸਿਆ ਸ਼ਿਕੰਜਾ
ਡੀਐਸਪੀ ਦੀ ਅਗਵਾਈ ਵਿੱਚ ਕੀਤੀ ਵਿਸ਼ੇਸ਼ ਨਾਕੇਬੰਦੀ
ਰੋਹਿਤ ਗੁਪਤਾ
ਗੁਰਦਾਸਪੁਰ ,
ਧਾਰੀਵਾਲ ਪੁਲਿਸ ਵੱਲੋਂ ਡਡਵਾਂ ਰੋਡ ਚੌਂਕ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਅਧੂਰੇ ਕਾਗਜ਼ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਡੀਐਸਪੀ ਤਜਿੰਦਰ ਸਿੰਘ ਤੇ ਜਿਲ੍ਹਾ ਟਰੈਫਿਕ ਇੰਚਾਰਜ ਸਤਨਾਮ ਸਿੰਘ ਸਣੇ ਪੂਰੀ ਧਾਰੀਵਾਲ ਪੁਲਿਸ ਦੀ ਟੀਮ ਹਾਜ਼ਰ ਰਹੀ। ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲਾਂ ਨੂੰ ਅੱਜ ਇੱਕ ਵਾਰ ਫੇਰ ਪੁਲਿਸ ਨੇ ਕਾਬੂ ਕੀਤਾ। ਕੁਝ ਚਾਲਕਾਂ ਵੱਲੋਂ ਟੈਲੀਫੋਨਾਂ ਦੇ ਉੱਤੇ ਸਿਫਾਰਸ਼ਾਂ ਲੜਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪੁਲਿਸ ਅਧਿਕਾਰੀਆਂ ਨੇ ਉਹਨਾਂ ਦੀ ਇੱਕ ਨਾ ਸੁਣੀ ਤੇ ਉਹਨਾਂ ਨੂੰ ਇਮਪਾਊਂਡ ਕਰ ਦਿੱਤਾ।
ਗੱਲਬਾਤ ਦੌਰਾਨ ਡੀਐਸਪੀ ਤੇਜਿੰਦਰ ਸਿੰਘ ਨੇ ਕਿਹਾ ਕਿ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਪੇ ਵਹੀਕਲ ਦੇ ਕੇ ਬਾਜ਼ਾਰਾਂ ਵਿੱਚ ਭੇਜ ਦਿੰਦੇ ਹਨ ਉਹਨਾਂ ਮਾਪਿਆਂ ਦੇ ਖਿਲਾਫ ਵੀ ਪਰਚਾ ਦਰਜ ਕੀਤਾ ਜਾਏਗਾ। ਉਹਨਾਂ ਕਿਹਾ ਕਿ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਐਸਐਸਪੀ ਸਾਹਿਬ ਦੀ ਹਦਾਇਤਾਂ ਤੇ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਅਧੂਰੇ ਦਸਤਾਵੇਜ ਵਾਲੇ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ।