Punjab Breaking : ਡੋਲੀ ਤੁਰਨ ਮਗਰੋਂ ਵਾਪਰੇ ਸੜਕ ਹਾਦਸੇ 'ਚ ਲਾੜੀ ਦੇ ਮਾਤਾ-ਪਿਤਾ ਸਮੇਤ 3 ਦੀ ਮੌਤ
Babushahi Bureau
ਲੁਧਿਆਣਾ/ਸਰਹਿੰਦ, 2 ਦਸੰਬਰ 2025- ਲੁਧਿਆਣਾ ਨੇੜੇ ਵਾਪਰੇ ਇੱਕ ਬੇਹੱਦ ਭਿਆਨਕ ਅਤੇ ਦੁਖਦਾਈ ਸੜਕ ਹਾਦਸੇ ਨੇ ਇੱਕ ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਿਆਹ ਤੋਂ ਬਾਅਦ ਡੋਲੀ ਅਜੇ ਸਹੁਰੇ ਘਰ ਪਹੁੰਚੀ ਵੀ ਨਹੀਂ ਸੀ, ਕਿ ਲਾੜੀ ਦੇ ਮਾਤਾ-ਪਿਤਾ ਅਤੇ ਚਾਚੀ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਪਰਿਵਾਰ ਸਰਹਿੰਦ ਦਾ ਰਹਿਣ ਵਾਲਾ ਸੀ ਅਤੇ ਆਪਣੀ ਧੀ ਦੀ ਡੋਲੀ ਵਿਦਾ ਕਰ ਕੇ ਆਪਣੇ ਘਰ ਜਾਂ ਰਿਹਾ ਹੈ। ਇਸ ਦੌਰਾਨ,ਇਹਨਾਂ ਦੀ ਗੱਡੀ ਅਚਾਨਕ ਟਰੱਕ ਨਾਲ ਟਕਰਾ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਵਿੱਚ ਸਵਾਰ ਲੋਕਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ।
ਇਸ ਦੁਖਦਾਈ ਘਟਨਾ ਕਾਰਨ ਨਵੀਂ ਵਿਆਹੀ ਲੜਕੀ ਨੂੰ ਆਪਣੀ ਡੋਲੀ ਸਹੁਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਵਾਪਸ ਪੇਕੇ ਘਰ ਆਉਣਾ ਪਿਆ। ਇਸ ਮੰਦਭਾਗੇ ਹਾਦਸੇ ਕਾਰਨ ਦੋਵਾਂ ਪਰਿਵਾਰਾਂ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ।