ਸਾਨੂੰ ਬਦਮਾਸ਼ੀ ਕੱਢਣੀ ਆਉਂਦੀ ਐ, ਤੇਰੇ ਵਰਗਿਆਂ ਕਈਆਂ ਦੀ ਬਦਮਾਸ਼ੀ ਕੱਢੀ ਐ, ਬਾਹਰ ਆ... ਹਰਪਾਲ ਚੀਮੇ ਨੇ ਖਹਿਰੇ ਨੂੰ ਕੀਤਾ ਚੈਲੰਜ
ਖਹਿਰਾ ਦੇ ਬਿਆਨ 'ਤੇ ਭਖੀ ਸਿਆਸਤ; ਔਰਤਾਂ ਦੀ ਕੁੱਖ ਬਾਰੇ ਬੋਲਣ ਵਾਲਿਆਂ ਦੀ ਬਦਮਾਸ਼ੀ ਕੱਢਣੀ ਸਾਨੂੰ ਆਉਂਦੀ ਹੈ: ਹਰਪਾਲ ਚੀਮਾ
ਵਿੱਤ ਮੰਤਰੀ ਹਰਪਾਲ ਚੀਮਾ ਨੇ ਸੁਖਪਾਲ ਖਹਿਰਾ ਨੂੰ ਲਿਆ ਆੜੇ ਹੱਥੀਂ; ਔਰਤਾਂ ਬਾਰੇ ਟਿੱਪਣੀ 'ਤੇ ਜੰਮ ਕੇ ਹੋਈ ਬਹਿਸ
"ਔਰਤਾਂ ਦੀ ਕੁੱਖ ਬਾਰੇ ਬੋਲਣ ਵਾਲਿਆਂ ਦੀ ਬਦਮਾਸ਼ੀ ਕੱਢਣੀ ਸਾਨੂੰ ਆਉਂਦੀ ਹੈ" – ਚੀਮਾ
ਚੰਡੀਗੜ੍ਹ 11 ਮਾਰਚ 2026: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਕਾਰ ਤਿੱਖੀ ਨੋਕ-ਝੋਕ ਦੇਖਣ ਨੂੰ ਮਿਲੀ। ਔਰਤਾਂ ਬਾਰੇ ਕੀਤੀ ਗਈ ਕਥਿਤ ਟਿੱਪਣੀ ਨੂੰ ਲੈ ਕੇ ਸਦਨ ਵਿੱਚ ਹੰਗਾਮਾ ਹੋ ਗਿਆ, ਜਿਸ ਤੋਂ ਬਾਅਦ ਵਿੱਤ ਮੰਤਰੀ ਨੇ ਖਹਿਰਾ 'ਤੇ ਨਿੱਜੀ ਹਮਲੇ ਕਰਦਿਆਂ ਉਨ੍ਹਾਂ ਦੇ ਵਤੀਰੇ ਦੀ ਸਖ਼ਤ ਨਿੰਦਾ ਕੀਤੀ।
ਬਹਿਸ ਦੌਰਾਨ ਹਰਪਾਲ ਚੀਮਾ ਨੇ ਸੁਖਪਾਲ ਖਹਿਰਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ "ਇਹ ਵਿਅਕਤੀ ਸਾਡੀਆਂ ਮਾਵਾਂ-ਭੈਣਾਂ ਪ੍ਰਤੀ ਅਜਿਹਾ ਵਤੀਰਾ ਰੱਖਦਾ ਹੈ ਕਿ ਉਨ੍ਹਾਂ ਦੀ ਕੁੱਖ ਤੱਕ ਜਾਣ ਦੀ ਗੱਲ ਕਰਦਾ ਹੈ। ਅਜਿਹੇ ਬੰਦਿਆਂ ਦੀ ਬਦਮਾਸ਼ੀ ਕਿਵੇਂ ਕੱਢਣੀ ਹੈ, ਸਾਨੂੰ ਚੰਗੀ ਤਰ੍ਹਾਂ ਆਉਂਦਾ ਹੈ।" ਚੀਮਾ ਨੇ ਅੱਗੇ ਕਿਹਾ ਕਿ ਇਹ ਉਹ ਲੋਕ ਹਨ ਜੋ ਚਾਂਦੀ ਦੇ ਚਮਚੇ ਲੈ ਕੇ ਪੈਦਾ ਹੋਏ ਹਨ ਅਤੇ ਲਗਜ਼ਰੀ ਗੱਡੀਆਂ ਵਿੱਚ ਬੈਠ ਕੇ ਆਮ ਲੋਕਾਂ ਅਤੇ ਔਰਤਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕਦੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨ ਤੋਂ ਸੁਖਪਾਲ ਖਹਿਰਾ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਗਈ ਇੱਕ ਪੋਸਟ ਨੂੰ ਲੈ ਕੇ 'ਆਮ ਆਦਮੀ ਪਾਰਟੀ' ਅਤੇ ਮਹਿਲਾ ਕਮਿਸ਼ਨ ਕਾਫੀ ਹਮਲਾਵਰ ਹਨ। ਅੱਜ ਸਦਨ ਵਿੱਚ ਵੀ ਇਸੇ ਮੁੱਦੇ 'ਤੇ ਸਰਕਾਰੀ ਪੱਖ ਨੇ ਖਹਿਰਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਮਾਹੌਲ ਕਾਫੀ ਤਣਾਅਪੂਰਨ ਰਿਹਾ।
Click to Follow Babushahi Facebook page →