Delhi : ਲਾਲ ਕਿਲ੍ਹਾ Metro Station ਕਦੋਂ ਖੁੱਲ੍ਹੇਗਾ? DMRC ਨੇ ਜਾਰੀ ਕੀਤਾ ਨਵਾਂ Update, ਪੜ੍ਹੋ...
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 13 ਨਵੰਬਰ, 2025 : ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਅੱਜ (ਵੀਰਵਾਰ) ਇੱਕ ਵੱਡਾ ਐਲਾਨ ਕਰਦਿਆਂ, ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੂੰ "ਅਗਲੀ ਸੂਚਨਾ ਤੱਕ" ਬੰਦ ਕਰ ਦਿੱਤਾ ਹੈ। DMRC ਮੁਤਾਬਕ, ਇਹ ਫੈਸਲਾ ਦਿੱਲੀ 'ਚ ਹਾਲ ਹੀ 'ਚ ਹੋਏ ਕਾਰ ਬਲਾਸਟ ਤੋਂ ਬਾਅਦ, "ਸੁਰੱਖਿਆ ਕਾਰਨਾਂ" ਕਰਕੇ ਲਿਆ ਗਿਆ ਹੈ।
ਦਾਖਲਾ ਅਤੇ ਨਿਕਾਸ (Entry-Exit) ਪੂਰੀ ਤਰ੍ਹਾਂ ਬੰਦ
DMRC ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ ਹੈ ਕਿ ਲਾਲ ਕਿਲ੍ਹਾ ਸਟੇਸ਼ਨ 'ਤੇ ਦਾਖਲਾ ਅਤੇ ਨਿਕਾਸ ਅਸਥਾਈ ਤੌਰ 'ਤੇ ਮੁਅੱਤਲ ਰਹੇਗਾ। ਸੇਵਾਵਾਂ ਉਦੋਂ ਹੀ ਬਹਾਲ ਹੋਣਗੀਆਂ ਜਦੋਂ ਸਬੰਧਤ ਸੁਰੱਖਿਆ ਏਜੰਸੀਆਂ ਤੋਂ ਕਲੀਅਰੈਂਸ (clearance) ਮਿਲ ਜਾਵੇਗੀ।
ਯਾਤਰੀਆਂ-ਸੈਲਾਨੀਆਂ ਨੂੰ ਹੋਵੇਗੀ ਪ੍ਰੇਸ਼ਾਨੀ
ਇਹ ਸਟੇਸ਼ਨ ਦਿੱਲੀ ਮੈਟਰੋ ਦੀ Violet Line 'ਤੇ ਹੈ ਅਤੇ ਇਤਿਹਾਸਕ Red Fort, Jama Masjid ਅਤੇ Chandni Chowk ਵਰਗੇ ਪ੍ਰਮੁੱਖ ਸਥਾਨਾਂ ਲਈ ਇੱਕ ਮੁੱਖ ਪਹੁੰਚ ਬਿੰਦੂ ਹੈ। ਇਸ ਅਸਥਾਈ ਬੰਦੀ ਨਾਲ ਰੋਜ਼ ਦੇ ਯਾਤਰੀਆਂ ਅਤੇ ਪੁਰਾਣੀ ਦਿੱਲੀ ਘੁੰਮਣ ਆਉਣ ਵਾਲੇ ਸੈਲਾਨੀਆਂ ਨੂੰ, ਖਾਸ ਕਰਕੇ peak hours 'ਚ ਭਾਰੀ ਪ੍ਰੇਸ਼ਾਨੀ ਹੋਣ ਦੀ ਉਮੀਦ ਹੈ।
ਇਨ੍ਹਾਂ ਸਟੇਸ਼ਨਾਂ ਦੀ ਕਰੋ ਵਰਤੋਂ
DMRC ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਅਤੇ ਆਸ-ਪਾਸ ਦੇ ਬਦਲਵੇਂ ਸਟੇਸ਼ਨਾਂ ਦੀ ਵਰਤੋਂ ਕਰਨ।
1. Jama Masjid
2. Delhi Gate
3. Kashmere Gate
(DMRC ਨੇ ਸਪੱਸ਼ਟ ਕੀਤਾ ਕਿ ਬਾਕੀ ਸਾਰੇ ਮੈਟਰੋ ਸਟੇਸ਼ਨ ਅਤੇ ਲਾਈਨਾਂ ਆਮ ਵਾਂਗ ਕੰਮ ਕਰ ਰਹੀਆਂ ਹਨ।)
ਸੁਰੱਖਿਆ ਦੇ ਸਖ਼ਤ ਪ੍ਰਬੰਧ
ਅਧਿਕਾਰੀਆਂ ਨੇ ਕਿਹਾ ਕਿ ਇਹ ਫੈਸਲਾ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇੱਕ 'ਇਤਿਹਾਤ' ਵਜੋਂ ਲਿਆ ਗਿਆ ਹੈ। ਲਾਲ ਕਿਲ੍ਹਾ ਇਲਾਕੇ ਦੇ ਆਸ-ਪਾਸ ਸੁਰੱਖਿਆ ਕਰਮੀ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਨੇੜਲੇ ਹੋਰ ਮੈਟਰੋ ਸਟੇਸ਼ਨਾਂ 'ਤੇ ਵੀ ਵਾਧੂ ਜਾਂਚ ਕੀਤੀ ਜਾ ਰਹੀ ਹੈ।