Delhi Blast : DNA ਟੈਸਟ 'ਚ ਹੋਇਆ ਵੱਡਾ ਖੁਲਾਸਾ! ਜਾਣੋ ਕੌਣ ਸੀ ਕਾਰ ਚਲਾਉਣ ਵਾਲਾ ਸ਼ਖ਼ਸ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 13 ਨਵੰਬਰ, 2025 : ਦਿੱਲੀ 'ਚ ਸੋਮਵਾਰ (10 ਨਵੰਬਰ) ਸ਼ਾਮ ਨੂੰ ਲਾਲ ਕਿਲ੍ਹਾ ਨੇੜੇ ਹੋਏ ਭਿਆਨਕ ਕਾਰ ਬਲਾਸਟ ਦੀ ਜਾਂਚ 'ਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਅਤੇ ਫੋਰੈਂਸਿਕ ਟੀਮ ਨੇ ਬੁੱਧਵਾਰ (12 ਨਵੰਬਰ) ਦੇਰ ਰਾਤ ਪੁਸ਼ਟੀ ਕੀਤੀ ਹੈ ਕਿ ਵਿਸਫੋਟਕਾਂ ਨਾਲ ਲੱਦੀ Hyundai i20 ਕਾਰ 'ਚ ਮੌਜੂਦ ਸ਼ਖ਼ਸ ਅੱਤਵਾਦੀ ਡਾਕਟਰ ਉਮਰ ਨਬੀ (Dr. Umar Nabi) ਹੀ ਸੀ। ਇਹ ਖੁਲਾਸਾ ਕਾਰ ਦੇ ਮਲਬੇ 'ਚੋਂ ਮਿਲੀ ਸੜੀ ਹੋਈ ਲਾਸ਼ ਦਾ DNA ਸੈਂਪਲ ਕਰਨ ਤੋਂ ਬਾਅਦ ਹੋਇਆ ਹੈ। ਦੱਸ ਦੇਈਏ ਕਿ ਇਹ DNA ਉਮਰ ਦੇ ਪਰਿਵਾਰਕ ਮੈਂਬਰਾਂ ਨਾਲ 100% ਮੈਚ ਕਰ ਗਿਆ ਹੈ।
'Faridabad ਮਾਡਿਊਲ' ਦੇ ਡਰੋਂ ਕੀਤਾ 'ਪੈਨਿਕ ਬਲਾਸਟ'?
ਜਾਂਚ ਏਜੰਸੀਆਂ ਨੂੰ ਸ਼ੁਰੂ ਤੋਂ ਹੀ ਸ਼ੱਕ ਸੀ ਕਿ ਹਮਲਾਵਰ ਡਾ. ਉਮਰ ਹੀ ਸੀ, ਜੋ ਫਰੀਦਾਬਾਦ (Faridabad) ਦੇ 'White Collar Terror Module' ਦਾ ਪ੍ਰਮੁੱਖ ਮੈਂਬਰ ਸੀ ਅਤੇ ਫਰਾਰ ਚੱਲ ਰਿਹਾ ਸੀ। ਸੂਤਰਾਂ ਮੁਤਾਬਕ, 10 ਨਵੰਬਰ ਦੀ ਸਵੇਰ (ਬਲਾਸਟ ਤੋਂ ਕੁਝ ਘੰਟੇ ਪਹਿਲਾਂ) ਜਦੋਂ ਫਰੀਦਾਬਾਦ (Faridabad) 'ਚ ਉਸਦੇ ਤਿੰਨ ਸਾਥੀ ਡਾਕਟਰਾਂ (ਡਾ. ਮੁਜ਼ੱਮਿਲ, ਡਾ. ਆਦਿਲ, ਡਾ. ਸ਼ਾਹੀਨ) ਨੂੰ ਭਾਰੀ ਵਿਸਫੋਟਕਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ, ਤਾਂ ਉਮਰ ਘਬਰਾ ਗਿਆ। ਉਸਨੂੰ ਡਰ ਸੀ ਕਿ ਉਹ ਵੀ ਫੜਿਆ ਜਾਵੇਗਾ। ਇਸੇ ਘਬਰਾਹਟ 'ਚ, ਉਸਨੇ ਉਸੇ ਸ਼ਾਮ ਲਾਲ ਕਿਲ੍ਹੇ (Red Fort) ਨੇੜੇ ਕਾਰ 'ਚ ਖੁਦ ਨੂੰ ਉਡਾ ਲਿਆ।
ਤੁਰਕੀ (Turkey) 'ਚ ਬੈਠਾ ਸੀ ਹੈਂਡਲਰ 'Uksa'
ਪੁਲਿਸ ਜਾਂਚ 'ਚ ਪਤਾ ਲੱਗਾ ਹੈ ਕਿ ਉਮਰ ਦਾ ਪਰਿਵਾਰ (ਜੋ ਪੁਲਵਾਮਾ ਦੇ ਸੰਬੂਰਾ ਦਾ ਰਹਿਣ ਵਾਲਾ ਹੈ) ਜਾਣਦਾ ਸੀ ਕਿ ਉਮਰ ਕੱਟੜਪੰਥੀ ਹੋ ਚੁੱਕਾ ਸੀ, ਪਰ ਉਨ੍ਹਾਂ ਨੇ ਇਹ ਗੱਲ ਛੁਪਾਈ। ਉਮਰ 'Session App' ਰਾਹੀਂ ਤੁਰਕੀ ਦੇ ਅੰਕਾਰਾ (Ankara) 'ਚ ਬੈਠੇ ਆਪਣੇ ਹੈਂਡਲਰ 'Uksa' (ਸੰਭਾਵਿਤ ਕੋਡਨੇਮ) ਨਾਲ ਲਗਾਤਾਰ ਸੰਪਰਕ 'ਚ ਸੀ।
ਸ਼ੱਕ ਹੈ ਕਿ ਮਾਰਚ 2022 'ਚ ਉਮਰ ਸਣੇ Faridabad module ਦੇ ਕਈ ਸ਼ੱਕੀ ਬ੍ਰੇਨ ਵਾਸ਼ (brain wash) ਲਈ ਤੁਰਕੀ (Turkey) ਗਏ ਸਨ। NIA (ਐੱਨਆਈਏ) ਹੁਣ ਇਸ ਮਾਮਲੇ 'ਚ ਤੁਰਕੀ (Turkiye) ਦੂਤਾਵਾਸ ਨਾਲ ਸੰਪਰਕ ਕਰ ਰਹੀ ਹੈ।
ਕੇਂਦਰ ਨੇ ਮੰਨਿਆ 'ਅੱਤਵਾਦੀ ਹਮਲਾ', NIA ਨੂੰ ਸੌਂਪੀ ਜਾਂਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਹੋਈ ਕੈਬਨਿਟ ਕਮੇਟੀ ਆਨ ਸਕਿਓਰਿਟੀ (Cabinet Committee on Security) ਦੀ ਮੀਟਿੰਗ 'ਚ, ਸਰਕਾਰ ਨੇ ਇਸ ਬਲਾਸਟ (blast) ਨੂੰ ਅਧਿਕਾਰਤ ਤੌਰ 'ਤੇ "ਅੱਤਵਾਦੀ ਹਮਲਾ" ਕਰਾਰ ਦਿੱਤਾ ਹੈ। ਇਸ ਕੇਸ ਦੀ ਜਾਂਚ ਹੁਣ ਰਾਸ਼ਟਰੀ ਜਾਂਚ ਏਜੰਸੀ (NIA) ਨੂੰ ਸੌਂਪ ਦਿੱਤੀ ਗਈ ਹੈ।
11 ਘੰਟਿਆਂ ਦਾ 'ਕਾਰ ਰੂਟ' ਅਤੇ 'ਪੁਲਵਾਮਾ ਕਨੈਕਸ਼ਨ'
CCTV ਫੁਟੇਜ ਖੰਗਾਲਣ ਤੋਂ ਬਾਅਦ, ਜਾਂਚ ਟੀਮਾਂ ਨੇ ਬਲਾਸਟ ਵਾਲੀ ਕਾਰ ਦਾ 11 ਘੰਟਿਆਂ ਦਾ ਪੂਰਾ ਰੂਟ ਵੀ ਟਰੇਸ ਕਰ ਲਿਆ ਹੈ:
1. ਸਵੇਰੇ 7:30 ਵਜੇ: ਕਾਰ ਫਰੀਦਾਬਾਦ (Faridabad) ਦੀ Al-Falah University ਦੇ ਬਾਹਰ ਦੇਖੀ ਗਈ।
2. ਸਵੇਰੇ 8:04 ਵਜੇ: ਕਾਰ ਨੇ Badarpur Border ਤੋਂ ਦਿੱਲੀ 'ਚ ਪ੍ਰਵੇਸ਼ ਕੀਤਾ।
3. ਦੁਪਹਿਰ: ਕਾਰ Okhla, Mayur Vihar ਅਤੇ Connaught Place ਦੇ ਇਨਰ ਸਰਕਲ (inner circle) 'ਚ ਵੀ ਘੁੰਮਦੀ ਦੇਖੀ ਗਈ।
4. ਸ਼ਾਮ 6:52 ਵਜੇ: ਲਾਲ ਕਿਲ੍ਹੇ (Red Fort) ਨੇੜੇ ਬਲਾਸਟ (blast) ਹੋ ਗਿਆ।
ਇਸ ਕਾਰ ਨੂੰ ਖਰੀਦਣ ਅਤੇ ਉਮਰ ਤੱਕ ਪਹੁੰਚਾਉਣ 'ਚ ਤਾਰਿਕ (Tariq) ਨਾਂ ਦੇ ਇੱਕ ਸ਼ਖ਼ਸ ਦਾ ਨਾਂ ਵੀ ਸਾਹਮਣੇ ਆਇਆ ਹੈ, ਜੋ ਪੁਲਵਾਮਾ (Pulwama), J&K ਦਾ ਰਹਿਣ ਵਾਲਾ ਹੈ।