Breaking : ਡੂੰਘੀ ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ! 37 ਲੋਕਾਂ ਦੀ ਮੌ*ਤ, ਕਈ ਜ਼ਖਮੀ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ/ਲੀਮਾ, 13 ਨਵੰਬਰ, 2025 : ਦੱਖਣੀ ਪੇਰੂ 'ਚ ਬੁੱਧਵਾਰ ਤੜਕੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਯਾਤਰੀ ਬੱਸ ਦੀ ਇੱਕ ਪਿਕਅੱਪ ਟਰੱਕ ਨਾਲ ਟੱਕਰ ਹੋ ਗਈ, ਜਿਸ ਕਾਰਨ ਉਹ ਡੂੰਘੀ ਖੱਡ 'ਚ ਜਾ ਡਿੱਗੀ। ਦੱਸ ਦੇਈਏ ਕਿ ਇਸ ਦਰਦਨਾਕ ਹਾਦਸੇ 'ਚ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋਏ ਹਨ।
ਪਿਕਅੱਪ ਟਰੱਕ ਨਾਲ ਟਕਰਾ ਕੇ ਖਾਈ 'ਚ ਡਿੱਗੀ ਬੱਸ
ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। Arequipa ਖੇਤਰ ਦੇ ਸਿਹਤ ਮੈਨੇਜਰ, Walter Oporto, ਨੇ ਸਥਾਨਕ ਰੇਡੀਓ RPP ਨੂੰ ਦੱਸਿਆ ਕਿ ਬੱਸ ਇੱਕ ਪਿਕਅੱਪ ਟਰੱਕ ਨਾਲ ਟਕਰਾਈ ਅਤੇ ਸੜਕ ਤੋਂ ਫਿਸਲ ਕੇ ਖਾਈ 'ਚ ਜਾ ਡਿੱਗੀ।
ਮਾਈਨਿੰਗ ਖੇਤਰ ਤੋਂ ਨਿਕਲੀ ਸੀ ਬੱਸ
ਅਧਿਕਾਰੀਆਂ ਮੁਤਾਬਕ, ਇਹ ਯਾਤਰੀ ਬੱਸ Chala ਸ਼ਹਿਰ ਤੋਂ ਰਵਾਨਾ ਹੋਈ ਸੀ ਅਤੇ Arequipa ਸ਼ਹਿਰ ਵੱਲ ਜਾ ਰਹੀ ਸੀ, ਉਦੋਂ ਹੀ ਇਹ ਹਾਦਸਾ ਵਾਪਰ ਗਿਆ। (ਦੱਸ ਦੇਈਏ ਕਿ Chala ਦੱਖਣੀ ਪੇਰੂ ਦਾ ਇੱਕ ਪ੍ਰਮੁੱਖ mining area ਹੈ।)