ਮਹਾਂਪੁਰਖਾਂ ਦੀ ਪ੍ਰੇਰਨਾ ਸਦਕਾ ਬੀਜ ਅਤੇ ਖਾਦ ਦੇਣ ਦੇ ਉਪਰਾਲੇ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ , 27 ਅਕਤੂਬਰ 2025 :
ਗੁਰੁਦਆਰਾ ਲੰਗਰ ਸਾਹਿਬ, ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ, ਮਹਾਰਾਸ਼ਟਰਾ ਦੇ ਮਹਾਂਪੁਰਸ਼ਾਂ ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ ਦੇ ਉੱਦਮ ਸਦਕਾ ਦੇਸ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਚ 6000 ਏਕੜ ਲਈ ਕਣਕ ਦਾ ਬੀਜ ਅਤੇ ਖਾਦ ਦੇਣ ਦਾ ਉਪਰਾਲਾ
ਸ਼ੁਰੂ ਕੀਤਾ ਗਿਆ। ਇਸ ਮੌਕੇ ਸਮਾਨ ਦੇਣ ਵਾਲੇ ਰੁਪਿੰਦਰ ਸਿੰਘ ਸ਼ਾਮਪੁਰਾ ਨੇ ਕਿਹਾ ਕਿ ਮਹਾਂ ਪੁਰਖਾਂ ਦੀ ਸੇਵਾ ਸਦਕਾ 6 ਹਜ਼ਾਰ ਏਕੜ ਜਮੀਨ ਲਈ ਬੀਜ ਅਤੇ ਖਾਦ ਵੰਡ ਰਹੇ ਹਾਂ ਜਦੋਂ ਦੇ ਹੜ ਆਏ ਹਨ ਮਹਾਂਪੁਰਖਾਂ ਵੱਲੋਂ ਲਗਾਤਾਰ ਸੇਵਾ ਸਮੱਗਰੀ ਭੇਜੀ ਜਾ ਰਹੀ ਸੀ ਹੁਣ ਇਹ ਜੋ ਉਪਰਾਲਾ ਲਗਾਤਾਰ ਪੂਰੇ ਪੰਜਾਬ ਵਿੱਚ ਜਾਰੀ ਰਹੇਗਾ ਅਤੇ ਇਸ ਤੋਂ ਇਲਾਵਾ ਵੀ ਕਿਸੇ ਨੂੰ ਕਿਸੇ ਚੀਜ਼ ਦੀ ਜਰੂਰਤ ਪਏਗੀ ਤੇ ਮਹਾਂਪੁਰਖ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ।
ਕਣਕ ਦਾ ਬੀਜ ਅਤੇ ਖਾਦ ਲੈਣ ਆਏ ਕਿਸਾਨਾਂ ਨੇ ਕਿਹਾ ਕਿ ਹੁਣ ਤੇ ਆੜਤੀਏ ਵੀ ਉਧਾਰ ਨਹੀ ਸੀ ਦੇ ਰਹੇ ਕਿਉਂਕਿ ਕਿਸਾਨ ਕੋਲ ਕੁਝ ਬਚਿਆ ਹੀ ਨਹੀਂ ਉਧਾਰ ਵੀ ਉਸ ਨੂੰ ਮਿਲਦਾ ਹੈ ਜਿਸ ਦੇ ਕੋਲ ਕੁਝ ਹੋਵੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮਹਾਂਪੁਰਖਾਂ ਦਾ ਜਿਨਾਂ ਨੇ ਇਹ ਉੱਤਮ ਸੇਵਾ ਕੀਤੀ ਹੈ।