ਸਰਕਾਰੀ ਐਲੀਮੈਂਟਰੀ ਸਕੂਲ ਦੌਣ ਖੁਰਦ ਦੇ ਬੱਚਿਆਂ ਨੇ ਖੇਡਾਂ ਵਿੱਚ ਮੱਲਾਂ ਮਾਰੀਆਂ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 25 ਅਕਤੂਬਰ 2025:- ਅੱਜ ਸਰਕਾਰੀ ਐਲੀਮੈਂਟਰੀ ਸਕੂਲ ਦੌਣ ਕਲਾਂ ਵਿਖੇ ਬਲਾਕ ਪਟਿਆਲਾ 1 ਦੀਆਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਦੌਣ ਖੁਰਦ ਦੇ ਬੱਚਿਆਂ ਨੇ ਖੋ-ਖੋ ਮੁੰਡੇ ਅਤੇ ਖੋ-ਖੋ ਕੁੜੀਆਂ ਵਿੱਚ ਪਹਿਲੀ ਪੁਜੀਸ਼ਨ ਹਾਸਲ ਕਰਕੇ ਜ਼ਿਲ੍ਹਾ ਪੱਧਰੀ ਹੋਣ ਵਾਲੀਆਂ ਖੇਡਾਂ ਲਈ ਕੁਆਲੀਫਾਈ ਕੀਤਾ। ਇਸ ਤੋਂ ਇਲਾਵਾ ਕੁਲਵੀਰ ਕੌਰ ਨੇ 100ਮੀਟਰ ਦੌੜ ਵਿੱਚ ਦੂਸਰਾ ਸਥਾਨ, ਮਨਵੀਰ ਕੌਰ ਨੇ 400 ਮੀਟਰ ਦੌੜ ਵਿੱਚ ਦੂਸਰਾ, ਲੰਬੀ ਛਾਲ ਮਾਰਨ ਵਿੱਚ ਰਾਜਵੀਰ ਸਿੰਘ ਨੇ ਦੂਸਰਾ,ਗੁਰਬਾਜ ਸਿੰਘ ਨੇ ਕੁਸ਼ਤੀ ਦੰਗਲ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਹਰ ਮੈਡਲ ਆਪਣੇ ਨਾਮ ਕੀਤਾ । ਸਕੂਲ ਦੇ ਤਿੰਨ ਬੱਚੇ ਆਪਣੀ ਕਾਰਗੁਜ਼ਾਰੀ ਸਦਕਾ ਜ਼ਿਲ੍ਹਾ ਪੱਧਰੀ ਹੋਣ ਵਾਲੀਆਂ ਖੇਡਾਂ ਕਬੱਡੀ ਲਈ ਚੁਣੇ ਗਏ। ਬੱਚਿਆਂ ਦੀ ਅਗਵਾਈ ਸਕੂਲ ਮੁਖੀ ਕਿਰਪਾਲ ਸਿੰਘ ਅਤੇ ਸਮੂਹ ਸਟਾਫ ਦੁਆਰਾ ਕੀਤੀ ਗਈ। ਜਿਸ ਸਦਕਾ ਸਕੂਲ ਦੇ ਵੱਧ ਤੋਂ ਵੱਧ ਬੱਚੇ ਜ਼ਿਲ੍ਹਾ ਪੱਧਰੀ ਖੇਡਾਂ ਲਈ ਕੁਆਲੀਫਾਈ ਕਰ ਲਿਆ।