ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਮਿਊਜੀਅਮ " ਜੰਨਤ ਏ ਜਰਖੜ " ਦਾ ਕੀਤਾ ਦੌਰਾ
ਪੰਜਾਬ ਦੀ ਵਿਰਾਸਤ ਦਾ ਇਕ ਅਜੂਬਾ ਹੈ ਜੰਨਤ ਏ ਜਰਖੜ--- ਵਿਧਾਇਕ ਪੱਪੀ
ਸੁਖਮਿੰਦਰ ਭੰਗੂ
ਲੁਧਿਆਣਾ 12 ਅਕਤੂਬਰ 2025
ਲੁਧਿਆਣਾ ਦੇ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਸ਼ਾਹਪੁਰੀਆ ਨੇ ਅੱਜ ਅਚਨਚੇਤ ਪੰਜਾਬ ਦੀ ਵਿਰਾਸਤ ਦੀ ਤਸਵੀਰ ਪੇਸ਼ ਕਰਦਾ ਮਿਊਜੀਅਮ ਜੰਨਤ ਏ ਜਰਖੜ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਵਿਧਾਇਕ ਅਸ਼ੋਕ ਕੁਮਾਰ ਪਰਾਸ਼ਰ ਪੱਪੀ ਸ਼ਾਹਪੁਰੀਆ ਨੇ ਆਖਿਆ ਕਿ ਜੰਨਤ ਏ ਜਰਖੜ ਜਿੱਥੇ ਨੌਜਵਾਨ ਅਤੇ ਬੱਚਿਆਂ ਲਈ ਇੱਕ ਪ੍ਰੇਰਨਾ ਸਰੋਤ ਹੈ ਉਥੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਵਾਲਾ ਇੱਕ ਅਜੂਬਾ ਵੀ ਹੈ । ਉਹਨਾਂ ਆਖਿਆ ਪੰਜਾਬ ਦੇ ਸਾਰੇ ਸਕੂਲਾਂ ਦੇ ਸਟਾਫ ਅਤੇ ਬੱਚਿਆਂ ਨੂੰ ਇਹ ਮਿਊਜੀਅਮ ਜਰੂਰ ਦੇਖਣਾ ਚਾਹੀਦਾ ਹੈ । ਉਹਨਾਂ ਆਖਿਆ ਕਿ ਪੰਜਾਬ ਸਰਕਾਰ ਇਸ ਵਿਰਾਸਤੀ ਮਿਊਜ਼ੀਅਮ ਨੂੰ ਹੋਰ ਵਧੀਆ ਬਣਾਉਣ ਲਈ ਹਰ ਸੰਭਵ ਉਪਰਾਲਾ ਕਰੇਗੀ। ਉਹਨਾਂ ਆਖਿਆ ਪਿੰਡ ਜਰਖੜ ਨੇ ਜਿੱਥੇ ਖੇਡਾਂ ਦੇ ਖੇਤਰ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਬਣਾਈ ਹੈ ਜਰਖੜ ਖੇਡ ਸਟੇਡੀਅਮ ਅਤੇ ਜਰਖੜ ਹਾਕੀ ਅਕੈਡਮੀ ਆਪਣੀਆਂ ਵਡਮੁੱਲੀਆਂ ਪ੍ਰਾਪਤੀਆਂ ਕਰਕੇ ਸਮਾਜ ਦੇ ਵਿੱਚ ਇੱਕ ਵੱਡਾ ਨਾਮਣਾ ਖੱਟ ਰਹੀ ਹੈ ਉਥੇ ਇਹ ਹੈਰੀਟੇਜ ਮਿਊਜ਼ੀਅਮ ਵੀ ਪੰਜਾਬ ਦੇ ਲੋਕਾਂ ਨੂੰ ਇੱਕ ਰੋਲ ਆਫ਼ ਮਾਡਲ ਹੈ । ਇਸ ਮੌਕੇ ਉਹਨਾਂ ਨੇ ਖੇਡ ਪ੍ਰਮੋਟਰ ,ਖੇਡ ਲੇਖਕ ਤੇ ਮਿਊਜ਼ੀਅਮ ਜੰਨਤ ਏ ਜਰਖੜ ਦੇ ਬਾਨੀ ਜਗਰੂਪ ਸਿੰਘ ਜਰਖੜ ਦੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ ਜਿਨਾਂ ਨੇ ਆਪਣੀ ਜ਼ਿੰਦਗੀ ਦਾ ਤਨ ਮਨ ਧਨ ਖੇਡਾਂ ਤੇ ਸਮਾਜਸੇਵੀ ਕੰਮਾਂ ਦੇ ਲੇਖੇ ਲਾਇਆ ਹੈ। ਇਸ ਮੌਕੇ ਵਿਧਾਇਕ ਅਸ਼ੋਕ ਕੁਮਾਰ ਪਰਾਸ਼ਰ ਦਾ ਜੰਨਤ ਏ ਜਰਖੜ ਵਿਖੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ, ਸਰਪੰਚ ਸੰਦੀਪ ਸਿੰਘ ਜਰਖੜ, ਵਿਧਾਇਕ ਅਸ਼ੋਕ ਪਰਾਸ਼ਰ ਦਾ ਬੇਟਾ ਵਿਕਾਸ ਪਰਾਸ਼ਰ ਕਾਕੂ, ਅਵੱਲ ਕੌਰ ਜਰਖੜ ਅਤੇ ਹੋਰ ਪਤਵੰਤੇ ਹਾਜ਼ਰ ਸਨ।