ਅਕਾਲ ਅਕੈਡਮੀ ਥੇਹਕਲੰਦਰ ਦੇ ਵਿਦਿਆਰਥੀਆਂ ਵੱਲੋਂ ਜੋਨ ਪੱਧਰ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ
ਚੰਡੀਗੜ੍ਹ, 20 ਸਤੰਬਰ 2025- ਕਲਗੀਧਰ ਟਰੱਸਟ ਬੜੂ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੱਲ ਰਹੀ ਅਕਾਲ ਅਕੈਡਮੀ ਥੇਹ ਕਲੰਦਰ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਜੋਨ ਪੱਧਰ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਨੇਕਾਂ ਇਨਾਮ ਆਪਣੇ ਨਾਮ ਕੀਤੇ। ਉਮਰ ਵਰਗ-14 ਵਿੱਚ ਅਰਸ਼ਪ੍ਰੀਤ ਸਿੰਘ ਨੇ 100 ਮੀਟਰ ਦੌੜ ਵਿੱਚ ਤੀਜਾ ਸਥਾਨ, ਉਦੈਵੀਰ ਸਿੰਘ ਨੇ ਉੱਚੀ ਛਾਲ ਵਿੱਚ ਤੀਜਾ ਸਥਾਨ, ਅਸ਼ਮੀਤ ਕੰਬੋਜ ਨੇ 200 ਮੀਟਰ ਵਿੱਚ ਤੀਜਾ ਸਥਾਨ, ਵਿਕਰਾਂਤ ਕੰਬੋਜ ਨੇ ਲੰਬੀ ਛਾਲ ਵਿੱਚ ਤੀਜਾ ਸਥਾਨ, ਗੁਰਨੂਰ ਸਿੰਘ ਨੇ 400 ਮੀਟਰ ਵਿੱਚ ਤੀਜਾ ਸਥਾਨ, ਸੁਖਮਨਦੀਪ ਸਿੰਘ ਨੇ 80 ਮੀਟਰ ਹਰਡਲ ਦੌੜ ਵਿੱਚ ਦੂਜਾ ਸਥਾਨ ਅਤੇ ਦਿਲਪ੍ਰੀਤ ਨੇ 80 ਮੀਟਰ ਹਰਡਲ ਦੌੜ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਉਮਰ ਵਰਗ-17 ਵਿੱਚ ਥਿਰਮਨ ਸਿੰਘ ਨੇ ਡਿਸਕਸ ਥ੍ਰੋ ਅਤੇ ਸ਼ਾਟ ਪੁਟ ਦੋਨੋ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਗੁਰਫਤਿਹ ਸਿੰਘ ਨੇ ਉੱਚੀ ਛਾਲ ਅਤੇ 200 ਮੀਟਰ ਵਿੱਚ ਤੀਜਾ ਸਥਾਨ, ਅਸ਼ਰਿਤ ਕੁਮਾਰ ਨੇ ਜੈਵਲਿਨ ਥ੍ਰੋ ਵਿੱਚ ਅਤੇ ਜਸ਼ਨਦੀਪ ਸਿੰਘ ਨੇ ਲੰਬੀ ਛਾਲ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਉਮਰ ਵਰਗ-19 ਵਿੱਚ ਗੁਰਸਿਮਰਨ ਸਿੰਘ ਨੇ ਲੰਬੀ ਛਾਲ ਅਤੇ 100 ਮੀਟਰ ਦੋਨੋ ਵਿੱਚ ਤੀਜਾ ਸਥਾਨ ਜਿੱਤਿਆ, ਜਦਕਿ ਹਰੀਹਰ ਨੇ ਉੱਚੀ ਛਾਲ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ‘ਤੇ ਅਕਾਦਮੀ ਦੀ ਪ੍ਰਿੰਸੀਪਲ ਸ਼੍ਰੀਮਤੀ ਗੁਰਜੀਤ ਕੌਰ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਕੂਲ ਦੇ ਬੱਚੇ ਖੇਡਾਂ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲੈਂਦੇ ਹਨ ਅਤੇ ਹਰ ਪੱਧਰ ‘ਤੇ ਆਪਣੀ ਕਾਬਲੀਅਤ ਸਾਬਤ ਕਰ ਰਹੇ ਹਨ। ਉਨ੍ਹਾਂ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਪ੍ਰਦੀਪ ਕੁਮਾਰ ਨੂੰ ਵੀ ਵਧਾਈ ਦਿੱਤੀ ਅਤੇ ਹੋਰ ਬੱਚਿਆਂ ਨੂੰ ਵੀ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।