ਜ਼ਿੰਦਾਬਾਦ: ਪੰਜਾਬ-ਪੰਜਾਬੀ-ਪੰਜਾਬੀਅਤ : ਹਮਿਲਟਨ ਵਿਖੇ ਪੰਜਾਬੀ ਭਾਸ਼ਾ ਹਫ਼ਤੇ ਸਬੰਧੀ ਪ੍ਰੋਗਰਾਮ 9 ਨਵੰਬਰ ਨੂੰ 3 ਵਜੇ ਤੋਂ ਦੇਰ ਸ਼ਾਮ ਤੱਕ
-ਪੰਜਾਬੀ ਸਕੂਲ ਦੇ ਬੱਚਿਆਂ ਵੱਲੋਂ ਹੋਵੇਗਾ ਖਾਸ ਪ੍ਰੋਗਰਾਮ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 20 ਸਤੰਬਰ 2025- ਅੱਜ ਗੁਰਦੁਆਰਾ ਮਾਤਾ ਸਾਹਿਬ ਕੌਰ ਹਮਿਲਟਨ ਵਿਖੇ ਹੋਏ ਵਿਸ਼ੇਸ਼ ਗੁਰਮਤਿ ਸਮਾਗਮ ਦੇ ਵਿਚ ਛੇਵੇਂ ਪੰਜਾਬੀ ਭਾਸ਼ਾ ਹਫਤੇ ਸਬੰਧੀ ਇਕ ਰੰਗਦਾਰ ਪੋਸਟਰ ਜਾਰੀ ਕੀਤਾ ਗਿਆ। ਸਮਾਗਮ ਦੀ ਉਪਰੰਤ ਸ. ਹਰਜਿੰਦਰ ਸਿੰਘ ਬਸਿਆਲਾ ਹੋਰਾਂ ਨੇ ਆ ਰਹੇ ਪੰਜਾਬੀ ਭਾਸ਼ਾ ਹਫਤੇ ਸਬੰਧੀ ਸੰਗਤ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਅਪੀਲ ਕੀਤੀ ਕਿ ਹਮਿਲਟਨ ਵਿਖੇ 09 ਨਵੰਬਰ ਨੂੰ ਵਿਸ਼ੇਸ਼ ਪ੍ਰੋਗਾਮ ਹੋ ਰਿਹਾ ਹੈ, ਇਥੇ ਆਪਣੇ ਬੱਚਿਆਂ ਨੂੰ ਲੈ ਕੇ ਆਓ। ਪੋਸਟਰ ਜਾਰੀ ਕਰਨ ਵੇਲੇ ਭਾਈ ਸਰਬਜੀਤ ਸਿੰਘ ਧੂੰਦਾ., ਭਾਈ ਚਰਨਜੀਤ ਸਿੰਘ ਢਿੱਲੋਂ, ਸ. ਹਰਿੰਦਰ ਸਿੰਘ ਕੁੱਕੂ, ਸ. ਕੁਲਦੀਪ ਸਿੰਘ ਡ੍ਰੀਮ ਹੋਮਜ਼,. ਸ. ਹਰਪ੍ਰੀਤ ਸਿੰਘ ਬੜਵਾ, ਸ. ਬਿਨੈਦੀਪ ਸਿੰਘ (ਸਿੰਘ ਮੀਡੀਆ ਚੈਨਲ) ਵਾਇਕਾਟੋ ਸ਼ਹੀਦ ਭਗਤ ਸਿੰਘ ਟ੍ਰਸਟ ਤੋਂ ਸ. ਜਰਨੈਲ ਸਿੰਘ ਰਾਹੋਂ ਰਾਹੀਂ ਸ੍ਰੀ ਮੁਕੇਸ਼ ਬੱਗਾ ਪਹੁੰਚੇ ਅਤੇ ਹੋਰ ਸਥਾਕਿ ਸੰਗਤ ਇਸ ਮੌਕੇ ਹਾਜ਼ਿਰ ਸੀ।
ਵਰਨਣਯੋਗ ਹੈ ਕਿ ਇਹ ਨਵੰਬਰ 03 ਨਵੰਬਰ ਤੋਂ 09 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ। ਪਹਿਲਾ ਸਮਾਗਮ 2 ਨਵੰਬਰ ਨੂੰ ਵਲਿੰਗਟਨ ਵਿਖੇ ਹਾਈ ਕਮਿਸ਼ਨ ਦਫਤਰ ਤੋਂ ਸ਼ੁਰੂ ਹੋਵੇਗਾ। ਇਸੀ ਦਿਨ ਹੇਸਟਿੰਗਜ਼ ਵਿਖੇ ਸਮਾਗਮ ਹੈ। । 08 ਨਵੰਬਰ ਨੂੰ ਮੈਨੁਕਾਓ ਸੁਕੇਅਰ ਵਿਖੇ ਸ਼ਾਮ 4 ਵਜੇ ਤੋਂ ਵੱਡਾ ਸਮਾਗਮ ਹੋਵੇਗਾ। ਇਸੀ ਦਿਨ ਡੁਨੀਡਨ ਵਿਖੇ ਵੀ ਪੰਜਾਬੀ ਭਾਸ਼ਾ ਹਫਤੇ ਸਬੰਧੀ ਪ੍ਰੋਗਰਾਮ ਹੋ ਰਿਹਾ ਹੈ।