ਝੋਨੇ ਦੀ ਸੀਜ਼ਨ ਵਿੱਚ ਕਿਸਾਨਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ- ਰਾਜੀਵ ਵਰਮਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 19 ਸਤੰਬਰ,2025
ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਜ ਦੇ ਨਿਰਦੇਸ਼ਾਂ ਮੁਤਾਬਿਕ ਅੱਜ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਰਾਜੀਵ ਵਰਮਾ ਨੇ ਬਹਿਰਾਮ ਅਤੇ ਬੰਗਾ ਮੰਡੀਆਂ ਦਾ ਦੌਰਾ ਕੀਤਾ ਅਤੇ ਝੋਨੇ ਦੇ ਸੀਜ਼ਨ ਦੇ
ਸਬੰਧ ਵਿੱਚ ਸਾਰੇ ਪ੍ਰਬੰਧਾਂ ਦੀ ਚੈਕਿੰਗ ਕੀਤੀ -ਪੀਣ ਵਾਲੇ ਪਾਣੀ , ਟਾਇਲਟ/ਬਾਥਰੂਮ , ਸਾਫ਼-ਸਫ਼ਾਈ ,ਲਾਈਟਾਂ , ਤਰਪਾਲਾਂ , ਨਮੀ ਚੈੱਕ ਕਰਨ ਲਈ ਮਸ਼ੀਨਾਂ ,ਸੁਕਾਉਣ ਲਈ ਪੱਖਿਆਂ ਦੀ ਮਾਤਰਾ ਦੀ ਚੈਕਿੰਗ ਕੀਤੀ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਤੇ ਮੰਡੀ
ਬਹਿਰਾਮ ਅਤੇ ਬੰਗਾ ਦੇ ਆੜ੍ਹਤੀਏ , ਜ਼ਿਲ੍ਹਾ ਮੰਡੀ ਅਫ਼ਸਰ, ਜਸ਼ਨ ਸਿੰਘ, ਸੈਕਟਰੀ ਮਾਰਕਿਟ ਕਮੇਟੀ ਵਰਿੰਦਰ ਕੁਮਾਰ, ਏ.ਐੱਫ਼.ਐੱਸ.ਓ ਹਰੀਸ਼ ਕੁਮਾਰ,
ਨਾਇਬ ਤਹਿਸੀਲਦਾਰ ਬਿਕਰਮ ਗੁੰਮਰ ਅਤੇ ਹੋਰ ਵੀ ਸਰਕਾਰੀ ਏਜੰਸੀਆਂ ਦੇ ਨੁਮਾਇੰਦੇ ਮੌਜੂਦ ਸਨ।