ਬਠਿੰਡਾ ਵਿਖੇ ਸ਼ੁਰੂ ਹੋਏ ਜੋਨ ਪੱਧਰੀ ਖੇਡ ਮੁਕਾਬਲਿਆਂ ਲਈ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ
ਅਸ਼ੋਕ ਵਰਮਾ
ਬਠਿੰਡਾ, 19 ਸਤੰਬਰ 2025 :ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਬਠਿੰਡਾ ਸ੍ਰੀਮਤੀ ਮਮਤਾ ਖੁਰਾਣਾ ਸੇਠੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਚਮਕੌਰ ਸਿੰਘ ਸਿੱਧੂ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਅਤੇ ਜਸਵੀਰ ਸਿੰਘ ਗਿੱਲ ਜਿਲਾ ਖੇਡ ਕੋਆਰਡੀਨੇਟਰ ਦੀ ਅਗਵਾਈ ਹੇਠ ਜੋਨਲ ਪ੍ਰਧਾਨ ਸ਼੍ਰੀਮਤੀ ਨਿਸ਼ਾ ਬਾਂਸਲ ਪ੍ਰਿੰਸੀਪਲ ਕੋਟਸ਼ਮੀਰ ਅਤੇ ਡਾ. ਰਵਨੀਤ ਸਿੰਘ ਲੈਕਚਰਾਰ ਸਰੀਰਕ ਸਿੱਖਿਆ ਜੋਨਲ ਸਕੱਤਰ ਦੇ ਪ੍ਰਬੰਧਾਂ ਅਧੀਨ ਜੋਨ ਬਠਿੰਡਾ -1 ਦੇ ਜੋਨ ਪੱਧਰੀ ਐਥਲੈਟਿਕਸ ਮੁਕਾਬਲੇ ਬਹੁਮਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਦੂਜੇ ਦਿਨ ਦੇ ਮੁਕਾਬਲੇ ਸ਼ੁਰੂ ਹੋਏ। ਅੱਜ ਦੇ ਨਤੀਜੇ ਇਸ ਤਰ੍ਹਾਂ ਹਨ:-ਅੰਡਰ 19 ਸਾਲ ਲੜਕੇ 100 ਮੀਟਰ ਵਿੱਚ ਜਿੰਕੀ ਕੁਮਾਰ ਕੇਂਦਰੀ ਸਕੂਲ ਨੇ ਪਹਿਲਾ ਸਥਾਨ ਅਤੇ ਗੁਰਲੀਨ ਸਿੰਘ ਆਦਰਸ਼ ਸਕੂਲ ਨੇ ਦੂਜਾ ਸਥਾਨ, 200 ਮੀਟਰ ਦੌੜ ਵਿੱਚ ਜਿੰਕੀ ਕੁਮਾਰ ਕੇਦਰੀਆ ਸਕੂਲ ਨੇ ਪਹਿਲਾ ਸਥਾਨ ਅਤੇ ਸਮਿਤ ਕੁਮਾਰ ਲਿਟਲ ਫਲਾਵਰ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।
ਇਸ ਮੌਕੇ 800 ਮੀਟਰ ਦੌੜ ਵਿੱਚ ਨੂਰਦੀਨ ਮੰਗਾ ਐਸਓਈ ਕੋਡ ਸ਼ਮੀਰ ਨੇ ਪਹਿਲਾਂ ਸਥਾਨ ਤੇ ਸੂਰਜ ਕੁਮਾਰ ਐਮ ਐਚ ਆਰ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।1500 ਮੀਟਰ ਦੌੜ ਵਿੱਚ ਨੂਰਦੀਨ ਮੰਗਾ ਐਸਓ ਕੋਟਸਮੀਰ ਨੇ ਪਹਿਲਾਂ, ਗੁਰਮੀਤ ਸਿੰਘ ਐਸਓਈ ਕੋਟ ਸਮੀਰ ਨੇ ਦੂਜਾ ਸਥਾਨ ,800 ਮੀਟਰ ਅੰਡਰ 17 ਵਿੱਚ ਅਮਿਤ ਕੁਮਾਰ ਕੇਂਦਰੀ ਸਕੂਲ ਨੇ ਪਹਿਲਾ ਜਸ਼ਨਦੀਪ ਸਿੰਘ ਕੇਂਦਰੀ ਸਕੂਲ ਨੇ ਦੂਜਾ ਸਥਾਨ ,3000 ਮੀਟਰ ਦੌੜ ਵਿੱਚ ਤਰਨਵੀਰ ਸਿੰਘ ਹਰਕ੍ਰਿਸ਼ਨ ਪਬਲਿਕ ਸਕੂਲ ਨੇ ਪਹਿਲਾ , ਚਰਨਪ੍ਰੀਤ ਸਿੰਘ ਹਰਕ੍ਰਿਸ਼ਨ ਪਬਲਿਕ ਸਕੂਲ ਨੇ ਦੂਜਾ ,ਅੰਡਰ 14 ਸਾਲ 600 ਮੀਟਰ ਵਿੱਚ ਹਰਜਸ ਸਿੰਘ ਸਰਕਾਰੀ ਹਾਈ ਸਕੂਲ ਬੀਬੀ ਵਾਲਾ ਨੇ ਪਹਿਲਾ ਤੇ ਨਵਰਾਜ ਸਿੰਘ ਸਿੱਧੂ ਸਿਲਵਰ ਓਕੌਸ ਸਕੂਲ ਬੀਬੀਵਾਲਾ ਨੇ ਦੂਜਾ ਸਥਾਨ, ਅੰਡਰ 14 ਸਾਲ ਲੰਬੀ ਛਾਲ ਵਿਚ ਅਦਿਤਿਆ ਆਰਮੀ ਸਕੂਲ ਨੇ ਪਹਿਲਾ ਤੇ ਨਿਮਰਤ ਸਿੰਘ ਮਲੇਨੀਅਮ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਉਨਾਂ ਮੁਕਾਬਲਿਆਂ ਨੂੰ ਕਰਵਾਉਣ ਵਿੱਚ ਅੰਮ੍ਰਿਤ ਪਾਲ ਕੌਰ ਲੈਕਚਰਾਰ ਸਰੀਰਕ ਸਿੱਖਿਆ, ਸ਼੍ਰੀਮਤੀ ਰਣਜੀਤ ਕੌਰ ਪੀ ਟੀ ਆਈ ਕੋਟਸ਼ਮੀਰ, ਗੁਰਦੀਪ ਸਿੰਘ ਡੀਪੀਈ ਮਾਤਾ ਸੁੰਦਰੀ , ਨਿਰਮਲ ਕੁਮਾਰੀ, ਮਨਦੀਪ ਸਿੰਘ ਲੈਕਚਰਾਰ, ਰੁਪਿੰਦਰ ਕੌਰ ,ਹਰਪ੍ਰੀਤ ਕੌਰ, ਰਜਿੰਦਰ ਪਾਲ ਕੌਰ ,ਮਨਜੀਤ ਕੌਰ, ਗੁਰਸੇਵਕ ਸਿੰਘ ਹਰਕ੍ਰਿਸ਼ਨ ਪਬਲਿਕ ਸਕੂਲ, ਮਹਿੰਦਰ ਸਿੰਘ, ਰਮਨਪ੍ਰੀਤ ਸਿੰਘ ਆਦਰਸ਼ ਸਕੂਲ, ਕੁਲਵਿੰਦਰ ਸਿੰਘ, ਭਰਤ ਰਾਮ, ਬਲਜਿੰਦਰ ਪਾਲ ਸ਼ਰਮਾ, ਜਿੰਦਰਪਾਲ ਕੌਰ, ਇਕਬਾਲ ਸਿੰਘ ਪੀਟੀਆਈ ਫੂਸ ਮੰਡੀ, ਸੁਵਿਧਾ, ਸੁਖਜਿੰਦਰ ਸਿੰਘ , ਹਰਮੰਦਰ ਸਿੰਘ ਲੈਕਚਰਾਰ ਗੁਲਾਬਗੜ੍ਹ, ਦਵਿੰਦਰ ਸਿੰਘ ਸੇਂਟ ਜੇਵੀਅਰ, ਮਨਦੀਪ ਸਿੰਘ ਜੱਸੀ ਪੋ ਵਾਲੀ, ਗੁਰਿੰਦਰ ਸਿੰਘ ਪਰਸਰਾਮ ਨਗਰ ਬਠਿੰਡਾ ਦਾ ਵਿਸ਼ੇਸ਼ ਯੋਗਦਾਨ ਰਿਹਾ।