ਹਰਜੋਤ ਬੈਂਸ ਨੇ ਹੜ੍ਹ ਨਾਲ ਪ੍ਰਭਾਵਿਤ ਪੁਰਾਤਨ ਸ੍ਰੀ ਲਕਸ਼ਮੀ ਨਰਾਇਣ ਮੰਦਿਰ ਦੀ ਇਮਾਰਤ ਨੂੰ ਬਚਾਉਣ ਦਾ ਮੋਰਚਾ ਸੰਭਾਲਿਆ
ਪ੍ਰਮੋਦ ਭਾਰਤੀ
ਨੰਗਲ 5 ਸਤੰਬਰ,2025 : ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪਿਛਲੇ ਕਈ ਦਿਨਾਂ ਤੋ ਆਪਣੇ ਹਲਕੇ ਦੇ ਲਗਭਗ ਹਰ ਪ੍ਰਭਾਵਿਤ ਪਿੰਡ, ਸ਼ਹਿਰ ਵਿਚ ਜਾ ਕੇ ਰਾਹਤ ਤੇ ਬਚਾਅ ਕਾਰਜਾਂ ਦੀ ਕਮਾਨ ਖੁੱਦ ਸੰਭਾਲ ਰਹੇ ਹਨ। ਉਥੇ ਨੰਗਲ ਦੇ ਪੁਰਾਤਨ ਸ੍ਰੀ ਲਕਸ਼ਮੀ ਨਰਾਇਣ ਮੰਦਿਰ ਦੇ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਦਾ ਕੁਝ ਹਿੱਸਾ ਸਤਲੁਜ ਦਰਿਆ ਦੇ ਤੇਜ਼ ਵਹਾਅ ਵਿਚ ਨੁਕਸਾਨੇ ਜਾਣ ਦੀ ਮੁਰੰਮਤ ਦਾ ਕੰਮ ਵੀ ਅੱਜ ਸਵੇਰ ਤੋ ਹੀ ਸ.ਬੈਂਸ ਨੇ ਖੁੱਦ ਸੰਭਾਲ ਲਿਆ ਹੈ। ਉਹ ਆਪ ਵਲੰਟੀਅਰਾਂ ਨਾਲ ਵੱਖ ਵੱਖ ਸਾਧਨਾ ਰਾਹੀ ਦਰਿਆ ਦੇ ਤੇਜ਼ ਵਹਾਅ ਵਿੱਚ ਡੰਗੇ/ਠੋਕਰਾਂ ਲਗਾ ਰਹੇ ਹਨ ਤਾਂ ਜੋ ਇਸ ਪਵਿੱਤਰ ਇਤਿਹਾਸਕ ਮੰਦਿਰ ਨੂੰ ਹੋਰ ਨੁਕਸਾਨੇ ਜਾਣ ਤੋ ਬਚਾਇਆ ਜਾ ਸਕੇ। ਇਸ ਦੇ ਲਈ ਉਨ੍ਹਾਂ ਵੱਲੋਂ 1.27 ਕਰੋੜ ਦੀ ਲਾਗਤ ਨਾਲ ਇਸ ਪ੍ਰਾਚੀਨ ਮੰਦਿਰ ਦੀ ਇਮਾਰਤ ਨੂੰ ਪੱਕੇ ਤੌਰ ਤੇ ਮਜਬੂਤ ਕਰਨ ਲਈ ਵੀ ਚਾਰਾਜੋਈ ਸੁਰੂ ਕਰ ਦਿੱਤੀ ਹੈ।
ਸ.ਹਰਜੋਤ ਸਿੰਘ ਬੈਂਸ ਨੇ ਅੱਜ ਸ੍ਰੀ ਲਕਸ਼ਮੀ ਨਰਾਇਣ ਮੰਦਿਰ ਦੇ ਨੁਕਸਾਨੇ ਜਾਣ ਅਤੇ ਉਸ ਦੀ ਆਰਜ਼ੀ ਮੁਰੰਮਤ ਲਈ ਆਪਣੇ ਵਲੰਟੀਅਰਾਂ ਨੂੰ ਸੱਦਾ ਦਿੱਤਾ ਤਾਂ ਸੈਂਕੜੇ ਵਲੰਟੀਅਰ ਤੁਰੰਤ ਇਸ ਪ੍ਰਸਿੱਧ ਧਾਰਮਿਕ ਅਸਥਾਨ ਤੇ ਪਹੁੰਚ ਗਏ। ਮੰਦਿਰ ਵਿਚ ਮੱਥਾ ਟੇਕਣ ਉਪਰੰਤ ਪ੍ਰਮਾਤਮਾ ਦਾ ਆਸੀਰਵਾਦ ਲੈ ਕੇ ਜਦੋਂ ਸਤਲੁਜ ਦਰਿਆ ਕੰਢੇ ਬਣੇ ਇਸ ਮੰਦਿਰ ਦੀ ਆਰਜ਼ੀ ਮੁਰੰਮਤ ਦਾ ਕੰਮ ਸੁਰੂ ਕੀਤਾ ਤਾਂ ਇਹ ਬਹੁਤ ਹੀ ਚੁਣੋਤੀ ਭਰਿਆ ਸੀ, ਕਿਉਕਿ ਦਰਿਆ ਵਿਚ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਮੰਦਿਰ ਦੀ ਇਮਾਰਤ ਦਾ ਲਗਾਤਾਰ ਨੁਕਸਾਨ ਹੋ ਰਿਹਾ ਸੀ ਅਤੇ ਕਿਸੇ ਵੱਡੇ ਖਤਰੇ ਦਾ ਅੰਦੇਸ਼ਾ ਬਣਿਆ ਹੋਇਆ ਸੀ। ਮੰਤਰੀ ਬੈਂਸ ਦਾ ਬੁਲੰਦ ਹੋਸਲਾਂ ਅਤੇ ਸਾਥੀਆਂ ਨੂੰ ਕੀਤੀ ਅਪੀਲ ਮਗਰੋਂ ਵਲੰਟੀਅਰਾਂ ਨੇ ਇਮਾਰਤ ਦੇ ਉੱਪਰ ਤੋਂ ਦਰਿਆ ਵਿੱਚ ਰੱਸੇ ਲਟਕਾ ਕੇ ਰਾਹਤ ਤੇ ਬਚਾਅ ਕਾਰਜ ਸੁਰੂ ਕੀਤਾਂ ਅਤੇ ਕੈਬਨਿਟ ਮੰਤਰੀ ਦੇ ਕੁਝ ਸਾਥੀਆਂ ਨੇ ਝੀਲ ਦੇ ਦੂਜੇ ਪਾਸੇ ਤੋਂ ਕਿਸ਼ਤੀ ਰਾਹੀ ਜੰਮਬੋ ਬੈਗ ਅਤੇ ਮਟੀਰੀਅਲ ਦੇ ਵੱਡੇ ਬੋਰੇ ਲਿਆ ਕੇ ਮੰਦਿਰ ਦੇ ਨਾਲ ਦਰਿਆ ਵਿਚ ਲਗਾਉਣੇ ਸੁਰੂ ਕਰ ਦਿੱਤੇ। ਤੇਜ਼ ਵਹਾਅ ਕਾਰਨ ਮਟੀਰੀਅਲ ਦਾ ਠਹਿਰਣਾ ਬਹੁਤ ਮੁਸ਼ਕਿਲ ਸੀ, ਪ੍ਰੰਤੂ ਸ.ਬੈਂਸ ਨੇ ਵਲੰਟੀਅਰਾਂ ਦੇ ਹੋਸਲੇ ਬੁਲੰਦ ਕਰਦੇ ਹੋਏ ਕਿਹਾ ਕਿ ਭਾਵੇ ਜਿੰਨਾ ਮਰਜ਼ੀ ਮਟੀਰੀਅਲ ਲੱਗ ਜਾਵੇ ਜਿੰਨਾ ਮਰਜ਼ੀ ਸਮਾਂ ਅਸੀ ਇਸ ਨੰਗਲ ਦੇ ਪੁਰਾਤਨ ਪ੍ਰਸਿੱਧ ਮੰਦਿਰ ਨੂੰ ਹਰ ਹਾਲਤ ਵਿੱਚ ਬਚਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਲਗਾਤਾਰ ਇਲਾਕੇ ਵਿੱਚ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆਂ ਅਤੇ ਪ੍ਰਭਾਵਿਤ ਪਰਿਵਾਰਾ ਲਈ ਰਾਹਤ ਦਾ ਪ੍ਰਬੰਧ ਕਰ ਰਹੇ ਹਾਂ। ਅਜਿਹੇ ਵਿੱਚ ਸਾਡੀ ਇਹ ਜਿੰਮੇਵਾਰੀ ਹੈ ਕਿ ਅਸੀ ਆਪਣੇ ਪਵਿੱਤਰ ਧਾਰਮਿਕ ਅਸਥਾਨਾਂ ਦਾ ਵੀ ਰੱਖ ਰਖਾਓ ਕਰੀਏ। ਉਨ੍ਹਾਂ ਨੇ ਕਿਹਾ ਕਿ ਇਸ ਮੰਦਿਰ ਦਾ ਆਲਾ ਦੁਆਲਾ ਦਰਿਆ ਦੇ ਪਾਣੀ ਤੋ ਸੁਰੱਖਿਅਤ ਕਰਨ ਲਈ ਚਾਰਾਜੋਈ ਕਰ ਰਹੇ ਹਾਂ। 1.27 ਕਰੋੜ ਰੁਪਏ ਨਾਲ ਇਹ ਪ੍ਰੋਜੈਕਟ ਮੁਕੰਮਲ ਹੋਵੇਗਾ।
ਸ.ਹਰਜੋਤ ਸਿੰਘ ਬੈਂਸ ਲਗਾਤਾਰ ਆਪਣੇ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਰਾਹਤ ਤੇ ਬਚਾਅ ਕਾਰਜਾਂ ਦੇ ਕੰਮ ਦੀ ਕਮਾਨ ਖੁੱਦ ਸੰਭਾਲ ਰਹੇ ਹਨ। ਉਨ੍ਹਾਂ ਵੱਲੋਂ ਦਰਿਆਂ ਦੇ ਇੱਧਰ ਉੱਧਰ ਵਸੇ ਪਿੰਡਾਂ ਵਿਚ ਰਹਿ ਰਹੇ ਲੋਕਾਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਹੋਇਆ ਹੈ। ਸ.ਬੈਂਸ ਖੁੱਦ ਰਾਹਤ ਕੈਂਪਾਂ ਵਿੱਚ ਜਾ ਕੇ ਉਥੇ ਮੋਜੂਦ ਲੋਕਾਂ ਤੋਂ ਹਾਲਾਤ ਤੇ ਸਹੂਲਤਾਂ ਦੀ ਜਾਣਕਾਰੀ ਲੈ ਰਹੇ ਹਨ, ਇਸ ਦੇ ਲਈ ਉਨ੍ਹਾਂ ਨੂੰ ਕਈ ਵਾਰ ਕਿਸ਼ਤੀ, ਟਰੈਕਟਰ, ਜੇ.ਸੀ.ਬੀ ਅਤੇ ਮੋਟਰਸਾਈਕਲ ਤੇ ਸਵਾਰ ਵੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਵਲੰਟੀਅਰਾਂ, ਨੌਜਵਾਨਾਂ, ਪੰਚਾਂ, ਸਰਪੰਚਾਂ ਅਤੇ ਪ੍ਰਸਾਸ਼ਨ ਦੇ ਅਧਿਕਾਰੀਆਂ ਵਿੱਚ ਸ.ਬੈਂਸ ਦੀ ਇਸ ਲਗਾਤਾਰ ਕੀਤੀ ਜਾ ਰਹੀ ਕੋਸ਼ਿਸ ਨਾਲ ਹੋਸਲੇ ਬੁਲੰਦ ਹੋ ਰਹੇ ਹਨ।
ਇਸ ਮੌਕੇ ਡਾ.ਸੰਜੀਵ ਗੌਤਮ ਹਲਕਾ ਕੋਆਰਡੀਨੇਟਰ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਸਤੀਸ਼ ਚੋਪੜਾ, ਕੇਹਰ ਸਿੰਘ, ਇੰ.ਜਸਪ੍ਰੀਤ ਸਿੰਘ, ਚੰਨਣ ਸਿੰਘ ਪੱਮੂ ਢਿੱਲੋਂ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਨਿਸ਼ਾਤ ਗੁਪਤਾ, ਹਿਤੇਸ਼ ਸ਼ਰਮਾ ਦੀਪੂ, ਜਸਪਾਲ ਢਾਹੇ ਸਰਪੰਚ, ਸੁਮਿਤ ਦੀਵਾਨ, ਮਨਜੋਤ ਰਾਣਾ, ਸੱਗੀ, ਐਡਵੋਕੇਟ ਨੀਰਜ਼, ਦਲਜੀਤ ਸਿੰਘ ਕਾਕਾ, ਨਿਤਿਨ ਬਾਸੋਵਾਲ, ਅੰਕੁਸ਼, ਨਿਤਿਨ ਭਲਾਣ, ਸਾਗਰ ਸੋਬਿਤ, ਮਨਿੰਦਰ ਕੈਫ, ਮੰਗਲ ਸੈਣੀ, ਰਮਾ ਫੋਜੀ, ਹਨੀ ਭੱਟੋ ਹਾਜ਼ਰ ਸਨ।