NRI ਦੇ ਸੱਦੇ ਤੇ ਇਕੱਠੀਆਂ ਹੋਈਆਂ ਪਿੰਡ ਦੀਆਂ ਵਿਆਹੀਆਂ ਧੀਆਂ
ਫੇਰ ਤੀਆਂ ਦੇ ਤਿਉਹਾਰ ਤੇ ਲੱਗ ਗਈਆਂ ਰੌਣਕਾਂ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਬੁਲੇਵਾਲ ਜਿਥੇ ਪਿੰਡ ਦੇ ਰਹਿਣ ਵਾਲੇ ਐਨਆਰਆਈ ਨੌਜਵਾਨ ਸਾਬ ਬੁਲੇਵਾਲ ਵਲੋਂ ਕਰੋੜ ਰੁਪਏ ਤੋਂ ਵੱਧ ਖਰਚ ਕਰ ਪਿੰਡ ਦੀ ਨੁਹਾਰ ਬਦਲੀ ਗਈ ਹੈ ਹਮੇਸ਼ਾ ਸੁਰਖੀਆਂ ਚ ਰਹਿੰਦਾ ਹੈ | ਉਥੇ ਹੀ ਸਾਬ ਬੁਲੇਵਾਲ ਦੇ ਪਰਿਵਾਰ ਵਲੋਂ ਇਕ ਵੱਖ ਪਹਿਲ ਕਰਦੇ ਹੋਏ ਪਿੰਡ ਦੀਆ ਧੀਆਂ ਜੋ ਦੂਸਰੇ ਪਿੰਡਾਂ ਚ ਵਿਆਹਿਆਂ ਹਨ ਉਹਨਾਂ ਸਾਰੀਆਂ ਨੂੰ ਵਿਸ਼ੇਸ ਸਦਾ ਦੇ ਕੇ ਇਕੱਠੇ ਕੀਤਾ ਅਤੇ ਇਕ ਵੱਖ ਤਰ੍ਹਾਂ ਦਾ ਮਾਹੌਲ ਬਣਾਇਆ।ਪਿੰਡ ਦੀ ਧੀਆਂ ਆਪਣੇ ਬੱਚਿਆਂ ਅਤੇ ਸਹੁਰੇ ਪਰਿਵਾਰਾਂ ਨਾਲ ਜਦ ਪਿੰਡ ਆਈਆਂ ਤਾ ਸਾਰੇ ਪਿੰਡ ਨੇ ਇਕੱਠੇ ਹੋ ਕੇ ਤੀਆਂ ਦਾ ਤਿਉਹਾਰ ਮਨਾਇਆ ਅਤੇ ਗਿੱਦਾ ਅਤੇ ਪੰਜਾਬ ਦੇ ਸੱਭਿਆਚਾਰ ਨਾਲ ਜੁੜੀਆਂ ਹੋਰ ਪੇਸ਼ਕਾਰੀਆਂ ਨਾਲ ਰੌਣਕ ਬੰਨ ਦਿੱਤੀ । ਪਿੰਡ ਵਿੱਚ ਚ ਇਕ ਵੱਖ ਹੀ ਤਰ੍ਹਾਂ ਦੀ ਖੁਸ਼ੀ ਦਾ ਆਲਮ ਸੀ ।
ਪਿੰਡ ਚ ਇਕੱਠੀਆਂ ਹੋਈਆਂ ਔਰਤਾਂ ਅਤੇ ਧੀਆਂ ਦਾ ਕਹਿਣਾ ਸੀ ਕਿ ਪੰਜਾਬ ਦੇ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਤੱਕ ਪੁੰਹਚਾਉਣ ਲਈ ਇਹ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ ਅਤੇ ਉਹਨਾਂ ਨੂੰ ਮਾਣ ਹੈ ਵਿਦੇਸ਼ ਬੈਠੇ ਉਹਨਾਂ ਦੇ ਪਿੰਡ ਦੇ ਨੌਜਵਾਨ ਦੇ ਉਪਰਾਲੇ ਸਦਕਾ ਉਸ ਸਾਰੇ ਅੱਜ ਇਕੱਠੇ ਹਨ ,ਉੱਥੇ ਹੀ ਪੰਜਾਬੀ ਮੁਟਿਆਰਾਂ ਵੱਲੋਂ ਆਪਣੇ ਵਿਰਸੇ ਨਾਲ ਸਬੰਧਤ ਗਿੱਧਾ, ਬੋਲੀਆਂ, ਘੋੜੀਆਂ, ਸੁਹਾਗ ਗਾਏ ਗਏ।