ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਦੀ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ
ਪਟਿਆਲਾ, 10 ਦਸੰਬਰ:
ਪਟਿਆਲਾ ਤੋਂ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਨੇ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਰਜਿ: ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਮੱਥੁਰਾ ਕਾਲੋਨੀ ਪਟਿਆਲਾ ਵਿਖੇ ਅੱਜ ਧਰਮਸ਼ਾਲਾ ਦਾ ਨੀਂਹ ਪੱਥਰ ਕੌਸਲਰ ਰਣਜੀਤ ਸਿੰਘ ਚੰਡੋਕ ਦੀ ਦੇਖ ਰੇਖ ਹੇਠ ਰੱਖਿਆ। ਇਸ ਮੌਕੇ ਵੱਡੀ ਗਿਣਤੀ ਚ ਧਾਰਮਿਕ ਸਖਸ਼ੀਅਤਾਂ ਵੀ ਮੌਜੂਦ ਸਨ। ਇਸ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰ ਵਰਗ ਦਾ ਸਤਿਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਰਗ ਹੋਵੇ ਹਰ ਵਰਗ ਦੇ ਅਸਥਾਨਾਂ ਦੀ ਦੇਖ ਭਾਲ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਤੌਰ ਤੇ ਪ੍ਰਬੰਧ ਅਤੇ ਯੋਗ ਗ੍ਰਾੰਟ ਦੇ ਕੇ ਵਧੀਆ ਦਿਖ ਪ੍ਰਦਾਨ ਕਰਨ ਦੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਧਰਮਸ਼ਾਲਾ ਦਾ ਅੱਜ ਨੀਂਹ ਪੱਥਰ ਰੱਖਿਆ ਹੈ, ਉਸ ਵਿੱਚ ਜਰੂਰਤਮੰਦ ਲੜਕੇ—ਲੜਕੀਆਂ ਦਾ ਵਿਆਹ ਅਤੇ ਹੋਰ ਧਾਰਮਿਕ ਕੰਮ ਕਾਰ ਹੋ ਸਕਦੇ ਹਨ। ਇਹ ਧਰਮਸ਼ਾਲਾ ਸਭ ਦੀ ਸਾਂਝੀ ਧਰਮਸ਼ਾਲਾ ਹੈ। ਧਰਮਸ਼ਾਲਾ ਬਨਣ ਨਾਲ ਇਸ ਦੇ ਨਾਲ ਲੱਗਦੀਆਂ ਕਲੋਨੀ ਵਾਲਿਆਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ। ਇਹ ਲੋਕ ਕਈ ਸਾਲਾਂ ਤੋਂ ਉਮੀਦ ਕਰ ਰਹੇ ਸਨ। ਇਸ ਮੌਕੇ ਚੇਅਰਮੈਨ ਤਜਿੰਦਰ ਮਹਿਤਾ, ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਇੰਪਰੂਵਮੈਂਟ ਟਰੱਸਟ ਦੇ ਚੇਅਰਮੇਨ ਮੇਘ ਚੰਦ ਸ਼ੇਰਮਾਜਰਾ ਆਦਿ ਦੇ ਕਰ ਕਮਲਾ ਨਾਲ ਕੀਤਾ ਗਿਆ। ਅੱਜ ਮੱਥੁਰਾ ਕਾਲੋਨੀ ਵਾਲਿਆਂ ਨੇ ਸੁਧਾਰ ਸਭਾ ਦੀ ਤਾਰੀਫਾਂ ਦੇ ਪੁੱਲ ਬੰਨੇ ਜ਼ੋ ਕਈ ਸਾਲਾਂ ਵਿੱਚ ਜਿਹੜੇ ਕੰਮ ਨਹੀਂ ਹੋਏ ਸਨ ਉਹ ਕੰਮ ਸੁਧਾਰ ਸਭਾ ਨੇ 25 ਮਹੀਨਿਆਂ ਵਿੱਚ ਕਰ ਦਿਖਾਏ ਹਨ ਇਸ ਮੌਕੇ ਸੁਧਾਰ ਸਭਾ ਦੇ ਸਰਪ੍ਰਸਤ ਸਤਨਾਮ ਹਸੀਜਾ, ਚੇਅਰਮੈਨ ਰਣਬੀਰ ਸਿੰਘ, ਵਾਇਸ ਚੇਅਰਮੈਨ ਹਰੀ ਸਿੰਘ, ਪ੍ਰਧਾਨ ਮਿਠੁਨ ਕੁਮਾਰ, ਜਨਰਲ ਸਕੱਤਰ ਦਲੀਪ ਸਿੰਘ, ਖਜਾਨਚੀ ਪੂਰਨ, ਵਾਇਸ ਖਜਾਨਚੀ ਮਦਨ ਗੋਪਾਲ, ਪ੍ਰਭਜੋਤ ਸਿੰਘ ਚੱਢਾ, ਜ਼ਸਵਿੰਦਰ ਸਿੰਘ, ਲੱਕੀ, ਬੋਨੀ, ਕਾਲੂ, ਵਿੱਕੀ ਪੇਂਟਰ, ਰਾਜੇਸ਼ ਕੁਮਾਰ, ਸੁਰਿੰਦਰ ਕੁਮਾਰ ਪਾਠਕ, ਅਜੇ ਸੇਵਾਦਾਰ, ਨੋਨੀ ਜੇ.ਸੀ.ਬੀ., ਗੁਰਪ੍ਰੀਤ ਸਿੰਘ, ਤਰਸੇਮ ਵਰਮਾ, ਰਾਮ ਲਾਲ ਗੋਇਲ, ਕੇਦਾਰ ਨਾਥ ਗੋਇਲ ਸਮੇਤ ਇੰਪਰੂਵਮੈਂਟ ਟਰਸਟ ਦੇ ਅਧਿਕਾਰੀ ਵੀ ਹਾਜਰ ਸਨ।