ਟੈਲੀਕੋਮ ਦੀ ਦੁਕਾਨ ਦੀ ਪਿਛਲੀ ਕੰਧ ਪਾੜ ਕੇ ਹਜ਼ਾਰਾਂ ਦਾ ਸਮਾਨ ਚੋਰੀ ਕਰਕੇ ਲੈ ਗਏ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ , 20 ਜੂਨ 2025 :
ਇਤਿਹਾਸਿਕ ਕਸਬਾ ਕਲਾਨੌਰ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਇੱਕ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕੀਤਾ ਗਿਆ। ਚੋਰਾਂ ਵੱਲੋਂ ਸੀ ਐਸ ਸੀ ਕੇਂਦਰ ਬਾਜਵਾ ਟੈਲੀਕੌਮ ਤੇ ਬੀਤੀ ਰਾਤ ਪਿਛਲੀ ਦੀਵਾਰ ਤੋੜ ਕੇ ਅੰਦਰ ਪਏ ਏ ਟੀ ਐਮ ਮਸ਼ੀਨ, ਡੀ ਵੀ ਆਰ ਸਮੇਤ ਮਹਿੰਗੇ ਭਾਅ ਦੇ ਸਮਾਨ ਨੂੰ ਚੋਰੀ ਕਰ ਲਿਆ ਗਿਆ। ਦੁਕਾਨਾਂ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਕਲਾਨੌਰ ਦੀਆਂ ਹਨ। ਦੁਕਾਨਾਂ ਦੇ ਪਿੱਛੇ ਜਿਲਾ ਪਰਿਸ਼ਦ ਦੀ ਜਗਾ ਹੈ ਜਿਸ ਵਿੱਚ ਕਾਫੀ ਘਾਹ ਫੂਸ ਉਗਿਆ ਹੋਣ ਕਾਰਨ ਚੋਰਾਂ ਲਈ ਛੁਪਨਗਾਹ ਬਣਿਆ ਹੋਇਆ ਹੈ। ਇਸ ਸਬੰਧੀ ਕਲਾਨੌਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਪੀੜਿਤ ਦੁਕਾਨਦਾਰ ਸੁਖਦੇਵ ਪਾਲ ਸਿੰਘ ਬਾਜਵਾ ਅਤੇ ਨਾਲ ਸਥਿਤ ਦੁਕਾਨਾਂ ਚਲਾ ਰਹੇ ਰੋਹਣ ਸੱਚਰ ਨੇ ਦੱਸਿਆ ਕਿ ਬਾਜ਼ਾਰ ਵਿੱਚ ਪਹਿਲਾਂ ਵੀ ਕਈ ਦੁਕਾਨਾਂ ਤੇ ਚੋਰੀਆਂ ਹੋ ਚੁੱਕੀਆਂ ਹਨ ਪਰ ਪੁਲਿਸ ਵੱਲੋਂ ਰਾਤਰੀ ਗਸ਼ਤ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।