← ਪਿਛੇ ਪਰਤੋ
Canada: ਪਾਲ ਢਿੱਲੋਂ ਦੇ ਗ਼ਜ਼ਲ ਸੰਗ੍ਰਹਿ ‘ਅਗਲਾ ਵਰਕਾ ਖੋਲ੍ਹ’ ਦਾ ਰਿਲੀਜ਼ ਸਮਾਰੋਹ 29 ਜੂਨ ਨੂੰ
ਹਰਦਮ ਮਾਨ
ਸਰੀ 20 ਜੂਨ 2025-ਗ਼ਜ਼ਲ ਮੰਚ ਸਰੀ ਵੱਲੋਂ ਕਨੇਡੀਅਨ ਪੰਜਾਬੀ ਸ਼ਾਇਰ ਪਾਲ ਢਿੱਲੋਂ ਦੇ ਗ਼ਜ਼ਲ ਸੰਗ੍ਰਹਿ ‘ਅਗਲਾ ਵਰਕਾ ਖੋਲ੍ਹ’ ਰਿਲੀਜ਼ ਕਰਨ ਲਈ 29 ਜੂਨ 2025 (ਐਤਵਾਰ) ਨੂੰ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੱਸਿਆ ਹੈ ਕਿ ਸਟਰਾਅਬੇਰੀ ਹਿੱਲ ਲਾਇਬਰੇਰੀ ਸਰੀ ਵਿਚ ਦੁਪਹਿਰ 12.30 ਤੋਂ 4 ਵਜੇ ਤੱਕ ਹੋਣ ਵਾਲੇ ਇਸ ਸਮਾਗਮ ਵਿਚ ‘ਅਗਲਾ ਵਰਕਾ ਖੋਲ੍ਹ’ ਰਿਲੀਜ਼ ਕਰਨ ਉਪਰੰਤ ਇਸ ਉੱਪਰ ਵਿਚਾਰ ਚਰਚਾ ਹੋਵੇਗੀ। ਨਾਮਵਰ ਸ਼ਾਇਰ ਜਸਵਿੰਦਰ ਵੱਲੋਂ ਪੁਸਤਕ ਸੰਬੰਧੀ ਲਿਖਿਆ ਪਰਚਾ ਪੜ੍ਹਿਆ ਜਾਵੇਗਾ। ਮੰਚ ਵੱਲੋਂ ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
Total Responses : 1638