ਵਧਦੀ ਗਰਮੀ ਨੂੰ ਦੇਖਦਿਆਂ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ 15 ਮਈ 2025 - ਅੱਤ ਦੀ ਪੈ ਰਹੀ ਗਰਮੀ ਨੂੰ ਦੇਖਦਿਆਂ ਸਿੱਖਿਆ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸਾਸ਼ਨ ਗੁਰਦਾਸਪੁਰ ਤੋਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਗੁਰਦਾਸਪੁਰ ਦੇ ਆਗੂਆਂ ਕੁਲਦੀਪ ਪੁਰੋਵਾਲ, ਅਨਿਲ ਕੁਮਾਰ,ਦਿਲਦਾਰ ਭੰਡਾਲ, ਸੁਖਵਿੰਦਰ ਰੰਧਾਵਾ ਅਤੇ ਗੁਰਪ੍ਰੀਤ ਰੰਗੀਲਪੁਰ ਨੇ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ ਕੀਤੀ ਹੈ।ਆਗੂਆਂ ਕਿਹਾ ਕਿ ਪ੍ਰਾਇਮਰੀ /ਮਿਡਲ ਸਕੂਲਾਂ ਵਿੱਚ ਪੜ੍ਹਦੇ ਛੋਟੇ ਬੱਚਿਆਂ ਨੂੰ ਛੁੱਟੀ ਹੋਣ ਉਪਰੰਤ ਅੱਤ ਦੀ ਗਰਮੀ ਕਰਕੇ ਮੁਸ਼ਕਿਲ ਆ ਰਹੀ ਹੈ। ਵਿੱਦਿਆਰਥੀ ਬਿਮਾਰ ਹੋ ਰਹੇ ਹਨ। ਗਰੀਬ ਵਿਦਿਆਰਥੀਆਂ ਕੋਲ ਆਵਾਜਾਈ ਦੇ ਸਾਧਨ ਨਾ ਹੋਣ ਕਾਰਨ ਪੈਦਲ ਚਲਣ ਵਿੱਚ ਮੁਸ਼ਕਿਲ ਆ ਰਹੀ ਹੈ। ਪਿੰਡਾਂ ਦੇ ਸਕੂਲਾਂ ਵਿੱਚ ਵੀ ਬਿਜਲੀ ਘੱਟ ਆਉਣ ਕਾਰਨ ਮੁਸ਼ਕਿਲ ਵੱਧ ਰਹੀ ਹੈ।
ਆਗੂਆਂ ਕਿਹਾ ਕਿ ਸਕੂਲਾਂ ਦਾ ਸਮਾਂ 7.30 ਵਜੇ ਤੋਂ 12.00ਵਜੇ ਤਕ ਕੀਤਾ ਜਾਵੇ ਤਾਂ ਕਿ ਅੱਤ ਦੀ ਗਰਮੀ ਤੋਂ ਵਿਦਿਆਰਥੀਆਂ ਦਾ ਬਚਾਅ ਹੋ ਸਕੇ ਅਤੇ ਪੜਾਈ ਵੀ ਜਾਰੀ ਰਹਿ ਸਕੇ। ਇਸ ਮੌਕੇ ਪਰਸ਼ੋਤਮ ਲਾਲ, ਲਵਪ੍ਰੀਤ ਰੋੜਾਂਵਾਲੀ, ਅਮਰਬੀਰ ਸਿੰਘ, ਰਣਜੀਤ ਸਿੰਘ, ਕੁਲਜੀਤ ਸਿੰਘ, ਹਰਪ੍ਰੀਤ ਸਿੰਘ, ਜੋਤ ਪਰਕਾਸ਼ ਸਿੰਘ, ਦਵਿੰਦਰਜੀਤ, ਸੁਭਾਸ਼ ਚੰਦਰ, ਸਤਿੰਦਰਜੀਤ,ਅਮਨਦੀਪ ਧਾਰੀਵਾਲ,ਬਲਵਿੰਦਰ ਕੁਮਾਰ, ਮਨਜੀਤ ਸਿੰਘ, ਪਵਨ ਕੁਮਾਰ, ਸੁਖਵਿੰਦਰ ਬਟਾਲਾ, ਕਪਿਲ ਸ਼ਰਮਾ, ਬਲਕਾਰ ਸਿੰਘ,ਮੰਗਲਦੀਪ , ਗੁਰਮੀਤ ਸਿੰਘ ਬਾਜਵਾ,ਆਦਿ ਹਾਜ਼ਰ ਸਨ।