ਭਾਰਤ ਪਾਕਿਸਤਾਨ ਤਨਾਅ ਸਬੰਧਾਂ ਵਿਚ ਥੋੜਾ ਸੁਧਾਰ ਹੋਣ ਤੇ ਸਪੀਕਰ ਸੰਧਵਾਂ ਨੇ ਰੱਬ ਦਾ ਕੀਤਾ ਸ਼ੁਕਰਾਨਾ
ਪੰਜਾਬੀ ਸਦਾ ਹੀ ਦੇਸ਼ ਦੀ ਢਾਲ ਬਣ ਕੇ ਖੜ੍ਹੇ- ਸੰਧਵਾਂ
ਪੰਜਾਬੀਆਂ ਨੇ ਹੌਸਲਾ ਨਾ ਹਾਰ ਕੇ ਦੇਸ਼ ਭਗਤੀ ਦਾ ਬਹੁਤ ਵੱਡਾ ਸਬੂਤ ਦਿੱਤਾ- ਅਮੋਲਕ ਸਿੰਘ
ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
ਪਰਵਿੰਦਰ ਸਿੰਘ ਕੰਧਾਰੀ
ਕੋਟਕਪੂਰਾ 11 ਮਈ
ਪਿਛਲੇ ਕੁਝ ਦਿਨਾਂ ਤੋਂ ਭਾਰਤ ਪਾਕਿਸਤਾਨ ਸੰਬੰਧਾਂ ਵਿਚ ਆਈ ਤਨਾਅਪੂਰਨ ਸਥਿਤੀ ਉਪਰੰਤ ਦੋਵਾਂ ਦੇਸ਼ਾਂ ਵਿਚ ਸੀਜ਼ ਫਾਇਰ ਹੋਣ ਤੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਰੱਬ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਵਿਧਾਇਕ ਜੈਤੋ ਸ. ਅਮੋਲਕ ਸਿੰਘ ਵੀ ਉਹਨਾਂ ਦੇ ਨਾਲ ਵਿਸੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੀਜ਼ਫਾਇਰ ਹੋਣ ਨਾਲ ਸਥਿਤੀ ਸੁਧਰੀ ਹੈ ਅਤੇ ਦੋਵਾਂ ਮੁਲਕਾਂ ਵਿਚ ਤਨਾਅ ਘੱਟ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੇ ਲੋਕ ਸਾਰੇ ਵੱਖਰੇਵੇਂ ਭੁਲਾ ਕੇ ਸੰਕਟਮਈ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਸਨ ਜੋ ਕਿ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਉਨ੍ਹਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਤੇ ਲੋਕਾਂ ਨੂੰ ਹੌਸਲਾ ਬਣਾਈ ਰੱਖਣ ਲਈ ਕਿਹਾ।
ਇਸ ਮੌਕੇ ਵਿਧਾਇਕ ਜੈਤੋ ਸ. ਅਮੋਲਕ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਭਾਰਤ-ਪਾਕਿਸਤਾਨ ਸੰਬੰਧਾਂ ਵਿਚ ਆਏ ਮਤਭੇਦਾਂ ਤੇ ਪੰਜਾਬੀਆਂ ਨੇ ਹੌਸਲਾ ਨਾ ਹਾਰ ਕੇ ਦੇਸ਼ ਭਗਤੀ ਦਾ ਬਹੁਤ ਵੱਡਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਹਮੇਸ਼ਾਂ ਹੀ ਦੁੱਖ ਦੀ ਘੜੀ ਵਿਚ ਇਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੁੰਦੇ ਹਨ ਅਤੇ ਹੌਸਲਾ ਨਹੀਂ ਹਾਰਦੇ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ, ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਸ. ਗੁਰਮੀਤ ਸਿੰਘ ਆਰੇਵਾਲਾ, ਸੁਖਵੰਤ ਸਿੰਘ ਪੱਕਾ ਜਿਲਾ ਪ੍ਰਧਾਨ ਆਮ ਆਦਮੀ ਪਾਰਟੀ, ਮਨਜੀਤ ਸਿੰਘ ਢਿੱਲੋਂ, ਸਿਮਰਜੀਤ ਸਿੰਘ ਐਮ. ਸੀ, ਗੁਰਮੀਤ ਸਿੰਘ ਗਿੱਲ ਤੋਂ ਇਲਾਵਾ ਹਲਕਾ ਵਾਸੀ ਹਾਜ਼ਰ ਸਨ।