ਅਰਬਨ ਸੀਐਚਸੀ ਗੁਰਦਾਸਪੁਰ ਵਿਖੇ ਖੇਤਰਵਾਸੀਆਂ ਦਾ ਹੋ ਰਿਹਾ ਵਧੀਆ ਇਲਾਜ -ਸਿਵਲ ਸਰਜਨ
ਰੋਹਿਤ ਗੁਪਤਾ
ਗੁਰਦਾਸਪੁਰ 5 ਮਈ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਨੇ ਅੱਜ ਅਰਬਨ ਸੀਐਚਸੀ ਗੁਰਦਾਸਪੁਰ ਦਾ ਦੌਰਾ ਕੀਤਾ । ਇਸ ਮੌਕੇ ਉਨ੍ਹਾਂ ਹਾਜਰ ਸਟਾਫ ਅਤੇ ਮਰੀਜਾਂ ਨਾਲ ਗੱਲਬਾਤ ਕੀਤੀ । ਸਮੂਹ ਮਰੀਜਾਂ ਨੇ ਇਸ ਹਸਪਤਾਲ ਵਿੱਚ ਮਿਲਦੀਆਂ ਸਹੂਲਤਾਂ ਤੇ ਤਸੱਲੀ ਪ੍ਰਗਟ ਕੀਤੀ ।
ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਨੇ ਕਿਹਾ ਕਿ ਮਰੀਜਾਂ ਦੀ ਮੰਗ ਅਨੁਸਾਰ ਸੰਸਥਾ ਵਿੱਚ ਸੁਵਿਧਾਵਾਂ ਵਿੱਚ ਵਾਧਾ ਕੀਤਾ ਗਿਆ ਹੈ। ਇਥੇ ਮਰੀਜਾਂ ਦੇ ਲੈਬ ਟੈਸਟ ਮੁਫ਼ਤ ਹੋ ਰਿਹੇ ਹਨ ਜਦਕਿ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਸੰਸਥਾ ਵਿੱਚ ਨੋਰਮਲ ਜਣੇਪੇ ਦੀ ਪੂਰੀ ਸੁਵਿਧਾ ਹੈ। ਮਰੀਜਾਂ ਲਈ ਆਧੁਨਿਕ ਈਸੀਜੀ ਮਸ਼ੀਨ, ਐਕਸ ਰੇ ਆਦਿ ਦੀ ਵੀ ਸੁਵਿਧਾ ਹੈ।
ਉਨ੍ਹਾਂ ਦੱਸਿਆ ਕਿ ਮਰੀਜਾਂ ਦੀ ਸਹੂਲਤ ਲਈ ਸਪੈਸ਼ਲਿਸਟ ਡਾਕਟਰ ਆਪਣੀ ਸੇਵਾਵਾਂ ਦੇ ਰਿਹੇ ਹਨ। ਮਰੀਜਾਂ ਦੀ ਸੁਵਿਧਾ ਲਈ ਡਾਕਟਰ ਆਨ ਕਾਲ ਡਿਊਟੀ ਤੇ ਵੀ ਰਹਿੰਦੇ ਹਨ । ਮਰੀਜਾਂ ਦੀ ਸਮੱਸਿਆਵਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਜਾ ਰਿਹਾ ਹੈ। ਫਾਰਮੇਸੀ ਅਤੇ ਅੋਟ ਕਲੀਨਿਕ
ਵਧੀਆ ਢੰਗ ਨਾਲ ਕੰਮ ਕਰ ਰਿਹੇ ਹਨ।
ਉਨ੍ਹਾਂ ਕਿਹਾ ਕਿ ਜਿਲਾ ਗੁਰਦਾਸਪੁਰ ਵਿੱਚ ਹੁਨ ਤੱਕ ਆਮ ਆਦਮੀ ਕਲਿਨਿਕ ਦੀ ੳਪੀਡੀ ਵਿੱਚ ਕਰੀਬ 22ਲੱਖ ਮਰੀਜਾਂ ਦਾ ਇਲਾਜ ਹੋਇਆ ਹੈ। ਕਰੀਬ 18 ਲੱਖ ਮਰੀਜਾਂ ਦੇ ਲੈਬ ਟੈਸਟ ਹੌਏ ਹਨ। ਸਮੇਂ ਸਮੇਂ ਸਿਰ ਸਿਹਤ ਸੰਸਥਾਵਾਂ ਦੀ ਦਰਜਾਬੰਦੀ ਕੀਤੀ ਜਾ ਰਹੀ ਹੈ। ਅਰਬਨ ਸੀਐਚਸੀ ਗੁਰਦਾਸਪੁਰ ਵਿਖੇ ਮਰੀਜਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲ ਰਹੀਆਂ ਹਨ। ਇਥੇ ਸਪੈਸ਼ਲਿਸਟ ਡਾਕਟਰ ਵੀ ਆਪਣੀ ਸੇਵਾਵਾਂ ਦੇ ਰਿਹੇ ਹਨ। ਉਨ੍ਹਾਂ ਲੋਕਾਂ ਨੂੰ ਇਸ ਸੁਵਿਧਾ ਦਾ ਵੱਧ ਤੌਂ ਵੱਧ ਫਾਇਦਾ ਲੈਣ ਦੀ ਅਪੀਲ ਕੀਤੀ
ਇਸ ਮੌਕੇ ਸਹਾਇਕ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਪ੍ਰਭਜੋਤ ਕੌਰ ਕਲਸੀ, ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਤੇਜਿੰਦਰ ਕੌਰ , ਡੀਡੀਐਚੳ ਡਾ.ਵਿਨੋਦ ਕੁਮਾਰ ,
ਸੀਨੀਅਰ ਮੈਡੀਕਲ ਅਫਸਰ ਡਾਕਟਰ ਅਰਵਿੰਦ ਮਹਾਜਨ, ਮੈਡੀਕਲ ਅਫਸਰ ਡਾਕਟਰ ਜੋਸ਼ੀ ਡਾ. ਪ੍ਰੀਤੀ, ਡਾਕਟਰ ਵਿਕਾਸ ਮਿਨਹਾਸ , ਡਾਕਟਰ ਰਿਚਾ, ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ ਆਦਿ ਹਾਜਰ ਸਨ