ਵਪਾਰ ਮੰਡਲ ਗੁਰਦਾਸਪੁਰ ਵੱਲੋਂ ਈ.ਐੱਮ.ਸੀ ਹਸਪਤਾਲ ਗਰੁੱਪ ਨਾਲ ਕੀਤੀ ਗਈ ਸ਼ਾਂਝੀ ਮੀਟਿੰਗ
ਹਰ ਵਪਾਰੀ ਦਾ ਮੈਡੀਕਲ ਕਾਰਡ ਬਣਾਇਆ ਜਾਵੇਗਾ : ਚੇਅਰਮੈਨ ਪਵਨ ਅਰੋੜਾ
ਰੋਹਿਤ ਗੁਪਤਾ
ਗੁਰਦਾਸਪੁਰ,4 ਮਈ 2025-ਵਪਾਰ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਦਰਸ਼ਨ ਮਹਾਜਨ ਵੱਲੋਂ ਸਥਾਨਕ ਇਕ ਹੋਟਲ ’ਚ ਵਪਾਰ ਮੰਡਲ ਗੁਰਦਾਸਪੁਰ ਅਤੇ ਈ.ਐੱਮ.ਸੀ ਹਸਪਤਾਲ ਗਰੁੱਪ ਵੱਲੋਂ ਸ਼ਾਂਝੀ ਮੀਟਿੰਗ ਕੀਤੀ ਗਈ। ਜਿਸ ਵਿਚ ਈ.ਐੱਮ.ਸੀ ਹਸਪਤਾਲ ਗਰੁੱਪ ਦੇ ਚੇਅਰਮੈਨ ਪਵਨ ਅਰੋੜਾ ਅਤੇ ਡਾ. ਰਿਸ਼ਬ ਆਪਣੀ ਡਾਕਟਰੀ ਟੀਮ ਨਾਲ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਅਬਰੋਲ ਸਪੈਸ਼ਲਿਟੀ ਹਸਪਤਾਲ ਅਤੇ ਸਿਟੀ ਹਸਪਤਾਲ ਨੂੰ ਈ.ਐੱਮ.ਸੀ ਗਰੁੱਪ ਵਿਚ ਸ਼ਾਮਲ ਕਰ ਲਿਆ ਹੈ ਅਤੇ ਅੱਗੇ ਤੋਂ ਵੀ ਬੇਹਤਰ ਸਹੂਲਤਾਂ ਹਰ ਮਰੀਜ਼ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਵਿਚ ਮਨੁੱਖ ਨੂੰ ਹੋਣ ਵਾਲੀਆਂ ਸਾਰੀਆਂ ਬਿਮਾਰੀਆਂ ਦਾ ਬਿਹਤਰ ਇਲਾਜ ਹਰ ਬਿਮਾਰੀ ਦੇ ਵਿਸ਼ੇਸ ਡਾਕਟਰਾਂ ਵੱਲੋਂ ਮੁਹੱਈਆਂ ਹੋਵੇਗਾ।
ਚੇਅਰਮੈਨ ਪਵਨ ਅਰੋੜਾ ਅਤੇ ਡਾ. ਰਿਸ਼ਬ ਨੇ ਵਪਾਰ ਮੰਡਲ ਗੁਰਦਾਸਪੁਰ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਸ਼ਹਿਰ ਦੇ ਕਿਸੇ ਵੀ ਵਪਾਰੀ ਨੂੰ ਕੋਈ ਵੀ ਸਰੀਰਿਕ ਕਸ਼ਟ ਹੋਵੇ, ਅਸੀ ਉਨ੍ਹਾਂ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਉਨ੍ਹਾਂ ਦਾ ਆਧੁਨਿਕ ਤਕਨੀਕਾਂ ਨਾਲ ਇਲਾਜ ਕਰਾਂਗੇ। ਹਰ ਵਪਾਰੀ ਦਾ ਮੈਡੀਕਲ ਕਾਰਡ ਬਣਾਇਆ ਜਾਵੇਗਾ। ਜਿਸ ਵਿਚ ਓ.ਪੀ.ਡੀ ਤੋਂ ਦਾਖਲੇ ਤੱਕ ਬਹੁਤ ਹੀ ਵਾਜਬ ਰੇਟਾਂ ਤੇ ਇਲਾਜ ਮੁਹੱਈਆਂ ਕਰਵਾਂਗੇ।
ਦਰਸ਼ਨ ਮਹਾਜਨ ਪ੍ਰਧਾਨ ਵਪਾਰ ਮੰਡਲ ਗੁਰਦਾਸਪੁਰ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਚੇਅਰਮੈਨ ਪਵਨ ਅਰੋੜਾ ਨੂੰ ਸਨਮਾਨਤ ਕੀਤਾ। ਚੇਅਰਮੈਨ ਪਵਨ ਅਰੋੜਾ ਨੇ ਕਿਹਾ ਕਿ ਅਮਿ੍ਰਤਸਰ, ਜਲੰਧਰ, ਲੁਧਿਆਣਾ, ਵਰਗੀਆਂ ਸਾਰੀਆਂ ਡਾਕਟਰੀ ਸਹੂਲਤਾਂ ਗੁਰਦਾਸਪੁਰ ਵਿਚ ਮੁਹੱਈਆਂ ਕਰਵਾਈਆਂ ਗਈਆਂ ਹਨ। ਮਰੀਜ਼ਾਂ ਨੂੰ ਬਾਹਰ ਸ਼ਹਿਰਾਂ ’ਚ ਜਾਣ ਦੀ ਲੋੜ ਨਹੀਂ ਹੈ। ਇਸ ਮੌਕੇ ਜੋਗਿੰਦਰ ਪਾਲ ਤੁਲੀ, ਪਵਨ ਕੋਛੜ, ਪੰਕਜ ਮਹਾਜਨ, ਜੁਗਲ ਪਸੰਗਾ, ਸੁਰਿੰਦਰ ਮਹਾਜਨ, ਰੰਜੂ ਸ਼ਰਮਾ, ਅਜੇ ਸੂਰੀ, ਵਿਨੇ ਗਾਂਧੀ, ਗੌਰਵ ਮਹਾਜਨ, ਸਤੀਸ ਕਪੂਰ, ਅਸ਼ੋਕ ਵੈਦ, ਪਰਮਜੀਤ ਸਿੰਘ ਕਾਲਰਾ, ਰਕੇਸ ਨਿਕ, ਸੁਧੀਰ ਧਵਨ, ਪ੍ਰਭਜਿੰਦਰ ਆਨੰਦ, ਅਭਿ ਬੱਬਰ, ਪਵਨ ਮਰਵਾਹ, ਸੰਨੀ ਅਰੋੜਾ ਆਦਿ ਹਾਜ਼ਰ ਸਨ।