ਪੰਜਾਬ 'ਚ ਵੱਡੀ ਵਾਰਦਾਤ! ਪੁਲਿਸ ਥਾਣੇ 'ਚ ਹਵਾਲਾਤੀ ਨੇ ਕੀਤੀ ਖੁਦਕੁਸ਼ੀ
ਰੂਪਨਗਰ, 20 ਅਪ੍ਰੈਲ 2025- ਪੰਜਾਬ ਦੇ ਰੂਪਨਗਰ ਸਿਟੀ ਪੁਲਿਸ ਸਟੇਸ਼ਨ ਵਿੱਚ ਵੱਡੀ ਵਾਰਦਾਤ ਵਾਪਰਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪੁਲਿਸ ਸਟੇਸ਼ਨ ਦੇ ਅੰਦਰ ਹੀ ਅਗਵਾ ਅਤੇ ਕਤਲ ਦੇ ਮਾਮਲੇ ਵਿਚ ਥਾਣੇ ਲਿਆਂਦਾ ਦੋਸ਼ੀ ਖੁਦਕੁਸ਼ੀ ਕਰ ਗਿਆ। ਮ੍ਰਿਤਕ ਦੀ ਪਛਾਣ ਪ੍ਰਿੰਸ ਪੁੱਤਰ ਭੀਮ ਬਹਾਦਰ ਵਜੋਂ ਹੋਈ ਹੈ, ਜੋ ਚਾਰ ਬੱਚਿਆਂ ਦਾ ਬਾਪ ਦੱਸਿਆ ਜਾ ਰਿਹਾ ਹੈ। ਪੁਲਿਸ ਅਨੁਸਾਰ, ਪ੍ਰਿੰਸ ਅਗਵਾ ਅਤੇ ਕਤਲ ਕੇਸ ਦਾ ਦੋਸ਼ੀ ਸੀ। ਹਾਲਾਂਕਿ ਪੁਲਿਸ ਦੇ ਵਲੋਂ ਲਾਸ਼ ਨੁੰ ਕਬ਼ਜੇ ਵਿੱਚ ਲੈ ਕੇ ਅਗਲੇਰੀ ਜਾਂਚ ਆਰੰਭ ਕਰ ਦਿੱਤੀ ਗਈ ਹੈ।
Click to Follow Babushahi Facebook page →