ਪਟਿਆਲਾ: ਸਰਕਾਰੀ ਆਈ.ਟੀ.ਆਈ. (ਲੜਕੇ) ਵਿਖੇ ਪਲੇਸਮੈਂਟ ਕੈਂਪ 2 ਫਰਵਰੀ ਨੂੰ
ਪਟਿਆਲਾ, 2 ਫਰਵਰੀ 2023 - ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਸਰਕਾਰੀ ਆਈ.ਟੀ.ਆਈ. (ਲੜਕੇ) ਪਟਿਆਲਾ ਵੱਲੋਂ ਮਿਤੀ 2 ਫਰਵਰੀ ਦਿਨ ਵੀਰਵਾਰ ਨੂੰ ਸਰਕਾਰੀ ਆਈ.ਟੀ.ਆਈ. (ਲੜਕੇ), ਨਾਭਾ ਰੋਡ ਪਟਿਆਲਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਚੀਮਾ ਬੋਆਇਲਰਜ਼ ਲਿਮਟਿਡ, ਕੁਰਾਲੀ ਅਤੇ ਮਾਰੂਤੀ ਸੁਜੂਕੀ ਦੇ ਪਟਿਆਲਾ ਅਤੇ ਰਾਜਪੁਰਾ ਡੀਲਰਸ਼ਿਪ ਦੇ ਨੁਮਾਇੰਦਿਆਂ ਵੱਲੋਂ ਪੰਜਵੀਂ/ਅੱਠਵੀਂ/ਦਸਵੀਂ./ਬਾਰ੍ਹਵੀਂ/ ਆਈ.ਟੀ.ਆਈ. ਪਾਸ ਉਮੀਦਵਾਰ ਦੀ ਚੋਣ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਉਮੀਦਵਾਰ ਦੀ ਉਮਰ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਹੈ ਤੇ ਨੌਜਵਾਨ ਨੇ ਆਈ.ਟੀ.ਆਈ. ਟਰੇਡਸ ਜਿਵੇਂ ਕਿ ਆਰ.ਏ.ਸੀ./ਫਿਟਰ/ ਟਰਨਰ, ਮਸ਼ੀਨਿਸਟ, ਵੈਲਡਰ, ਟੂਲ ਅਤੇ ਡਾਈ ਮੇਕਰ, ਮੋਟਰ ਮਕੈਨਿਕ, ਆਟੋ ਬਾਡੀ ਪੇਂਟ, ਆਟੋ ਬਾਡੀ ਰਿਪੇਅਰ ਦੀ ਵਿੱਚ ਆਈ.ਟੀ.ਆਈ ਕੀਤੀ ਹੋਵੇ ਜਾਂ ਪੰਜਵੀਂ/ਅੱਠਵੀਂ/ਦਸਵੀਂ/ਬਾਰ੍ਹਵੀਂ ਪਾਸ ਕੀਤੀ ਹੋਵੇ ਹੀ ਇਸ ਕੈਂਪ ਵਿੱਚ ਭਾਗ ਲੈ ਸਕਦੇ ਹਨ। ਉਮੀਦਵਾਰ ਦਾ ਟੈਸਟ ਅਤੇ ਇੰਟਰਵਿਊ ਮਿਤੀ 2 ਫਰਵਰੀ 2023 ਨੂੰ ਕੰਪਨੀਆਂ ਵੱਲੋਂ ਸਰਕਾਰੀ ਆਈ.ਟੀ.ਆਈ. (ਲੜਕੇ) ਨਾਭਾ ਰੋਡ ਪਟਿਆਲਾ ਵਿਖੇ ਲਿਆ ਜਾਵੇਗਾ।
ਸਿੰਪੀ ਸਿੰਗਲਾ ਨੇ ਕਿਹਾ ਕਿ ਉਮੀਦਵਾਰ ਆਪਣੀ ਯੋਗਤਾ ਦੇ ਸਾਰੇ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਰਿਜ਼ਿਊਮ, ਆਧਾਰ ਕਾਰਡ, ਵਿੱਦਿਅਕ ਸਰਟੀਫਿਕੇਟ ਅਤੇ ਤਜਰਬਾ ਸਰਟੀਫਿਕੇਟ ਨਾਲ ਲੈ ਕੇ ਸਰਕਾਰੀ ਆਈ.ਟੀ.ਆਈ. (ਲੜਕੇ) ਨਾਭਾ ਰੋਡ ਪਟਿਆਲਾ ਵਿਖੇ ਸਵੇਰੇ 9.30 ਵੱਜੇ ਪਹੁੰਚਣ।